ਨਵੀਂ ਦਿੱਲੀ— ਜਾਪਾਨ 'ਚ ਸਥਿਤ ਇਕ ਟੀਮ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਦੇ ਕੋਲ ਸਪੇਸ 'ਚ ਜਾਣ ਲਈ ਲਿਫਟ ਦੀ ਜਾਂਚ ਕਰ ਰਹੀ ਹੈ। ਇਸ ਦੀ ਜਾਂਚ ਇਸ ਮਹੀਨੇ ਕੀਤੀ ਜਾ ਸਕਦੀ ਹੈ। ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਕਿ ਇਸ ਨਾਲ ਇਨਸਾਨ ਸਪੇਸ 'ਚ ਭੇਜੇ ਜਾਣਗੇ ਜਾਂ ਨਹੀਂ ਪਰ ਇਹ ਦੱਸ ਦਿੱਤਾ ਗਿਆ ਹੈ ਕਿ ਇਸ ਦੇ ਪ੍ਰੀਖਣ ਤੋਂ ਬਾਅਦ ਦੋ ਸੈਟੇਲਾਈਟ ਨੂੰ ਇਕ ਕੇਬਲ ਦੇ ਰਾਹੀਂ ਜੋੜਿਆ ਜਾ ਸਕੇਗਾ। ਦੱਸ ਦਈਏ ਕਿ ਕਾਰਬਨ ਬੇਹੱਦ ਹਲਕਾ ਤੇ ਸਟੀਲ ਤੋਂ 20 ਗੁਣਾ ਮਜ਼ਬੂਤ ਹੁੰਦਾ ਹੈ, ਇਸ ਲਈ ਇਸ ਲਿਫਟ ਨੂੰ ਬਣਾਉਣ ਲਈ ਕਾਰਬਨ ਨੈਨੋਟਿਊਬ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ।
ਅਜੇ ਪ੍ਰੀਖਣ ਦੇ ਲਈ ਵਿਗਿਆਨੀਆਂ ਨੇ ਛੋਟੀ ਲਿਫਟ ਬਣਾਈ ਹੈ। ਇਹ ਲਿਫਟ ਸ਼ਿੰਜੁਓਕਾ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਬਣਾਈ ਹੈ। ਇਸ ਲਿਫਟ ਦਾ ਕਮਰਾਨੁਮਾ ਬਕਸਾ 6 ਸੈਂਟੀਮੀਟਰ ਲੰਬਾ, ਤਿੰਨ ਸੈਂਟੀਮੀਟਰ ਚੌੜਾ ਤੇ ਤਿੰਨ ਸੈਂਟੀਮੀਟਰ ਉੱਚਾ ਹੋਵੇਗਾ। ਪ੍ਰੀਖਣ ਦੇ ਲਈ ਸਪੇਸ 'ਚ 2 ਮਿੱਨੀ ਸੈਟੇਲਾਈਟ ਦੇ ਵਿਚਾਲੇ 10 ਮੀਟਰ ਤੱਕ ਦਾ ਕੇਬਲ ਲਗਾਇਆ ਜਾਵੇਗਾ। ਇਸ ਕੇਬਲ ਰਾਹੀਂ ਦੋਵੇਂ ਸੈਟੇਲਾਈਟ ਇਕ-ਦੂਜੇ ਨਾਲ ਪੂਰੀ ਤਰ੍ਹਾਂ ਨਾਲ ਸੰਪਰਕ 'ਚ ਰਹਿਣਗੇ।
ਲਿਫਟ ਦੇ ਇਸ ਐਲੀਵੇਟਰ ਬਾਕਸ 'ਚ ਕੈਮਰੇ ਵੀ ਲੱਗੇ ਹੋਣਗੇ, ਜਿਸ ਨਾਲ ਸੈਟੇਲਾਈਟ ਤੇ ਲਿਫਟ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾ ਸਕੇਗੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਕੇਬਲ ਇਕ ਸ਼ੁਰੂਆਤੀ ਪੜਾਅ ਹੈ। ਅਜੇ ਇਸ ਨੂੰ ਕੇਬਲ ਪ੍ਰੀਖਣ ਲਈ ਤਿਆਰ ਕੀਤਾ ਜਾ ਰਿਹਾ ਹੈ। ਖਾਸ ਗੱਲ ਹੈ ਕਿ ਇਸ ਬਾਰੇ 'ਚ ਆਈਡੀਆ ਸਭ ਤੋਂ ਪਹਿਲਾਂ 123 ਸਾਲ ਪਹਿਲਾਂ ਆਇਆ ਸੀ। 1895 'ਚ ਸਪੇਸ ਤੱਕ ਜਾਣ ਲਈ ਲਿਫਟ ਬਣਾਉਣ ਦਾ ਆਈਡੀਆ ਰੂਸ ਦੇ ਵਿਗਿਆਨੀ ਕਾਨਸਟਾਨਟਿਨ ਤਾਸਿਲਕੋਵਾਸਕੀ ਨੇ ਦਿੱਤਾ ਸੀ। ਵਿਗਿਆਨੀ ਨੂੰ ਇਹ ਆਈਡੀਆ ਐਫਿਲ ਟਾਵਰ ਦੇਖਣ ਤੋਂ ਬਾਅਦ ਆਇਆ ਸੀ।
ਇਸ ਤੋਂ ਇਕ ਸਦੀ ਬਾਅਦ ਸੀ ਕਲਾਰਕ ਨੇ ਇਕ ਲੇਖ ਲਿਖਿਆ, ਜਿਸ 'ਚ ਉਨ੍ਹਾਂ ਨੇ ਇਕ ਬਾਰ ਦੁਬਾਰਾ ਇਹ ਵਿਚਾਰ ਦੁਹਰਾਇਆ ਪਰ ਤਕਨੀਕੀ ਰੂਪ ਨਾਲ ਕਮਜ਼ੋਰੀ ਤੇ ਰੁਕਾਵਟਾਂ ਕਾਰਨ ਇਸ ਆਈਡੀਆ ਨੂੰ ਹਕੀਕਤ 'ਚ ਨਹੀਂ ਉਤਾਰਿਆ ਜਾ ਸਕਿਆ। ਹੁਣ ਜਾਪਾਨ ਦੀ ਇਸ ਕੰਪਨੀ ਦਾ ਦਾਅਵਾ ਹੈ ਕਿ ਸਾਲ 2050 ਤੱਕ ਉਹ ਆਪਣੀ ਬਣਾਈ ਲਿਫਟ ਰਾਹੀਂ ਇਨਸਾਨਾਂ ਨੂੰ ਸਪੇਸ 'ਚ ਭੇਜਣਗੇ।
ਬ੍ਰਿਟਿਸ਼ ਏਅਰਵੇਜ਼ ਦੇ 3,80,000 ਯਾਤਰੀਆਂ ਦਾ ਕ੍ਰੈਡਿਟ ਕਾਰਡ ਡਾਟਾ ਚੋਰੀ
NEXT STORY