ਵਾਸ਼ਿੰਗਟਨ (ਰਾਜ ਗੋਗਨਾ): ਭਾਰਤ ਵਿੱਚ ਫੇਸਬੁੱਕ ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਲਈ ਸੱਜੇ ਪੱਖੀ ਨਫ਼ਰਤ ਫੈਲਾਉਣ ਵਾਲੀਆਂ ਜੱਥੇਬੰਦੀਆਂ ਖਿਲਾਫ਼ ਕਾਰਵਾਈ ਕਰਨੀ, ਉਨਾਂ ਦੀਆਂ ਵੀਡੀਓਜ਼ ਨੂੰ ਹਟਾਉਣਾ ਜਾਂ ਬਲੋਕ ਕਰਨਾ ਇੱਕ ਬੇਹੱਦ ਮੁਸ਼ਕਲ ਕੰਮ ਹੈ। ਫੇਸਬੁੱਕ ਨਾਲ ਸਬੰਧਤ ਕਰਮਚਾਰੀਆਂ ਨੂੰ ਡਰ ਹੈ ਕਿ ਇਹੋ ਜਿਹੀਆਂ ਵੀਡੀਓ ਜਾਂ ਪੋਸਟਾਂ ਨੂੰ ਹਟਵਾਉਣ ਕਰਕੇ ਉਨਾਂ ਉੱਤੇ ਸਰੀਰਕ ਹਮਲੇ ਵੀ ਹੋ ਸਕਦੇ ਹਨ।
ਪੜ੍ਹੋ ਇਹ ਅਹਿਮ ਖਬਰ- ਈਰਾਨ ਨੇ ਬ੍ਰਿਟਿਸ਼-ਈਰਾਨੀ ਖੋਜਕਰਤਾ ਨੂੰ ਸੁਣਾਈ 9 ਸਾਲ ਦੀ ਸਜ਼ਾ
ਇਹ ਜਾਣਕਾਰੀ ਵਾਲ ਸਟਰੀਟ ਜਰਨਲ ਦੀ ਇੱਕ ਰਿਪੋਰਟ ਵਿੱਚ ਸਾਹਮਣੇ ਆਈ ਹੈ। ਵਾਲ ਸਟ੍ਰੀਟ ਦੀ ਰਿਪੋਰਟ ਮੁਤਾਬਕ ਇਹੋ ਜਿਹੀ ਕਾਰਵਾਈ ਨਾਲ ਉਨ੍ਹਾਂ ਨੂੰ ਸੱਜੇ ਪੱਖੀ ਜੱਥੇਬੰਦੀਆਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਵੇਗਾ। ਜੇਕਰ ਦੂਜੇ ਪਾਸੇ ਦੀ ਗੱਲ ਕੀਤੀ ਜਾਵੇ ਤਾਂ ਫੇਸਬੁੱਕ ਵੱਲੋਂ ਪਿਛਲੇ ਸਮੇਂ ਦੌਰਾਨ ਕਾਫ਼ੀ ਲੋਕਾਂ ਖਿਲਾਫ਼ ਕਾਰਵਾਈਆਂ ਕੀਤੀਆਂ ਗਈਆਂ ਸਨ ਪਰ ਜਦੋਂ ਸੱਜੇ ਪੱਖੀ ਜੱਥੇਬੰਦੀਆਂ ਦੀ ਗੱਲ ਆਉਂਦੀ ਹੈ ਤਾਂ ਫੇਸਬੁੱਕ ਵੱਲੋਂ ਵੀ ਕਾਰਵਾਈ ਕਰਨੀ ਮੁਸ਼ਕਲ ਹੋ ਜਾਂਦੀ ਹੈ।
ਨੋਟ - ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਈਰਾਨ ਨੇ ਬ੍ਰਿਟਿਸ਼-ਈਰਾਨੀ ਖੋਜਕਰਤਾ ਨੂੰ ਸੁਣਾਈ 9 ਸਾਲ ਦੀ ਸਜ਼ਾ
NEXT STORY