ਨਵੀਂ ਦਿੱਲੀ– ਸ਼੍ਰੀਲੰਕਾ ’ਚ ਕੋਰੋਨਾ ਲਾਕਡਾਊਨ ਦੌਰਾਨ ਘੱਟਗਿਣਤੀ ਮੁਸਲਮਾਨਾਂ ਨੂੰ ਗੋਡਿਆਂ ਭਾਰ ਸੜਕ ’ਤੇ ਤੁਰਨ ਲਈ ਮਜਬੂਰ ਕਰਨ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਥੇ ਮਿਲਟ੍ਰੀ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਕ ਵਾਇਰਲ ਹੋਏ ਵੀਡੀਓ ’ਚ ਨਜ਼ਰ ਆ ਰਿਹਾ ਹੈ ਕਿ ਕੁਝ ਹਥਿਆਰਬੰਦ ਫੌਜੀ ਮੁਸਲਮਾਨਾਂ ਨੂੰ ਸੜਕ ’ਤੇ ਗੋਡਿਆਂ ਭਾਰ ਬੈਠਣ ਦਾ ਹੁਕਮ ਦਿੰਦੇ ਹਨ ਤੇ ਫਿਰ ਉਨ੍ਹਾਂ ਨੂੰ ਉਸੇ ਤਰ੍ਹਾਂ ਚੱਲਣ ਲਈ ਕਹਿੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਟਾਊਨ ਆਫ ਐਰਾਵੁਰ ਦੀ ਹੈ। ਇਹ ਜਗ੍ਹਾ ਰਾਜਧਾਨੀ ਕੋਲੰਬੋ ਤੋਂ 300 ਕਿਲੋਮੀਟਰ ਦੂਰ ਹੈ।
ਇਹ ਖ਼ਬਰ ਪੜ੍ਹੋ- WTC Final: ICC ਘੱਟ ਕੀਮਤ 'ਤੇ 6ਵੇਂ ਦਿਨ ਦੇ ਟਿਕਟ ਵੇਚੇਗਾ, ਇਹ ਹੈ ਵਜ੍ਹਾ
ਪੀੜਤ ਖਾਣਾ ਖ੍ਰੀਦਣ ਲਈ ਇਕ ਰੈਸਟੋਰੈਂਟ ਵੱਲ ਜਾ ਰਹੇ ਸਨ। ਉਸੇ ਸਮੇਂ ਕੁਝ ਹਥਿਆਰਬੰਦ ਫੌਜੀਆਂ ਨੇ ਉਨ੍ਹਾਂ ਨੂੰ ਫੜ ਲਿਆ। ਉਨ੍ਹਾਂ ’ਤੇ ਲਾਕਡਾਊਨ ਦੇ ਨਿਯਮਾਂ ਨੂੰ ਤੋੜਣ ਦਾ ਦੋਸ਼ ਲਗਾਉਂਦੇ ਹੋਏ ਅਜਿਹੀ ਸਜ਼ਾ ਦਿੱਤੀ ਗਈ। ਉੱਧਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਫੌਜੀਆਂ ਨੂੰ ਇਸ ਤਰ੍ਹਾਂ ਕਿਸੇ ਨੂੰ ਸਜ਼ਾ ਦੇਣ ਦਾ ਅਧਿਕਾਰ ਨਹੀਂ ਹੈ।ਦੱਸਿਆ ਜਾ ਰਿਹਾ ਹੈ ਕਿ ਸ਼ੁਰੂਆਤੀ ਜਾਂਚ ਦੌਰਾਨ ਇਸ ਘਟਨਾ ਦੇ ਸਮੇਂ ਦੇ ਆਫਿਸਰ ਇੰਚਾਰਜ ਨੂੰ ਹਟਾ ਦਿੱਤਾ ਗਿਆ ਹੈ ਅਤੇ ਜੋ ਹੋਰ ਫੌਜੀ ਇਸ ’ਚ ਸ਼ਾਮਲ ਸਨ, ਉਨ੍ਹਾਂ ਨੂੰ ਸ਼ਹਿਰ ਛੱਡਣ ਲਈ ਕਿਹਾ ਗਿਆ ਹੈ।
ਇਹ ਖ਼ਬਰ ਪੜ੍ਹੋ- ਬ੍ਰਿਟੇਨ 'ਚ ਨਹੀਂ ਹੋਣਾ ਚਾਹੀਦਾ WTC ਫਾਈਨਲ ਵਰਗਾ ਮਹੱਤਵਪੂਰਨ ਮੈਚ : ਪੀਟਰਸਨ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਬੈਲਿਸਟਿਕ ਮਿਜ਼ਾਇਲ ਪ੍ਰੋਗਰਾਮ ’ਤੇ ਨਹੀਂ ਹੋਵੇਗਾ ਕੋਈ ਸਮਝੌਤਾ: ਰਈਸ
NEXT STORY