ਬ੍ਰਿਸਬੇਨ ਸਾਊਥ (ਸਤਵਿੰਦਰ ਟੀਨੂੰ): ਕੁਈਨਜ਼ਲੈਂਡ ਦੇ ਪ੍ਰੀਮੀਅਰ ਮਾਣਯੋਗ ਐਨਾਸਟੇਸ਼ੀਆ ਪੈਲਾਸ਼ਾਈ ਵਲੋਂ ਅੱਜ ਸਵੇਰੇ ਬ੍ਰਿਸਬੇਨ ਅਤੇ ਮੌਰੇਟਨ ਬੇਅ ਵਿੱਚ ਤਾਲਾਬੰਦੀ ਵਿੱਚ ਵਾਧਾ ਕੀਤਾ ਗਿਆ। ਇੱਥੇ ਉਨ੍ਹਾਂ ਨੇ ਕਿਹਾ ਇੱਥੇ ਤਿੰਨ ਨਵੇਂ ਕੋਰੋਨਾ ਲਾਗ ਨਾਲ ਪ੍ਰਭਾਵਿਤ ਕੇਸ ਆਉਣ ਕਰਕੇ ਤਾਲਾਬੰਦੀ ਵਿੱਚ ਵਾਧਾ ਕੀਤਾ ਗਿਆ ਹੈ। ਇਹਨ੍ਹਾਂ ਵਿੱਚ ਇੱਕ ਏਅਰਪੋਰਟ 'ਤੇ ਕੰਮ ਕਰਨ ਵਾਲੇ ਵਿਅਕਤੀ ਨੂੰ ਅਤੇ ਉਸ ਦੀ ਪਤਨੀ ਨੂੰ ਵੀ ਪੀੜਤ ਪਾਇਆ ਗਿਆ, ਜਿਸ ਦੀ ਕਿ ਉਮਰ 37 ਸਾਲ ਦੱਸੀ ਜਾਂਦੀ ਹੈ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਔਰਤ ਨੇ ਤਾਲਾਬੰਦੀ ਦੌਰਾਨ ਦੁਕਾਨ ਬੰਦ ਕਰਨ ਤੋਂ ਕੀਤਾ ਮਨਾ, ਲੋਕਾਂ ਨੂੰ ਕਹੀ ਇਹ ਗੱਲ
ਇੱਕ ਹੋਰ ਔਰਤ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ। ਕੈਰਨਡੇਲ ਇਲਾਕੇ ਵਿੱਚ ਇੱਕ ਔਰਤ ਤੇ ਉਸਦੀ ਧੀ ਖਤਰਨਾਕ ਡੈਲਟਾ ਵਾਇਰਸ ਸਟਰੇਨ ਨਾਲ ਪੀੜਤ ਪਾਈਆਂ ਗਈਆਂ। ਪ੍ਰੀਮੀਅਰ ਨੇ ਦੱਸਿਆ ਕਿ ਉਹ ਅਜੇ ਇਹ ਜਾਨਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਦੋਵੇਂ ਕਿੱਥੇ ਕਿੱਥੇ ਗਈਆਂ ਸਨ? ਉਨ੍ਹਾਂ ਅੱਗੇ ਕਿਹਾ ਕਿ ਬਾਕੀ ਦੇ ਇਲਾਕੇ ਨੂਸਾ, ਸਨਸ਼ਾਈਨ ਕੋਸਟ, ਸਮਰਸੈੱਟ, ਲੋਗਨ, ਇਪਸਵਿੱਚ ਅਤੇ ਟਾਊਨਜਵਿਲੇ ਤੋਂ ਤਾਲਾਬੰਦੀ ਹਟਾ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਨੂੰ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।
ਆਸਟ੍ਰੇਲੀਆ : ਔਰਤ ਨੇ ਤਾਲਾਬੰਦੀ ਦੌਰਾਨ ਦੁਕਾਨ ਬੰਦ ਕਰਨ ਤੋਂ ਕੀਤਾ ਮਨਾ, ਲੋਕਾਂ ਨੂੰ ਕਹੀ ਇਹ ਗੱਲ
NEXT STORY