ਨਿਊਯਾਰਕ - ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਆਪਣੀ ਮੁਲਾਕਾਤ ਦੌਰਾਨ ਕਿਹਾ ਕਿ ਭਾਰਤ ਨਾਲ ਸਬੰਧ ਅਮਰੀਕਾ ਲਈ ਬੇਹੱਦ ਮਹੱਤਵਪੂਰਨ ਹਨ। ਉਨ੍ਹਾਂ ਨੇ ਵਪਾਰ, ਰੱਖਿਆ ਅਤੇ ਊਰਜਾ ਸਮੇਤ ਦੁਵੱਲੇ ਮੁੱਦਿਆਂ ’ਤੇ ਨਵੀਂ ਦਿੱਲੀ ਦੇ ਨਿਰੰਤਰ ਸਹਿਯੋਗ ਦੀ ਵੀ ‘ਸ਼ਲਾਘਾ’ ਕੀਤੀ। ਉਨ੍ਹਾਂ ਸੰਯੁਕਤ ਰਾਸ਼ਟਰ ਮਹਾਸਭਾ ਦੇ ਉੱਚ-ਪੱਧਰੀ 80ਵੇਂ ਸੈਸ਼ਨ ਮੌਕੇ ਇੱਥੇ ਜੈਸ਼ੰਕਰ ਨਾਲ ਮੁਲਾਕਾਤ ਕੀਤੀ।
ਵਿਦੇਸ਼ ਵਿਭਾਗ ਵੱਲੋਂ ਮੀਟਿੰਗ ਸਬੰਧੀ ਕਿਹਾ ਗਿਆ ਹੈ ਕਿ ਰੂਬੀਓ ਨੇ ਦੁਹਰਾਇਆ ਕਿ ‘ਭਾਰਤ ਨਾਲ ਸਬੰਧ ਅਮਰੀਕਾ ਲਈ ਬਹੱਦ ਮਹੱਤਵਪੂਰਨ ਹਨ।’ ਉਨ੍ਹਾਂ ਨੇ ਵਪਾਰ, ਰੱਖਿਆ, ਊਰਜਾ, ਫਾਰਮਾਸਿਊਟੀਕਲ, ਮਹੱਤਵਪੂਰਨ ਖਣਿਜ ਅਤੇ ਦੁਵੱਲੇ ਸਬੰਧਾਂ ਨਾਲ ਸਬੰਧਤ ਮੁੱਦਿਆਂ ਸਮੇਤ ਕਈ ਮੁੱਦਿਆਂ ’ਤੇ ਭਾਰਤ ਸਰਕਾਰ ਦੇ ਨਿਰੰਤਰ ਸਹਿਯੋਗ ਦੀ ਸ਼ਲਾਘਾ ਕੀਤੀ।
ਜਾਫਰ ਐਕਸਪ੍ਰੈੱਸ ’ਚ ਵੱਡਾ ਧਮਾਕਾ: ਪਟੜੀ ਤੋਂ ਉਤਰ ਕੇ ਪਲਟੀ, ਮਚੀ ਭਾਜੜ
NEXT STORY