ਮਾਸਕੋ — ਦੁਨੀਆ ਭਰ'ਚ ਲੋਕ ਜਿੱਥੇ ਕੜਾਕੇ ਦੀ ਠੰਡ ਦਾ ਸਾਹਮਣਾ ਕਰ ਰਹੇ ਹਨ। ਉਥੇ ਹੀ ਆਰਕਟਿਕ ਸਿਟੀ ਨੋਰੀਲਸਕ 'ਚ ਹਾਲਾਤ ਹੋਰ ਵੀ ਭਿਆਨਕ ਹਨ। ਇੱਥੇ ਸ਼ੁੱਕਰਵਾਰ ਰਾਤ ਤੋਂ ਸ਼ੁਰੂ ਹੋਈ ਬਰਫਬਾਰੀ ਇਸ ਹਾਲਾਤ 'ਚ ਪਹੁੰਚ ਗਈ ਹੈ ਕਿ ਸ਼ਹਿਰ ਦੇ ਅੰਦਰ ਅਤੇ ਗੁਆਂਢੀ ਸ਼ਹਿਰਾਂ ਨੂੰ ਜਾਣ ਵਾਲੇ ਰਸਤੇ ਬਲਾਕ ਹੋ ਗਏ।
ਇੱਥੇ ਸਿਰਫ 5 ਮਿੰਟ 'ਚ ਹੀ ਬਰਫਬਾਰੀ ਨਾਲ ਪੂਰੀ ਕਾਰ ਬਰਫ 'ਚ ਦਬ ਗਈ। ਇਸ ਵਕਤ ਇੱਥੇ ਦਾ ਪਾਰਾ ਮਾਇਨਸ 55 ਡਿਗਰੀ ਸੈਲਸੀਅਸ ਤੋਂ ਵੀ ਘੱਟ ਹੈ। ਜ਼ਿਕਰਯੋਗ ਹੈ ਕਿ ਸੋਵੀਅਤ ਯੂਨੀਅਨ ਦੇ ਦੌਰ 'ਚ ਇੱਥੇ ਕੈਦੀਆਂ ਨੂੰ ਕੰਮ ਕਰਨ ਲਈ ਭੇਜਿਆ ਜਾਂਦਾ ਸੀ।
ਰੂਸ ਦਾ ਇਹ ਰਿਮੋਟ ਇੰਡਸਟਰੀਅਲ ਏਰੀਆ ਹੈ, ਜਿੱਥੇ ਕਈ ਤਰ੍ਹਾਂ ਦੇ ਚੈਲੇਂਜ ਦੇ ਨਾਲ ਰਹਿਣ ਦਾ ਮਜਾ ਵੀ ਹੈ। ਇੱਥੇ ਮਕਾਨਾਂ ਤੋਂ ਲੈ ਕੇ ਘਰ ਤੱਕ ਸਭ ਬਰਫ 'ਚ ਦਬ ਗਏ ਹਨ। ਇੱਥੇ ਇੱਕ ਲੋਕਲ ਸ਼ਖਸ ਨੇ ਦੱਸਿਆ ਕਿ ਉਹ ਆਪਣੀ ਕਾਰ ਸਿਰਫ ਮਿੰਟ ਲਈ ਛੱਡਕੇ ਗਿਆ ਸੀ, ਪਰ ਜਦੋਂ ਪਰਤਿਆ ਤਾਂ ਪੂਰੀ ਕਾਰ ਬਰਫ 'ਚ ਦਬ ਚੁੱਕੀ ਸੀ।
ਰੂਸ ਦੇ ਇਸ ਇਲਾਕੇ ਦੀ ਫੋਟੋਆਂ ਅਤੇ ਵੀਡੀਓ ਸਾਹਮਣੇ ਆਈਆਂ ਹਨ। ਕਿਤੇ ਮਕਾਨ ਦੇ ਸੈਕਿੰਡ ਫਲੋਰ ਦੀਆਂ ਬਾਰੀਆਂ ਦੇ ਉੱਤੇ ਤੱਕ ਬਰਫ ਜਮਾਂ ਹੋ ਰਹੀ ਹੈ ਤਾਂ ਕਿਤੇ ਪਾਰਕਿੰਗ 'ਚ ਖੜੀ ਕਾਰਾਂ ਬਰਫ 'ਚ ਦਬ ਗਈਆਂ ਹਨ। ਇੱਕ ਔਰਤ ਨੇ ਘਰ ਤੋਂ ਏਟੀਐਮ ਦੇ ਵੱਲ ਜਾਣ ਵਾਲੇ ਰਸਤੇ ਦੀ ਫੋਟੋਜ ਸ਼ੇਅਰ ਕੀਤੀਆਂ ਹਨ, ਜੋ ਬਰਫ ਨਾਲ ਖਚਾਖਚ ਭਰੀ ਦਿਖਾਈ ਦੇ ਰਿਹਾ।
ਇੱਥੇ ਮਨਫੀ 55 ਡਿਗਰੀ ਸੈਲਸੀਅਸ 'ਚ ਇੰਨੀ ਬਰਫਬਾਰੀ ਹੋ ਰਹੀ ਕਿ ਦੇਖਦੇ ਹੀ ਦੇਖਦੇ ਸਾਫ਼-ਸੁਥਰੀ ਸੜਕ 'ਤੇ ਬਰਫ ਦੀ ਚਾਦਰ ਵਿਛੀ ਜਾ ਰਹੀ ਹੈ। ਰਿਪੋਰਟ ਮੁਤਾਬਕ ਸ਼ੁੱਕਰਵਾਰ ਰਾਤ ਤੋਂ ਸ਼ੁਰੂ ਹੋਈ ਇਸ ਬਰਫਬਾਰੀ ਦੇ ਚਲਦੇ ਸ਼ਹਿਰ ਦੀ ਬਰਫ ਹਟਾਉਣ ਵਾਲੀ ਮਸ਼ੀਨਾਂ ਵੀ ਕੰਮ ਨਹੀਂ ਕਰ ਰਹੀਆਂ। ਗੁਆਂਢੀ ਕਸਬਿਆਂ ਨੂੰ ਜਾਣ ਵਾਲੇ ਰਸਤੇ ਵੀ ਬਲਾਕ ਹੋ ਗਏ ਹਨ।
ਆਰਕਟਿਕ ਦੇ ਇਸ ਸ਼ਹਿਰ 'ਚ ਇਸ ਸਮੇਂ ਪੋਲਰ ਨਾਇਟਸ ਚੱਲ ਰਹੀ ਹੈ। ਇਸ ਦੌਰਾਨ 6 ਹਫਤਿਆਂ ਤੱਕ ਇੱਥੇ ਦਿਨ ਨਹੀਂ ਹੋਵੇਗਾ, ਸਿਰਫ 24 ਘੰਟੇ ਰਾਤ ਰਹੇਗੀ। ਜਾਣਕਾਰੀ ਮੁਤਾਬਕ, ਇਸ ਦਿੱਕਤਾਂ ਦੇ ਨਾਲ ਹੀ ਲੋਕਲ ਲੋਕ ਇਸ ਬਰਫਬਾਰੀ ਦਾ ਮਜਾ ਵੀ ਲੈ ਰਹੇ ਹਨ। ਇੱਥੇ ਇਸ ਵਕਤ 1 ਲੱਖ 75 ਹਜਾਰ ਲੋਕ ਰਹਿ ਰਹੇ ਹਨ।
ਭਾਰੀ ਬਰਫਬਾਰੀ ਹੋਣ ਕਾਰਨ ਬਰਫ 'ਚ ਫਸੇ 3,000 ਵਾਹਨ
NEXT STORY