ਨਵੀਂ ਦਿੱਲੀ (ਇੰਟ.)– ਲਸਣ ਦੇ ਵਪਾਰ ਦੇ ਮਾਮਲੇ ’ਚ ਚੀਨ ਦਾ ਦੁਨੀਆ ’ਚ ਕੋਈ ਮੁਕਾਬਲਾ ਨਹੀਂ ਹੈ ਪਰ ਭਾਰਤ ਹੁਣ ਇਸ ਮੋਰਚੇ ’ਤੇ ਵੀ ਚੀਨ ਨੂੰ ਮਾਤ ਦੇ ਰਿਹਾ ਹੈ। ਭਾਰਤ ਦਾ ਲਸਣ ਟਰੇਡ ਲਗਾਤਾਰ ਵਧ ਰਿਹਾ ਹੈ, ਜੋ ਚੀਨ ਦੀ ਪ੍ਰੇਸ਼ਾਨੀ ਨੂੰ ਵਧਾ ਰਿਹਾ ਹੈ। ਉੱਥੇ ਹੀ ਇਸ ਦਰਮਿਆਨ ਚੀਨ ਨੇ ਬਲੀਚਡ ਲਸਣ ਦੀ ਡੰਪਿੰਗ ਵੀ ਸ਼ੁਰੂ ਕੀਤੀ ਹੋਈ ਹੈ। ਫਿਲਹਾਲ ਇਸ ਗੱਲ ’ਚ ਕੋਈ ਸ਼ੱਕ ਨਹੀਂ ਹੈ ਕਿ ਲਸਣ ਐਕਸਪੋਰਟ ਦੇ ਮਾਮਲੇ ਵਿੱਚ ਚੀਨ ਹਾਲੇ ਵੀ ਵਰਲਡ ਲੀਡਰ ਹੈ। ਚੀਨ ਕਦੀ ਦੁਨੀਆ ਦਾ 80 ਫ਼ੀਸਦੀ ਲਸਣ ਐਕਸਪੋਰਟ ਕਰਦਾ ਸੀ, ਜੋ ਹਾਲ ਹੀ ਦੇ ਸਾਲਾਂ ’ਚ 70-75 ਫ਼ੀਸਦੀ ਤੱਕ ਆਇਆ ਹੈ। ਉੱਥੇ ਹੀ ਇਸ ਦਰਮਿਆਨ ਭਾਰਤ ਦਾ ਲਸਣ ਐਕਸਪੋਰਟ ਵਧਿਆ ਹੈ।
ਇਹ ਵੀ ਪੜ੍ਹੋ - ਜੇਕਰ ਤੁਹਾਡੇ ਕੋਲ ਪਏ ਹਨ 2000 ਦੇ ਨੋਟ ਤਾਂ ਜਾਣੋ ਬੈਂਕ ਖਾਤੇ 'ਚ ਜਮਾਂ ਕਰਵਾਉਣ ਦਾ ਆਸਾਨ ਤਰੀਕਾ
ਬਰਾਮਦ ’ਚ 165 ਫ਼ੀਸਦੀ ਦਾ ਵਾਧਾ
ਦੁਨੀਆ ’ਚ ਮਸਾਲਿਆਂ ਦਾ ਵਪਾਰ ਕਰਨ ਵਾਲੇ ਸਭ ਤੋਂ ਮੋਹਰੀ ਦੇਸ਼ਾਂ ’ਚ ਭਾਰਤ ਦਾ ਨਾਂ ਸ਼ਾਮਲ ਹੈ। ਪ੍ਰਾਚੀਨ ਕਾਲ ਦਾ ਮਸਾਲਾ ਟਰੇਡ ਰੂਟ ਭਾਰਤ ’ਚੋਂ ਲੰਘਦਾ ਸੀ। ਜੇ ਬੀਤੇ ਸਾਲ ਦੇ ਅੰਕੜਿਆਂ ਨੂੰ ਦੇਖੀਏ ਤਾਂ ਭਾਰਤ ਦੇ ਮਸਾਲਾ ਐਕਸਪੋਰਟ ’ਚ ਲਸਣ ਦੀ ਹਿੱਸੇਦਾਰੀ ਤੇਜ਼ੀ ਨਾਲ ਵਧੀ ਹੈ। ਸਪਾਈਸ ਬੋਰਡ ਦੇ ਅੰਕੜਿਆਂ ਮੁਤਾਬਕ 2022-23 ਦੀ ਅਪ੍ਰੈਲ ਤੋਂ ਜਨਵਰੀ ਯਾਨੀ ਸਿਰਫ਼ 10 ਮਹੀਨਿਆਂ ਵਿਚ ਲਸਣ ਦੇ ਐਕਸਪੋਰਟ ’ਚ 165 ਫ਼ੀਸਦੀ ਦੀ ਗ੍ਰੋਥ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ - ਸੰਕਟ 'ਚ ਜੈੱਟ ਏਅਰਵੇਜ਼ ਦੇ ਮਾਲਕ ਨਰੇਸ਼ ਗੋਇਲ, 538 ਕਰੋੜ ਦੀ ਜਾਇਦਾਦ ਜ਼ਬਤ, ਜਾਣੋ ਪੂਰਾ ਮਾਮਲਾ
