ਵਾਸ਼ਿੰਗਟਨ — ਅਮਰੀਕਾ ਦੀ ਇਕ ਸੀਨੇਟ ਮੈਂਬਰ ਨੇ ਆਖਿਆ ਹੈ ਕਿ ਜੇਕਰ ਉੱਚ ਅਧਿਕਾਰੀ ਮੰਨਦੇ ਹਨ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਅਹੁਦੇ ਲਈ ਕਾਬਲ ਨਹੀਂ ਹਨ ਤਾਂ ਇਹ ਸਮਾਂ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਲਈ ਸੰਵਿਧਾਨਕ ਸ਼ਕਤੀਆਂ ਦਾ ਇਸਤੇਮਾਲ ਕਰਨ ਦਾ ਹੈ। ਮੈਸਾਚੁਸੈਟਸ ਦੀ ਸੈਨੇਟਰ ਐਲਿਜ਼ਾਬੇਥ ਵਾਰੇਨ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਜੇਕਰ ਉੱਚ ਪ੍ਰਸ਼ਾਸਨਿਕ ਅਧਿਕਾਰੀ ਮੰਨਦੇ ਹਨ ਕਿ ਅਮਰੀਕਾ ਦਾ ਰਾਸ਼ਟਰਪਤੀ ਆਪਣਾ ਕੰਮ ਕਰਨ 'ਚ ਅਸਫਲ ਰਿਹਾ ਹੈ ਤਾਂ ਉਨ੍ਹਾਂ ਨੂੰ 25ਵੀਂ ਸੋਧ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਉਪ-ਰਾਸ਼ਟਰਪਤੀ ਅਤੇ ਉੱਚ ਅਧਿਕਾਰੀ ਮੰਨਦੇ ਹਨ ਕਿ ਰਾਸ਼ਟਰਪਤੀ ਆਪਣਾ ਕੰਮ ਸਹੀ ਢੰਗ ਨਹੀਂ ਕਰ ਸਕਦੇ ਤਾਂ ਇਸ ਦੇ ਲਈ ਇਕ ਸੰਵਿਧਾਨਕ ਪ੍ਰਕਿਰਿਆ ਦਿੱਤੀ ਗਈ ਹੈ। ਇਹ ਪ੍ਰਕਿਰਿਆ ਇਸ ਲਈ ਨਹੀਂ ਦਿੱਤੀ ਗਈ ਕਿ ਉੱਚ ਅਧਿਕਾਰੀ ਰਾਸ਼ਟਰਪਤੀ ਦੀ ਨਿੰਦਾ ਕਰਨ। ਇਨ੍ਹਾਂ ਅਧਿਕਾਰੀਆਂ 'ਚੋਂ ਹਰ ਇਕ ਨੇ ਅਮਰੀਕੀ ਸੰਵਿਧਾਨ ਨੂੰ ਕਾਇਮ ਰੱਖਣ ਲਈ ਸਹੁੰ ਚੁੱਕੀ ਹੈ, ਇਹ ਸਮਾਂ ਉਨ੍ਹਾਂ ਨੂੰ ਆਪਣੇ ਕੰਮ ਨੂੰ ਅੰਜਾਮ ਦੇਣ ਦਾ ਹੈ।
ਵਾਰੇਨ ਦੀ 2020 'ਚ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟ ਪਾਰਟੀ ਦੇ ਸੰਭਾਵਿਤ ਦਾਅਵੇਦਾਰਾਂ 'ਚ ਗਿਣਤੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਹ ਟਿੱਪਣੀ ਅੰਗ੍ਰੇਜ਼ੀ ਅਖਬਾਰ 'ਚ ਲਿਖੇ ਗਏ ਇਕ ਅਧਿਕਾਰੀ ਦੇ ਲੇਖ 'ਤੇ ਕੀਤੀ, ਜਿਸ 'ਚ ਅਧਿਕਾਰੀ ਨੇ ਟਰੰਪ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਨੂੰ ਅਮਰੀਕਾ ਲਈ ਅਯੋਗ ਦੱਸਿਆ ਹੈ ਅਤੇ ਤਰਕ ਦਿੱਤਾ ਹੈ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਅਹੁਦੇ ਤੋਂ ਹਟਾਉਣ ਲਈ 25ਵੀਂ ਸੋਧ ਦੇ ਇਸਤੇਮਾਲ 'ਤੇ ਕੁਝ ਸ਼ੁਰੂਆਤੀ ਗੱਲਬਾਤ ਹੋਈ ਹੈ। ਵ੍ਹਾਈਟ ਹਾਊਸ ਨੇ ਲੇਖ ਦੀ ਸਖਤ ਤੌਰ 'ਤੇ ਨਿੰਦਾ ਕੀਤੀ ਹੈ ਅਤੇ ਲੇਖਕ ਨੂੰ ਦੇਸ਼ਧ੍ਰੋਹੀ ਅਤੇ ਕਾਇਰ ਦੱਸਿਆ ਹੈ।
ਸਪੇਸ 'ਚ ਜਾਣ ਲਈ ਰਾਕੇਟ ਨਹੀਂ ਬਲਕਿ ਲਿਫਟ ਬਣਾ ਰਿਹੈ ਜਾਪਾਨ
NEXT STORY