ਇੰਟਰਨੈਸ਼ਨਲ ਡੈਸਕ- ਵਿਸ਼ਵ ਪੱਧਰੀ ਵਪਾਰਕ ਤਬਦੀਲੀਆਂ ਦੇ ਵਿਚਕਾਰ, ਕੈਨੇਡਾ ਨੇ ਭਾਰਤ ਨੂੰ ਇੱਕ ਭਰੋਸੇਮੰਦ ਅਤੇ ਲੰਬੇ ਸਮੇਂ ਦੇ ਊਰਜਾ ਸਾਥੀ ਵਜੋਂ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕੀਤੀ ਹੈ। ਕੈਨੇਡਾ ਦੇ ਊਰਜਾ ਮੰਤਰੀ ਟਿਮ ਹੌਡਸਨ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਨੂੰ ਵਾਜਬ ਕੀਮਤਾਂ 'ਤੇ ਕੱਚਾ ਤੇਲ, ਐੱਲ.ਐੱਨ.ਜੀ. ਅਤੇ ਐੱਲ.ਪੀ.ਜੀ. ਸਪਲਾਈ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਮੰਤਰੀ ਹੌਡਸਨ ਅਨੁਸਾਰ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਵਿਸ਼ਵ ਦੇ ਊਰਜਾ ਨਕਸ਼ੇ ਨੂੰ ਬਦਲ ਰਹੀਆਂ ਹਨ। ਇਸ ਲਈ ਕੈਨੇਡਾ ਹੁਣ ਸਿਰਫ਼ ਅਮਰੀਕਾ 'ਤੇ ਨਿਰਭਰ ਰਹਿਣ ਦੀ ਬਜਾਏ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਨਾਲ ਆਪਣੇ ਆਰਥਿਕ ਸਬੰਧ ਮਜ਼ਬੂਤ ਕਰ ਰਿਹਾ ਹੈ।
ਕੈਨੇਡਾ ਦਾ ਟੀਚਾ 2030 ਤੱਕ ਭਾਰਤ ਨਾਲ ਆਪਣੇ ਵਪਾਰ ਨੂੰ ਦੁੱਗਣਾ ਕਰਨਾ ਹੈ, ਜਿਸ ਵਿੱਚ ਊਰਜਾ ਅਤੇ ਯੂਰੇਨੀਅਮ ਦੀ ਸਪਲਾਈ ਅਹਿਮ ਭੂਮਿਕਾ ਨਿਭਾਏਗੀ। ਮੰਤਰੀ ਨੇ ਦਾਅਵਾ ਕੀਤਾ ਕਿ ਕੈਨੇਡਾ ਦੇ ਪੱਛਮੀ ਤੱਟ ਤੋਂ ਐੱਲ.ਪੀ.ਜੀ. ਭੇਜਣਾ ਅਮਰੀਕਾ ਦੇ ਮੁਕਾਬਲੇ ਵਧੇਰੇ ਸਸਤਾ ਅਤੇ ਪ੍ਰਭਾਵਸ਼ਾਲੀ ਹੋ ਸਕਦਾ ਹੈ।
ਆਖਿਰ ਕਿਉਂ ਵੱਧ ਰਹੀਆਂ ਸੋਨੇ-ਚਾਂਦੀ ਦੀਆਂ ਕੀਮਤਾਂ? ਆਰਥਿਕ ਸਰਵੇਖਣ 'ਚ ਹੋਇਆ ਵੱਡਾ ਖੁਲਾਸਾ
NEXT STORY