ਲਾਸ ਏਂਜਲਸ/ਵਾਸ਼ਿੰਗਟਨ - ਲਾਸ ਏਂਜਲਸ ਦੇ ਯੂਨੀਅਨ ਸਟੇਸ਼ਨ ’ਚ 93ਵੇਂ ਅਕਾਦਮਿਕ ਪੁਰਸਕਾਰ ਦਾ ਆਯੋਜਨ ਸ਼ੁਰੂ ਹੋ ਗਿਆ ਹੈਜਿਸ ਵਿਚ ‘ਅਨਦਰ ਰਾਊਂਡ’ ਨੂੰ ਅੰਤਰਰਾਸ਼ਟਰੀ ਫਿਲਮ ਲਈ ਆਸਕਰ ਨਾਲ ਨਵਾਜ਼ਿਆ ਗਿਆ, ਜਦਕਿ ਬੈਸਟ ਓਰੀਜਨਲ ਸਕ੍ਰੀਨਪਲੇਅ ਦਾ ਪੁਰਸਕਾਰ ਐਮਰਾਲਡ ਫੇਨੇਲ ਨੂੰ ‘ਪ੍ਰੀਮਿਸਿੰਗ ਯੰਗ ਵੁਮੈਨ’ ਲਈ ਮਿਲਿਆ। ਆਸਕਰ ਪੁਰਸਕਾਰਾਂ ’ਚ ‘ਮਾਈ ਆਕਟੋਪਸ ਟੀਚਰ’ ਨੂੰ ਸਰਵਸ੍ਰੇਸ਼ਠ ਡਾਕੂਮੈਂਟਰੀ ਫੀਚਰ ਦਾ ਪੁਰਸਕਾਰ ਮਿਲਿਆ ਹੈ, ਜਿਸ ਨਾਲ ਭਾਰਤੀ ਫਿਲਮ ਨਿਰਮਾਤਾ ਸਵਾਤੀ ਥਿਯਾਗਰਾਜਨ ਐਸੋਸੀਏਟ ਪ੍ਰੋਡਊਸਰ ਅਤੇ ਪ੍ਰੋਡਕਸ਼ਨ ਮੈਨੇਜਰ ਦੇ ਰੂਪ ’ਚ ਜੁੜੀਆਂ ਹਨ। ਸਮਾਰੋਹ ’ਚ ਸਵ. ਅਦਾਕਾਰ ਇਮਰਾਨ ਖਾਨ ਅਤੇ ਕਾਸਟਿਊਮ ਡਿਜ਼ਾਈਨਰ ਭਾਨੁ ਅਥੈਯਾ ਨੂੰ ‘ਯਾਦਗਾਰ ਸ਼੍ਰੇਣੀ’ ’ਚ ਸਰਧਾਂਜਲੀ ਦਿੱਤੀ ਗਈ।
ਫਿਲਮ ਕਲੋ ਝਾਓ ਦੀ ਫਿਲਮ ‘ਨੋਮੈਡਲੈਂਡ’ ਨੂੰ 93ਵੇਂ ਅਕਾਦਮੀ ਪੁਰਸਕਾਰ ’ਚ ਸਰਵਸ਼੍ਰੇਸ਼ਠ ਫਿਲਮ ਦਾ ਆਸਕਰ ਖਿਤਾਬ ਮਿਲਿਆ ਹੈ। ਝਾਓ ਏਸ਼ੀਆਈ ਮੂਲ ਦੀ ਅਦਜਿਹੀ ਪਹਿਲੀ ਔਰਤ ਹੈ ਜਿਨ੍ਹਾਂ ਨੇ ਸਰਵਸ੍ਰੇਸ਼ਠ ਨਿਰਦੇਸ਼ਕ ਦਾ ਆਸਕਰ ਪੁਰਸਕਾਰ ਆਪਣੇ ਨਾਂ ਕੀਤਾ ਹੈ। ਫਿਲਮ ਦੀ ਮੁੱਖ ਕਲਾਕਾਰ ਫਰਾਂਸਿਸ ਮੈਕਡੋਰਮੈਂਡ ਨੇ ਸਰਵਸ਼੍ਰੇਸ਼ਠ ਅਦਾਕਾਰਾ ਦਾ ਖਿਤਾਬ ਜਿੱਤਿਆ। ਝਾਓ ਅਜਿਹੀ ਦੂਸਰੀ ਔਰਤ ਹੈ ਜਿਨ੍ਹਾਂ ਨੇ ਆਸਕਰ ’ਚ ਸਰਵਸ਼੍ਰੇਸ਼ਠ ਨਿਰਦੇਸ਼ਕ ਦਾ ਪੁਰਸਕਾਰ ਹਾਸਲ ਕੀਤਾ। ਉਥੇ ਜੁਡਾਸ ਅਤੇ ਬਲੈਕ ਮਸੀਹਾ ’ਚ ਆਪਣੀ ਭੂਮਿਕਾ ਲਈ ਸਰਵਸ਼੍ਰੇਸ਼ਠ ਸਹਾਇਕ ਅਦਾਕਾਰ ਲਈ ਡੈਨੀਅਲ ਕਲੁਆ ਨੇ ਅਕਾਦਮੀ ਪੁਰਸਕਾਰ ਜਿੱਤਿਆ। ਅਕਾਦਮੀ ਨੇ ਸਵ. ਸੌਮਿੱਤਰ ਚੈਟਰਜੀ, ਰਿਸ਼ੀ ਕਪੂਰ, ਸ਼ਸ਼ੀਕਲਾ ਅਤੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਵੀ ਸ਼ਰਧਾਂਜਲੀ ਦਿੱਤੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਭਾਰਤ 'ਚ ਕੋਰੋਨਾ ਕਾਰਣ ਹਾਲਾਤ 'ਦਿਲ ਦਹਿਲਾ ਦੇਣ ਵਾਲੇ' : WHO
NEXT STORY