ਇਸਲਾਮਾਬਾਦ - ਪਾਕਿਸਤਾਨ ਨੇ ਸ਼ਨੀਵਾਰ ਨੂੰ ਕੁਲਭੂਸ਼ਣ ਜਾਧਵ ਮਾਮਲੇ ਵਿੱਚ ਭਾਰਤ 'ਤੇ ਅੰਤਰਰਾਸ਼ਟਰੀ ਅਦਾਲਤ (ਆਈ.ਸੀ.ਜੇ.) ਦੇ ਫੈਸਲੇ ਨੂੰ ਗਲਤ ਤਰੀਕੇ ਨਾਲ ਪੇਸ਼ ਕਰਣ ਦਾ ਦੋਸ਼ ਲਗਾਇਆ। ਇਸ ਦੇ ਨਾਲ ਹੀ, ਜ਼ੋਰ ਦਿੰਦੇ ਹੋਏ ਕਿਹਾ ਕਿ ਅਸੀਂ (ਪਾਕਿਸਤਾਨ) ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਸਾਰੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਣ ਨੂੰ ਤਿਆਰ ਹਾਂ।
ਇਹ ਵੀ ਪੜ੍ਹੋ- ਦੁਬਈ 'ਚ ਕੋਰੋਨਾ ਨਾਲ ਮਾਂ ਦੀ ਮੌਤ, ਇੰਝ ਭਾਰਤ ਲਿਆਇਆ ਗਿਆ 11 ਮਹੀਨੇ ਦਾ ਬੱਚਾ
ਇਸ ਤੋਂ ਪਹਿਲਾਂ ਵੀਰਵਾਰ ਨੂੰ ਭਾਰਤੀ ਵਿਦੇਸ਼ ਮੰਤਰਾਲਾ ਦੇ ਬੁਲਾਰਾ ਅਰਿੰਦਮ ਬਾਗਚੀ ਨੇ ਦਿੱਲੀ ਵਿੱਚ ਕਿਹਾ ਸੀ ਕਿ ਸਮੀਖਿਆ ਅਤੇ ਮੁੜ ਵਿਚਾਰ ਬਿੱਲ 2020 ਆਈ.ਸੀ.ਜੇ. ਦੇ ਫੈਸਲੇ ਦੇ ਸਮਾਨ ਜਾਧਵ ਦੇ ਮਾਮਲੇ ਵਿੱਚ ਪ੍ਰਭਾਵੀ ਸਮੀਖਿਆ ਅਤੇ ਮੁੜ ਵਿਚਾਰ ਦਾ ਰਾਹ ਪੱਧਰਾ ਕਰਣ ਲਈ ਇੱਕ ਤੰਤਰ ਗਠਿਤ ਨਹੀਂ ਕਰਦਾ ਹੈ।
ਇਹ ਵੀ ਪੜ੍ਹੋ- ਉੱਤਰੀ ਕੋਰੀਆ 'ਚ ਭੁੱਖਮਰੀ ਵਰਗੇ ਹਾਲਾਤ, 7 ਹਜ਼ਾਰ 'ਚ ਮਿਲ ਰਿਹੈ ਕਾਫੀ ਦਾ ਪੈਕੇਟ
ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਸ਼ਨੀਵਾਰ ਨੂੰ ਕਿਹਾ ਕਿ ਇਸਲਾਮਾਬਾਦ ਆਪਣੀਆਂ ਸਾਰੀਆਂ ਅੰਤਰਰਾਸ਼ਟਰੀ ਜ਼ਿੰਮੇਵਾਰੀਆਂ ਨੂੰ ਪੂਰੀ ਤਰ੍ਹਾਂ ਨਿਭਾ ਰਿਹਾ ਹੈ ਅਤੇ ਇਹ ਕੁਲਭੂਸ਼ਣ ਜਾਧਵ ਦੇ ਮਾਮਲੇ ਵਿੱਚ ਆਈ.ਸੀ.ਜੇ. ਦੇ ਫੈਸਲੇ 'ਤੇ ਵੀ ਲਾਗੂ ਹੁੰਦਾ ਹੈ। ਇਸ ਨੂੰ ਲੈ ਕੇ ਉਸ ਨੇ ਭਾਰਤ ਦੀ ਅਪੀਲ ਨੂੰ ਅਫਸੋਸਜਨਕ ਕਰਾਰ ਦਿੱਤਾ।
