ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਪਨਾਮਾ ਪੇਪਰ ਘੋਟਾਲੇ ਦੇ ਮਾਮਲੇ ਵਿਚ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਤੋਂ ਬਾਅਦ ਮੁਕੱਦਮੇ ਦਾ ਸਾਹਮਣਾ ਕਰਨ ਲਈ ਵੀਰਵਾਰ ਨੂੰ ਲੰਡਨ ਤੋਂ ਪਰਤ ਆਏ ਹਨ। ਸੁਪਰੀਮ ਕੋਰਟ ਨੇ 28 ਜੁਲਾਈ ਨੂੰ ਇਸ ਘੋਟਾਲੇ ਵਿਚ ਪ੍ਰਧਾਨ ਮੰਤਰੀ ਦੇ ਤੌਰ ਉੱਤੇ 67 ਸਾਲਾ ਸ਼ਰੀਫ ਨੂੰ ਅਯੋਗ ਕਰਾਰ ਦੇ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਾਕਿਸਤਾਨ ਮੁਸਲਮਾਨ ਲੀਗ-ਨਵਾਜ਼ (ਪੀ. ਐਮ. ਐਲ-ਐਨ) ਦੇ ਮੁਖੀ ਦੇ ਅਹੁਦੇ ਤੋਂ ਵੀ ਹੱਟਣਾ ਪਿਆ। ਪਿਛਲੇ ਮਹੀਨੇ ਸ਼ਰੀਫ ਗਲੇ ਦੇ ਕੈਂਸਰ ਨਾਲ ਪੀੜਤ ਆਪਣੀ ਪਤਨੀ ਕੁਲਸੁਮ ਨਵਾਜ਼ ਨੂੰ ਦੇਖਣ ਲਈ ਲੰਡਨ ਚਲੇ ਗਏ ਸਨ। ਪਨਾਮਾ ਪੇਪਰ ਘੋਟਾਲੇ ਨਾਲ ਜੁੜੇ ਭ੍ਰਿਸ਼ਟਾਚਾਰ ਦੇ 2 ਮਾਮਲਿਆਂ ਵਿਚ ਨਵਾਜ਼ ਸ਼ਰੀਫ ਦੇ ਪੇਸ਼ ਨਾ ਹੋਣ ਉੱਤੇ ਜਵਾਬਦੇਹੀ ਅਦਾਲਤ ਨੇ 26 ਅਕਤੂਬਰ ਨੂੰ ਉਨ੍ਹਾਂ ਖਿਲਾਫ ਜ਼ਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਸ਼ਰੀਫ ਨੂੰ ਮਜਬੂਰਨ ਪਾਕਿਸਤਾਨ ਪਰਤਣਾ ਪਿਆ। ਸ਼ਰੀਫ ਨੇ ਲੰਡਨ ਵਿਚ ਮੀਡੀਆ ਨੂੰ ਕਿਹਾ ਸੀ ਕਿ ਉਹ ਅਜਿਹੇ ਸਮੇਂ 'ਫਰਜੀ ਮਾਮਲਿਆਂ' ਦਾ ਸਾਹਮਣਾ ਕਰਨ ਲਈ ਪਾਕਿਸਤਾਨ ਪਰਤ ਰਹੇ ਹਨ ਜਦੋਂ ਕਿ ਉਨ੍ਹਾਂ ਨੂੰ ਆਪਣੀ ਪਤਨੀ ਨਾਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ,'' ਇਹ ਮਾਮਲੇ ਫਰਜੀ ਹਨ ਪਰ ਮੈਂ ਉਨ੍ਹਾਂ ਦਾ ਸਾਹਮਣਾ ਕਰਨ ਲਈ ਪਰਤ ਰਿਹਾ ਹਾਂ।'' ਅਦਾਲਤ ਸ਼ੁੱਕਰਵਾਰ ਤੋਂ ਸੁਣਵਾਈ ਫਿਰ ਤੋਂ ਸ਼ੁਰੂ ਕਰੇਗੀ। ਇਨ੍ਹਾਂ ਮਾਮਲਿਆਂ ਵਿਚ ਸ਼ਰੀਫ, ਉਨ੍ਹਾਂ ਦੀ ਧੀ ਮਰੀਅਮ, ਜੁਆਈ ਮੁਹੰਮਦ ਸਫਦਰ ਨੂੰ ਸੰਮਨ ਭੇਜੇ ਗਏ ਹਨ।
ਮੈਲਬੌਰਨ 'ਚ ਪੰਜਾਬੀ ਦੀ ਦੁਕਾਨ 'ਚ ਚੋਰਾਂ ਨੇ ਬੋਲਿਆ ਧਾਵਾ, ਲੁੱਟ-ਖੋਹ ਕਰ ਕੇ ਹੋਏ ਫਰਾਰ
NEXT STORY