ਇਸ ਦੌਰਾਨ ਭਾਰਤ ਨੇ 47,329 ਟਨ ਲਸਣ ਦਾ ਐਕਸਪੋਰਟ ਕੀਤਾ ਜਦ ਕਿ ਪੂਰੇ ਵਿੱਤੀ ਸਾਲ ਵਿੱਚ ਇਹ ਐਕਸਪੋਰਟ 57,346 ਟਨ ਰਿਹਾ, ਜੋ 2021-22 ਦੇ ਮੁਕਾਬਲੇ 159 ਫ਼ੀਸਦੀ ਵੱਧ ਸੀ। ਹਾਲੇ 2023-24 ਦੇ ਅੰਕੜੇ ਆਉਣੇ ਬਾਕੀ ਹਨ। ਇਸ ਦੇ ਉਲਟ ਚੀਨ ਦੇ ਲਸਣ ਉਤਪਾਦਨ ਵਿਚ 25 ਫ਼ੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਭਾਰਤ ਦਾ ਲਸਣ ਪੱਛਮੀ ਏਸ਼ੀਆਈ ਅਤੇ ਅਫਰੀਕੀ ਦੇਸ਼ਾਂ ’ਚ ਤੇਜ਼ੀ ਨਾਲ ਮਸ਼ਹੂਰ ਹੋਇਆ ਹੈ।
ਇਹ ਵੀ ਪੜ੍ਹੋ - ਨਵੰਬਰ ਦੇ ਮਹੀਨੇ ਆਉਣਗੇ ਕਿਹੜੇ-ਕਿਹੜੇ ਵਰਤ ਅਤੇ ਤਿਉਹਾਰ, ਜਾਣਨ ਲਈ ਪੜ੍ਹੋ ਇਹ ਖ਼ਬਰ
ਭਾਰਤ ’ਚ ਲਗਭਗ 32.7 ਲੱਖ ਟਨ ਲਸਣ ਦਾ ਉਤਪਾਦਨ
ਭਾਰਤ ’ਚ ਲਗਭਗ 32.7 ਲੱਖ ਟਨ ਲਸਣ ਦਾ ਉਤਪਾਦਨ ਹੁੰਦਾ ਹੈ। ਸਭ ਤੋਂ ਵੱਧ ਲਸਣ ਦਾ ਉਤਪਾਦਨ ਮੱਧ ਪ੍ਰਦੇਸ਼ ’ਚ ਹੁੰਦਾ ਹੈ। ਹਾਲਾਂਕਿ ਚੀਨ ਵਿੱਚ ਉਤਪਾਦਨ ਡਿਗਣ ਦੇ ਬਾਵਜੂਦ ਉਹ ਦੁਨੀਆ ਵਿੱਚ ਨੰਬਰ-1 ਹੈ। ਚੀਨ ਵਿੱਚ ਹਰ ਸਾਲ ਕਰੀਬ 2 ਤੋਂ 2.5 ਕਰੋੜ ਟਨ ਲਸਣ ਦਾ ਉਤਪਾਦਨ ਹੁੰਦਾ ਹੈ। ਹਾਲਾਂਕਿ ਦੋਹਾਂ ਦੇਸ਼ਾਂ ’ਚ ਇਸ ਦੀ ਜ਼ਿਆਦਾਤਰ ਵਰਤੋਂ ਘਰੇਲੂ ਪੱਧਰ ’ਤੇ ਹੀ ਹੋ ਜਾਂਦੀ ਹੈ। ਚੀਨ ਦੇ ਮੁਕਾਬਲੇ ਭਾਰਤ ਦਾ ਲਸਣ ਥੋੜਾ ਛੋਟੇ ਆਕਾਰ ਦਾ ਹੁੰਦਾ ਹੈ। ਉੱਥੇ ਹੀ ਇਸ ਦਾ ਰੇਟ ਚੀਨ ਦੇ ਮੁਕਾਬਲੇ ਕਾਫ਼ੀ ਘੱਟ ਹੈ।
ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਨੂੰ ਤੀਜੀ ਵਾਰ ਮਿਲੀ ਜਾਨੋਂ ਮਾਰਨ ਦੀ ਧਮਕੀ, ਮੰਗੀ 400 ਕਰੋੜ ਦੀ ਫਿਰੌਤੀ
