ਵਾਸ਼ਿੰਗਟਨ : ਅਮਰੀਕਾ ਦੇ ਸਹਾਇਕ ਵਿਦੇਸ਼ ਮੰਤਰੀ ਡੋਨਾਲਡ ਲੂ ਨੇ ਭਾਰਤ 'ਚ ਪ੍ਰੈੱਸ ਦੀ ਆਜ਼ਾਦੀ ਅਤੇ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ 'ਚ ਲੋਕਤੰਤਰ ਦਾ ਸਮਰਥਨ ਕਰਨ 'ਚ ਪੱਤਰਕਾਰਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਹੈ। ਦੱਖਣੀ ਅਤੇ ਮੱਧ ਏਸ਼ੀਆ ਲਈ ਅਮਰੀਕਾ ਦੇ ਸਹਾਇਕ ਵਿਦੇਸ਼ ਮੰਤਰੀ ਲੂ ਨੇ 'ਪੀਟੀਆਈ' ਨੂੰ ਦੱਸਿਆ, "ਉੱਥੇ ਕੁਝ ਵੀ ਗੁਪਤ ਨਹੀਂ ਰੱਖਿਆ ਗਿਆ, ਭਾਰਤ ਇਕ ਲੋਕਤੰਤਰ ਦੇਸ਼ ਹੈ ਕਿਉਂਕਿ ਤੁਹਾਡੇ ਕੋਲ ਇਕ ਆਜ਼ਾਦ ਪ੍ਰੈੱਸ ਹੈ, ਜੋ ਅਸਲ ਵਿੱਚ ਕੰਮ ਕਰਦੀ ਹੈ।"
ਇਹ ਵੀ ਪੜ੍ਹੋ : ਅਮਰੀਕਾ 'ਚ ਚੀਨ ਦੇ 6 ਹੋਰ 'ਪੁਲਸ ਸਟੇਸ਼ਨਾਂ' ਦਾ ਖੁਲਾਸਾ, 53 ਦੇਸ਼ਾਂ 'ਚ ਬਣਾ ਚੁੱਕਾ 102 ਚੌਕੀਆਂ
ਲੂ ਨੇ ਕਿਹਾ, "ਮੈਂ ਜਾਣਦਾ ਹਾਂ ਕਿ ਮੀਡੀਆ ਦਾ ਬਾਜ਼ਾਰ ਬਦਲ ਰਿਹਾ ਹੈ ਪਰ ਭਾਰਤ ਵਿੱਚ ਪ੍ਰੈੱਸ ਦੀ ਆਜ਼ਾਦੀ ਲਈ ਮੇਰੇ ਮਨ ਵਿੱਚ ਬਹੁਤ ਸਤਿਕਾਰ ਹੈ।” ਉਨ੍ਹਾਂ ਕਿਹਾ, “ਮੈਨੂੰ ਇਕ ਵਾਰ ਵਿਦੇਸ਼ ਮੰਤਰਾਲੇ ਦਾ ਦੌਰਾ ਯਾਦ ਹੈ, ਜਿੱਥੇ ਮੈਂ ਇਕ ਸੀਨੀਅਰ ਅਧਿਕਾਰੀ ਨੂੰ ਫਾਈਲਾਂ ਦੇ ਢੇਰ ਦੇ ਸਾਹਮਣੇ ਕੰਮ ਕਰਦੇ ਦੇਖਿਆ ਸੀ, ਜੋ ਆਰਟੀਆਈ ਦੀ ਅਰਜ਼ੀ ਦਾ ਜਵਾਬ ਦੇਣ ਲਈ ਕੰਮ ਕਰ ਰਿਹਾ ਸੀ ਅਤੇ ਉਹ (ਅਧਿਕਾਰੀ) ਅਜਿਹਾ ਕਰਦੇ ਸਮੇਂ ਸ਼ਿਕਾਇਤ ਕਰ ਰਿਹਾ ਸੀ ਅਤੇ ਮੈਂ ਸਿਰਫ ਮੁਸਕਰਾ ਹੀ ਸਕਦਾ ਸੀ ਕਿਉਂਕਿ ਸਾਨੂੰ ਆਪਣੀ ਨੌਕਰਸ਼ਾਹੀ 'ਚ ਉਹੀ ਕੰਮ ਕਰਨਾ ਪੈਂਦਾ ਹੈ, ਜਿੱਥੇ ਜੇਕਰ ਕੋਈ ਦਸਤਾਵੇਜ਼ ਮੰਗਦਾ ਹੈ ਤਾਂ ਮੈਨੂੰ ਉਸ ਦੇ ਲਈ ਦਸਤਾਵੇਜ਼ ਖੋਜਣ 'ਚ ਕਈ ਦਿਨ ਬਿਤਾਉਣੇ ਪੈਂਦੇ ਹਨ ਕਿਉਂਕਿ ਲੋਕਤੰਤਰ ਅਜਿਹਾ ਹੀ ਕਰਦਾ ਹੈ।"
ਇਹ ਵੀ ਪੜ੍ਹੋ : ਸਹੁਰਾ ਪਰਿਵਾਰ ਤੋਂ ਤੰਗ ਡੇਢ ਸਾਲ ਦੇ ਬੱਚੇ ਦੀ ਮਾਂ ਨੇ ਚੁੱਕਿਆ ਖ਼ੌਫਨਾਕ ਕਦਮ
ਲੂ ਨੇ ਪੱਤਰਕਾਰਾਂ ਦੀ ਭੂਮਿਕਾ ਅਤੇ ਭਾਰਤੀ ਲੋਕਤੰਤਰ ਦਾ ਸਮਰਥਨ ਕਰਨ ਲਈ ਕੀਤੇ ਗਏ ਕੰਮ ਦੀ ਸ਼ਲਾਘਾ ਕੀਤੀ। ਸੰਯੁਕਤ ਰਾਸ਼ਟਰ ਦੇ ਅਨੁਮਾਨਾਂ ਅਨੁਸਾਰ ਭਾਰਤ 142.86 ਕਰੋੜ ਲੋਕਾਂ ਦੇ ਨਾਲ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਅਮਰੀਕਾ 'ਚ ਚੀਨ ਦੇ 6 ਹੋਰ 'ਪੁਲਸ ਸਟੇਸ਼ਨਾਂ' ਦਾ ਖੁਲਾਸਾ, 53 ਦੇਸ਼ਾਂ 'ਚ ਬਣਾ ਚੁੱਕਾ 102 ਚੌਕੀਆਂ
NEXT STORY