ਸੰਯੁਕਤ ਰਾਸ਼ਟਰ, (ਭਾਸ਼ਾ)— ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਨਟੋਨੀਆ ਗੁਤੇਰਸ ਨੇ ਸੁਰੱਖਿਆ ਪ੍ਰੀਸ਼ਦ ਦੇ 5 ਸਥਾਈ ਮੈਂਬਰਾਂ ਨੂੰ ਸੀਰੀਆ 'ਚ ਰਸਾਇਣਕ ਹਥਿਆਰਾਂ ਦੀ ਕਥਿਤ ਵਰਤੋਂ ਅਤੇ ਯੁੱਧਗ੍ਰਸਤ ਦੇਸ਼ 'ਚ ਸਥਿਤੀ ਨੂੰ ਕੰਟਰੋਲ ਤੋਂ ਬਾਹਰ ਜਾਣ ਤੋਂ ਰੋਕਣ ਦੀ ਅਪੀਲ ਕੀਤੀ ਹੈ। ਗੁਤੇਰਸ ਨੇ ਇਕ ਬਿਆਨ 'ਚ ਕਿਹਾ,''ਮੈਂ ਸੁਰੱਖਿਆ ਪ੍ਰੀਸ਼ਦ 'ਚ ਘਟਨਾਕ੍ਰਮਾਂ 'ਤੇ ਵੀ ਨੇੜਿਓਂ ਨਜ਼ਰ ਰੱਖ ਰਿਹਾ ਹਾਂ ਅਤੇ ਮੈਨੂੰ ਦੁੱਖ ਹੈ ਕਿ ਪ੍ਰੀਸ਼ਦ ਇਸ ਮੁੱਦੇ 'ਤੇ ਅਜੇ ਤਕ ਕਿਸੇ ਵੀ ਸਮਝੌਤੇ 'ਤੇ ਨਹੀਂ ਪੁੱਜ ਸਕੀ।''
ਸੰਯੁਕਤ ਰਾਸ਼ਟਰ ਦੇ ਮੁਖੀ ਨੇ ਕਿਹਾ ਕਿ ਉਨ੍ਹਾਂ ਨੇ ਬੁੱਧਵਾਰ ਨੂੰ ਪ੍ਰੀਸ਼ਦ ਦੇ ਪੰਜ ਮੈਂਬਰਾਂ ਚੀਨ, ਫਰਾਂਸ, ਰੂਸ, ਬ੍ਰਿਟੇਨ ਅਤੇ ਅਮਰੀਕਾ ਦੇ ਡਿਪਲੋਮੈਟਾਂ ਨਾਲ ਗੱਲ ਕੀਤੀ। ਸੁਰੱਖਿਆ ਪ੍ਰੀਸ਼ਦ ਸੁਤੰਤਰ ਜਾਂਚ ਦੀ ਵਿਧੀ ਸਥਾਪਤ ਕਰਨ 'ਚ ਜ਼ਰੂਰੀ ਵੋਟਾਂ ਇਕੱਠੀਆਂ ਕਰਨ 'ਚ ਅਸਫਲ ਰਹੀ। ਪਹਿਲਾ ਪ੍ਰਸਤਾਵ ਅਮਰੀਕਾ ਦਾ ਸੀ ਜਿਸ 'ਚ ਇਸ ਸਾਲ ਨਵੀਂ ਜਾਂਚ ਵਿਧੀ ਸਥਾਪਤ ਹੋਵੇਗੀ। ਇਸ ਦੇ ਨਾਲ ਹੀ ਰਸਾਇਣਕ ਹਥਿਆਰਾਂ ਦੀ ਵਰਤੋਂ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਹੋਵੇਗੀ। ਰੂਸ ਵੱਲੋਂ ਵੀਟੋ ਕੀਤੇ ਜਾਣ ਕਾਰਣ ਇਹ ਪ੍ਰਸਤਾਵ ਖਾਰਜ ਹੋ ਗਿਆ। ਪ੍ਰੀਸ਼ਦ 'ਚ ਰੂਸ ਵੱਲੋਂ ਪੇਸ਼ ਕੀਤੇ ਗਏ ਪ੍ਰਸਤਾਵ ਦੇ ਮਸੌਦੇ ਨੂੰ ਵੀ ਪਾਸ ਨਹੀਂ ਕੀਤਾ ਗਿਆ। ਇਸ 'ਚ ਇਕ ਸਾਲ ਲਈ ਸੁਤੰਤਰ ਜਾਂਚ ਦੀ ਵਿਧੀ ਸਥਾਪਤ ਕਰਨ ਦੀ ਗੱਲ ਕੀਤੀ ਗਈ ਪਰ ਇਸ ਦੇ ਨਾਲ ਹੀ ਸੀਰੀਆ 'ਚ ਰਸਾਇਣਕ ਹਥਿਆਰਾਂ ਦੇ ਇਸਤੇਮਾਲ ਲਈ ਜਵਾਬਦੇਹੀ ਤੈਅ ਕਰਨ ਦੀ ਜ਼ਿੰਮੇਵਾਰੀ ਸੁਰੱਖਿਆ ਪ੍ਰੀਸ਼ਦ ਨੂੰ ਦਿੱਤੀ ਗਈ ਸੀ।
ਚੀਨ ਨਾਲ ਅਮਰੀਕਾ ਦੀ ਵਪਾਰ-ਗੱਲਬਾਤ 'ਬਹੁਤ ਚੰਗੀ' ਚੱਲ ਰਹੀ ਹੈ: ਟਰੰਪ
NEXT STORY