ਚੀਨੀ ਲਸਣ ਦੀ ਗਲੋਬਲ ਮਾਰਕੀਟ ’ਚ 1250 ਡਾਲਰ ਪ੍ਰਤੀ ਟਨ ਕੀਮਤ ਹੈ, ਉੱਥੇ ਹੀ ਭਾਰਤੀ ਲਸਣ 450 ਤੋਂ 1000 ਡਾਲਰ ਪ੍ਰਤੀ ਟਨ ਤੱਕ ਮਿਲਦਾ ਹੈ, ਇਸ ਲਈ ਭਾਰਤ ਗ਼ਰੀਬ ਤੋਂ ਲੈ ਕੇ ਅਮੀਰ ਦੇਸ਼ਾਂ ਨੂੰ ਲਸਣ ਦੀ ਗੁਣਵੱਤਾ ਮੁਹੱਈਆ ਕਰਨ ਦੇ ਸਮਰੱਥ ਹੈ। ਚੀਨੀ ਲਸਣ ਦੀ ਮੰਗ ਜ਼ਿਆਦਾਤਰ ਅਮਰੀਕਾ ਅਤੇ ਯੂਰਪੀ ਦੇਸ਼ਾਂ ’ਚ ਹੈ, ਜਦ ਕਿ ਭਾਰਤ ਮਲੇਸ਼ੀਆ, ਥਾਈਲੈਂਡ, ਨੇਪਾਲ ਅਤੇ ਵੀਅਤਨਾਮ ਨੂੰ ਲਸਣ ਦੀ ਵੱਡੇ ਪੈਮਾਨੇ ’ਤੇ ਬਰਾਮਦ ਕਰਦਾ ਹੈ।
ਇਹ ਵੀ ਪੜ੍ਹੋ - 1 ਨਵੰਬਰ ਤੋਂ ਹੋ ਸਕਦੇ ਨੇ ਇਹ ਵੱਡੇ ਬਦਲਾਅ, ਦੀਵਾਲੀ ਤੋਂ ਪਹਿਲਾ ਜੇਬ 'ਤੇ ਪਵੇਗਾ ਸਿੱਧਾ ਅਸਰ
ਚੀਨ ’ਚ ਲਸਣ ਦੀ ਡੰਪਿੰਗ ਜਾਰੀ
ਭਾਰਤ ਲੰਮੇ ਸਮੇਂ ਤੋਂ ਚੀਨ ਦੇ ਲਸਣ ਦੀ ਦਰਾਮਦ ਨਹੀਂ ਕਰਦਾ ਹੈ ਤਾਂ ਕਿ ਘਰੇਲੂ ਕਿਸਾਨਾਂ ਦੀ ਸੁਰੱਖਿਆ ਕੀਤੀ ਜਾ ਸਕੇ। ਉੱਥੇ ਹੀ ਚੀਨ ਅਕਸਰ ਨੇਪਾਲ ਅਤੇ ਬੰਗਲਾਦੇਸ਼ ਦੇ ਰਸਤੇ ਇਸ ਦੀ ਇੱਥੇ ਡੰਪਿੰਗ ਕਰਦਾ ਹੈ। ਇਨ੍ਹਾਂ ਦੋਹਾਂ ਹੀ ਦੇਸ਼ਾਂ ਨਾਲ ਭਾਰਤ ਲਸਣ ਦਾ ਡਿਊਟੀ ਮੁਕਤ ਵਪਾਰ ਕਰਦਾ ਹੈ। ਭਾਰਤ ਪਹੁੰਚਣ ਵਾਲਾ ਚੀਨੀ ਲਸਣ ਕਈ ਬੈਕਟੀਰੀਆ ਅਤੇ ਬੀਮਾਰੀਆਂ ਨੂੰ ਲੈ ਕੇ ਪਹੁੰਚਦਾ ਹੈ। ਇਹ ਲੋਕਾਂ ਦੀ ਸਿਹਤ ’ਤੇ ਅਸਰ ਪਾਉਂਦਾ ਹੈ।
ਇਹ ਵੀ ਪੜ੍ਹੋ - ਨਵੰਬਰ ਮਹੀਨੇ ਬੈਂਕਾਂ 'ਚ ਬੰਪਰ ਛੁੱਟੀਆਂ, 15 ਦਿਨ ਰਹਿਣਗੇ ਬੰਦ, ਜਾਣੋ ਛੁੱਟੀਆਂ ਦੀ ਸੂਚੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Red Arrows ਦੇ ਪਾਇਲਟ ਸਟਾਫ਼ ਦੀਆਂ ਔਰਤਾਂ ਦਾ ਕਰਦੇ ਸਨ ਜਿਣਸੀ ਸ਼ੋਸ਼ਣ : bombshell report
NEXT STORY