ਇਹ ਵੀ ਪੜ੍ਹੋ- ਯੂ.ਪੀ. ਦੀ ਧੀ ਮਨਸਵੀ ਨੂੰ US 'ਚ ਮਿਲਿਆ 'ਪ੍ਰੈਜ਼ੀਡੈਂਟ ਐਜੂਕੇਸ਼ਨ ਐਵਾਰਡ'
ਇਸ ਨੇ ਕਿਹਾ, ਇਹ ਅਫਸੋਸਜਨਕ ਹੈ ਕਿ ਭਾਰਤ ਸਰਕਾਰ ਨੇ ਆਈ.ਸੀ.ਜੇ. ਦੇ ਫੈਸਲੇ ਨੂੰ ਗਲਤ ਤਰੀਕੇ ਨਾਲ ਪੇਸ਼ ਕਰਣ ਦਾ ਬਦਲ ਚੁਣਿਆ, ਜਿਸ ਨੇ ਪੈਰਾ 147 ਵਿੱਚ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਪਾਕਿਸਤਾਨ ਜਾਧਵ ਦੀ ਸਜ਼ਾ ਬਾਰੇ ਮੁੜ ਪ੍ਰਭਾਵਸ਼ਾਲੀ ਸਮੀਖਿਆ ਅਤੇ ਮੁੜ ਵਿਚਾਰ ਦਾ ਬਦਲ ਉਪਲੱਬਧ ਕਰਾਉਣ ਲਈ ਵਚਨਬੱਧ ਹੈ।
ਇਹ ਵੀ ਪੜ੍ਹੋ- ਗਾਂਜੇ ਨੂੰ ਲੈ ਕੇ ਵਿਗਿਆਨੀਆਂ ਦਾ ਨਵਾਂ ਦਾਅਵਾ, ਦਿਮਾਗ ਦੀਆਂ ਇਨ੍ਹਾਂ ਬੀਮਾਰੀਆਂ ਦਾ ਹੋਵੇਗਾ ਇਲਾਜ
ਵਿਦੇਸ਼ ਦਫ਼ਤਰ ਨੇ ਕਿਹਾ, ਆਈ.ਸੀ.ਜੇ. ਦੇ ਫੈਸਲੇ ਦੇ ਪੈਰਾਗ੍ਰਾਫ 146 ਦੇ ਸਮਾਨ ਪਾਕਿਸਤਾਨ ਨੇ (ਸਮੀਖਿਆ ਅਤੇ ਮੁੜ ਵਿਚਾਰ) ਆਰਡੀਨੈਂਸ, 2020 ਦੇ ਜ਼ਰੀਏ ਆਪਣੇ ਇੱਥੇ ਕੁਲਭੂਸ਼ਣ ਜਾਧਵ ਨੂੰ ਉੱਚ ਅਦਾਲਤਾਂ ਵਿੱਚ ਸਮੀਖਿਆ ਅਤੇ ਮੁੜ ਵਿਚਾਰ ਦਾ ਅਧਿਕਾਰ ਉਪਲੱਬਧ ਕਰਾਉਣ ਦਾ ਬਦਲ ਚੁਣਿਆ ਹੈ।
ਦਫ਼ਤਰ ਨੇ ਕਿਹਾ ਕਿ ਪਾਕਿਸਤਾਨ ਅੰਤਰਰਾਸ਼ਟਰੀ ਅਦਾਲਤ ਦੇ ਫੈਸਲੇ ਨੂੰ ਕਾਇਮ ਰੱਖਣ ਲਈ ਵਚਨਬੱਧ ਹੈ। ਨਾਲ ਹੀ, ਆਈ.ਸੀ.ਜੇ. ਦੇ ਫੈਸਲੇ ਦੇ ਪੈਰਾਗ੍ਰਾਫ 118 ਦੇ ਅਨੁਸਾਰ ਭਾਰਤ ਨੂੰ ਸੱਚਾਈ ਦੇ ਨਾਲ ਕੰਮ ਕਰਣ ਅਤੇ ਜਾਧਵ ਲਈ ਕਾਨੂੰਨੀ ਨੁਮਾਇੰਦਗੀ ਦਾ ਪ੍ਰਬੰਧ ਕਰਣ ਦੀ ਜ਼ਰੂਰਤ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਉੱਤਰੀ ਕੋਰੀਆ 'ਚ ਭੁੱਖਮਰੀ ਵਰਗੇ ਹਾਲਾਤ, 7 ਹਜ਼ਾਰ 'ਚ ਮਿਲ ਰਿਹੈ ਕਾਫੀ ਦਾ ਪੈਕੇਟ
NEXT STORY