ਇੰਟਰਨੈਸ਼ਨਲ ਡੈਸਕ—ਪਾਕਿਸਤਾਨ ’ਚ ਬਿਜਲੀ ਦੇ ਵਧਦੇ ਬਿੱਲਾਂ ਖ਼ਿਲਾਫ਼ ਲੋਕਾਂ ਦਾ ਗੁੱਸਾ ਭੜਕ ਗਿਆ ਅਤੇ ਉਹ ਸੜਕਾਂ ’ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕਰਨ ਲੱਗੇ। ਬਿਜਲੀ ਦੇ ਬਿੱਲਾਂ ’ਤੇ ਵਧੇ ਟੈਕਸ ਅਤੇ ਲਗਾਤਾਰ ਬਿਜਲੀ ਕੱਟਾਂ ਤੋਂ ਬਾਅਦ ਪਾਕਿਸਤਾਨ ’ਚ ਗੁੱਸੇ ’ਚ ਆਏ ਲੋਕਾਂ ਨੇ ਸਥਾਨਕ ਬਿਜਲੀ ਕੰਪਨੀ ਦੇ ਦਫਤਰ ’ਤੇ ਹਮਲਾ ਕਰ ਦਿੱਤਾ ਅਤੇ ਭੰਨ-ਤੋੜ ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਉਹ ਨਿਰਾਸ਼ ਹਨ ਅਤੇ ਨਹੀਂ ਜਾਣਦੇ ਕਿ ਉਨ੍ਹਾਂ ਦੀ ਮਾੜੀ ਸਥਿਤੀ ਲਈ ਉਹ ਕਿਸ ਨੂੰ ਜ਼ਿੰਮੇਵਾਰ ਠਹਿਰਾਉਣ। ਸਵਾਤ ਖੇਤਰ ’ਚ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਕੋਲ ਹੁਣ ਬਿੱਲ ਭਰਨ ਲਈ ਪੈਸੇ ਨਹੀਂ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸਵਾਤ ਪਹਿਲਾਂ ਟੈਕਸ ਮੁਕਤ ਖੇਤਰ ਸੀ।
ਸੋਮਵਾਰ ਨੂੰ ਬਿਜਲੀ ਦੇ ਬਿੱਲਾਂ ’ਤੇ ਈਂਧਨ ਲਾਗਤ ਸਮਾਯੋਜਨ (ਐੱਫ.ਸੀ.ਏ.) ਦੇ ਖਰਚਿਆਂ ’ਚ ਭਾਰੀ ਵਾਧੇ ਦੇ ਵਿਚਕਾਰ ਲੋਕ ਗੁੱਸੇ ’ਚ ਬੈਨਰ ਅਤੇ ਤਖ਼ਤੀਆਂ ਲੈ ਕੇ ਸੜਕਾਂ ’ਤੇ ਆ ਗਏ ਅਤੇ ਸੈਦੂ ਸ਼ਰੀਫ ’ਚ ਪੇਸ਼ਾਵਰ ਇਲੈਕਟ੍ਰਿਕ ਸਪਲਾਈ ਕੰਪਨੀ ਦੇ ਦਫਤਰ ਦੇ ਸਾਹਮਣੇ ਇਕੱਠੇ ਹੋਏ। ਬਿਜਲੀ ਦੇ ਬਿੱਲਾਂ ’ਤੇ ਟੈਕਸ ਲਗਾਏ ਜਾਣ ਕਾਰਨ ਅਮਨਕੋਟ, ਫੈਜ਼ਾਬਾਦ, ਰਹੀਮਾਬਾਦ, ਸੈਦੂ ਸ਼ਰੀਫ, ਗੁਲ ਕੜਾ, ਪਨਰ ਅਤੇ ਮਿੰਗੋਰਾ ਦੇ ਹੋਰ ਉਪਨਗਰਾਂ ਦੇ ਵਸਨੀਕਾਂ ਨੇ ਆਪਣੇ-ਆਪਣੇ ਇਲਾਕਿਆਂ ’ਚੋਂ ਮਾਰਚ ਕੀਤਾ ਅਤੇ ਵਿਰੋਧ ਪ੍ਰਦਰਸ਼ਨ ਕੀਤਾ ਤੇ ਬਾਅਦ ’ਚ ਸਵਾਤ ਪ੍ਰੈੱਸ ਕਲੱਬ ਵੱਲ ਮਾਰਚ ਕੀਤਾ, ਜਿੱਥੇ ਉਨ੍ਹਾਂ ਦੇ ਆਗੂਆਂ ਤੇ ਸਥਾਨਕ ਸਰਕਾਰ ਦੇ ਮੈਂਬਰਾਂ ਨੇ ਦਾਅਵਾ ਕੀਤਾ ਕਿ ਮੌਜੂਦਾ ਮਹੀਨੇ ਦੇ ਬਿੱਲਾਂ ’ਤੇ ਐੱਫ.ਸੀ.ਏ. ਅਤੇ ਹੋਰ ਟੈਕਸਾਂ ਦਾ ਭਾਰੀ ਬੋਝ ਹੈ। ਅਮਨਕੋਟ ਦੇ ਵਸਨੀਕ ਇਜ਼ਹਾਰ ਅਲੀ ਨੇ ਕਿਹਾ, “ਮੇਰਾ ਅਸਲ ਬਿਜਲੀ ਬਿੱਲ, ਖਪਤ ਕੀਤੇ ਯੂਨਿਟਾਂ ਦੀ ਲਾਗਤ 2,000 ਰੁਪਏ ਹੈ ਪਰ ਕੁਲ ਬਿੱਲ 6,500 ਰੁਪਏ ਤੋਂ ਆਉਂਦਾ ਹੈ, ਜਿਸ ’ਚ ਐੱਫ.ਸੀ.ਏ. ਅਤੇ ਹੋਰ ਟੈਕਸ ਸ਼ਾਮਲ ਹਨ। ਉਸ ਨੇ ਕਿਹਾ ਕਿ ਉਹ ਦਿਹਾੜੀਦਾਰ ਹੈ, ਇਸ ਲਈ ਉਹ ਭਾਰੀ ਬਿੱਲ ਕਿੱਥੋਂ ਅਤੇ ਕਿਵੇਂ ਅਦਾ ਕਰੇਗਾ। ਇਕ ਹੋਰ ਵਿਅਕਤੀ ਅਬਦੁਲ ਖਾਲਿਕ, ਜੋ ਮਿਆਂਗਨੋ ਚਾਮ ਖੇਤਰ ਦਾ ਵਸਨੀਕ ਹੈ, ਨੇ ਕਿਹਾ ਕਿ ਉਸ ਦੀ ਤਨਖਾਹ 18,000 ਰੁਪਏ ਹੈ ਅਤੇ ਉਨ੍ਹਾਂ ਨੇ ਬਿਜਲੀ ਬਿੱਲਾਂ ’ਚ ਵਾਧੇ ਦੀ ਨਿੰਦਾ ਕਰਦਿਆਂ 10,000 ਰੁਪਏ ਤੋਂ ਵੱਧ ਐੱਫ.ਸੀ.ਏ. ਦੇ ਨਾਲ 21,000 ਰੁਪਏ ਦਾ ਬਿਜਲੀ ਬਿੱਲ ਹਾਸਲ ਕੀਤਾ।
ਸੁਰੱਖਿਆ ਸਬੰਧੀ ਮੁੱਦਿਆਂ ਨੂੰ ਹੱਲ ਕੀਤੇ ਬਿਨਾਂ ਪ੍ਰਮਾਣੂ ਸਮਝੌਤੇ ਦਾ ਕੋਈ ਮਤਲਬ ਨਹੀਂ: ਰਾਇਸੀ
NEXT STORY