ਵਾਸ਼ਿੰਗਟਨ— ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਅਫਗਾਨਿਸਤਾਨ ਲਈ ਭਾਰਤ ਇਕ ਜ਼ਿੰਮੇਦਾਰ ਮਦਦਕਰਤਾ ਹੈ ਤੇ ਹਿੰਸਾਗ੍ਰਸਤ ਦੇਸ਼ ਉਸ ਨਾਲ ਰਣਨੀਤਕ ਸਾਂਝੇਦਾਰੀ ਚਾਹੁੰਦਾ ਹੈ। ਦੱਖਣੀ ਤੇ ਮੱਧ ਏਸ਼ੀਆ ਮਾਮਲਿਆਂ ਦੀ ਪ੍ਰਧਾਨ ਸਹਾਇਕ ਉਪ ਵਿਦੇਸ਼ ਮੰਤਰੀ ਐਲਿਸ ਵੇਲਸ ਨੇ ਅਫਗਾਨਿਸਤਾਨ 'ਤੇ ਕਾਂਗਰਸ ਦੀ ਸੁਣਵਾਈ ਦੌਰਾਨ ਸੰਸਦ ਮੈਂਬਰਾਂ ਨੂੰ ਕਿਹਾ ਕਿ ਕਾਰੋਬਾਰੀ ਸੰਮੇਲਨਾਂ 'ਚ ਆਯੋਜਨ ਕਰਨ 'ਚ ਭਾਰਤ ਨੇ ਮਹੱਤਵਪੂਰਨ ਭੂਮਿਕਾ ਨਿਊਭਾਈ ਹੈ। ਇਸ ਆਯੋਜਨ ਦਾ ਟੀਚਾ ਇਹ ਸੀ ਕਿ ਅਫਗਾਨਿਸਤਾਨ 'ਚ ਨਿਵੇਸ਼ ਦੀ ਇੱਛਾ ਰੱਖਣ ਵਾਲੀਆਂ ਕੰਪਨੀਆਂ ਭਾਰਤ ਦੁਆਰਾ ਅਜਿਹਾ ਕਰ ਸਕਣ।
ਵੇਲਸ ਨੇ ਕਿਹਾ, ''ਅਫਗਾਨਿਸਤਾਨ ਲਈ ਭਾਰਤ ਦੇ ਸਮਰਥਨ ਨੂੰ ਅਸੀਂ ਕਾਫੀ ਮਹੱਤਵਪੂਰਨ ਮੰਨਦੇ ਹਾਂ। ਉਹ ਇਕ ਜ਼ਿੰਮੇਦਾਰ ਮਦਦਕਰਤਾ ਹੈ। ਉਸ ਨੇ ਸਾਲ 2020 ਤਕ ਤਿੰਨ ਅਰਬ ਡਾਲਰ ਦੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ। ਅਫਗਾਨ ਸਰਕਾਰ ਨੇ ਸਹਾਇਤਾ ਦਾ ਸਵਾਗਤ ਕੀਤਾ ਹੈ। ਅਫਗਾਨ ਸਰਕਾਰ ਭਾਰਤ ਨਾਲ ਰਣਨੀਤਕ ਸਾਂਝੇਦਾਰੀ ਵੀ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਅਫਗਾਨਿਸਤਾਨ 'ਤੇ ਭਾਰਤ ਨਾਲ ਮਿਲ ਕੇ ਕੰਮ ਕੀਤਾ ਹੈ।
ਮਿਸਰ 'ਚ ਫੌਜੀ ਕਾਰਵਾਈ ਵਿਚ 32 ਅੱਤਵਾਦੀ ਢੇਰ
NEXT STORY