ਹੇਂਗਯਾਂਗ (ਏਜੰਸੀ)- ਸਟੋਰ ’ਚ ਕੰਮ ਕਰ ਰਹੀ ਔਰਤ ’ਤੇ ਅਚਾਨਕ ਇਕ ਕਾਰ ਆ ਚੜ੍ਹੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ। ਜ਼ਖਮੀ ਔਰਤ ਨੂੰ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਬਿਨਾਂ ਡਰਾਈਵਿੰਗ ਲਾਈਸੈਂਸ ਇਕ ਵਿਅਕਤੀ ਨੇ ਇਕ ਕੱਪੜਿਆਂ ਦੇ ਸਟੋਰ ਵਿਚ ਕਾਰ ਹਾਦਸਾ ਕਰ ਦਿੱਤਾ, ਜਿਸ ਕਾਰਨ ਸਟੋਰ ’ਚ ਕੰਮ ਕਰਨ ਵਾਲੀ ਇਕ ਔਰਤ ਜ਼ਖਮੀ ਹੋ ਗਈ। ਇਹ ਘਟਨਾ ਹੁਨਾਨ ਸੂਬੇ ਦੇ ਹੇਂਗਯਾਂਗ ਸ਼ਹਿਰ ਦੀ ਹੈ, ਜਿੱਥੇ ਸਟੋਰ ’ਚ ਲੱਗੇ ਕੈਮਰਿਆਂ ’ਚ ਇਹ ਸਾਰੀ ਘਟਨਾ ਰਿਕਾਰਡ ਹੋ ਗਈ।
ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਕਾਰ ਡਰਾਈਵਰ ਜੋ ਕਿ ਨਿਯਮਾਂ ਨੂੰ ਛਿੱਕੇ ਟੰਗ ਕੇ ਕਾਰ ਚਲਾ ਰਿਹਾ ਸੀ ਅਤੇ ਉਸ ਕੋਲ ਡਰਾਈਵਿੰਗ ਲਾਈਸੈਂਸ ਵੀ ਨਹੀਂ ਸੀ, ਨੇ ਤੇਜ਼ ਰਫਤਾਰ ਕਾਰ ਸਿੱਧੀ ਇਕ ਕੱਪੜਿਆਂ ਦੇ ਸਟੋਰ ’ਚ ਮਾਰੀ, ਇਸ ਹਾਦਸੇ ਵਿਚ ਸਟੋਰ ’ਚ ਕੰਮ ਕਰਨ ਵਾਲੀ ਇਕ ਔਰਤ ਜ਼ਖਮੀ ਹੋ ਗਈ। ਕਾਰ ਸਵਾਰ ਹਾਦਸੇ ਤੋਂ ਬਾਅਦ ਆਪਣੀ ਲਾਲ ਕਾਰ ਵਿਚੋਂ ਬਾਹਰ ਨਿਕਲਿਆ ਅਤੇ ਹਾਦਸੇ ਦੀ ਸ਼ਿਕਾਰ ਹੋਈ ਔਰਤ ਨੂੰ ਦੇਖਿਆ।
ਸਟੋਰ ’ਚ ਕੰਮ ਕਰਨ ਵਾਲੀ ਔਰਤ ਨੂੰ ਤੁਰੰਤ ਨੇੜਲੇ ਹਸਪਤਾਲ ਦਾਖਲ ਕਰਵਾਇਆ ਗਿਆ। ਲੋਕਲ ਨਿਊਜ਼ ਚੈਨਲਾਂ ਮੁਤਾਬਕ ਉਹ ਖਤਰੇ ਤੋਂ ਬਾਹਰ ਹੈ। ਇਹ ਘਟਨਾ ਬੀਤੀ 12 ਜਨਵਰੀ ਦੀ ਹੈ। ਹਾਦਸੇ ਤੋਂ ਬਾਅਦ ਤੁਰੰਤ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਜ਼ਖਮੀ ਹੋਈ ਔਰਤ ਨੂੰ ਹਸਪਤਾਲ ਪਹੁੰਚਾਇਆ ਅਤੇ ਹਾਦਸੇ ਬਾਰੇ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਖਿਲਾਫ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਫਰਿਜ਼ਨੋ ਵਿਖੇ ਧੂੰਮ-ਧਾਮ ਨਾਲ ਮਨਾਈ ਗਈ ਲੋਹੜੀ
NEXT STORY