ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਇਕ ਸਾਬਕਾ ਚੋਟੀ ਦੇ ਰੀਪਬਲੀਕਨ ਸੈਨੇਟਰ ਦਾ ਕਹਿਣਾ ਹੈ ਕਿ ਭਾਰਤ-ਅਮਰੀਕਾ ਵਿਚਾਲੇ ਗੈਰ-ਫੌਜੀ ਪ੍ਰਮਾਣੂ ਸਮਝੌਤਾ ਸ਼ੁਰੂਆਤ 'ਚ ਹੀ ਅਰਥਹੀਨ ਹੋ ਗਿਆ ਸੀ ਕਿਉਂਕਿ ਉਸ 'ਤੇ ਪੁਖ਼ਤਾ ਤਿਆਰੀ ਤੋਂ ਬਿਨਾਂ ਹਸਤਾਖਰ ਕੀਤੇ ਗਏ ਸਨ। ਅਮਰੀਕੀ ਸੈਨੇਟ 'ਚ ਆਰਮਸ ਕੰਟਰੋਲ ਸਬਕਮਿਟੀ ਦੇ ਚੇਅਰਮੈਨ ਰਹਿ ਚੁੱਕੇ ਸਾਬਕਾ ਸੈਨੇਟਰ ਲੈਰੀ ਪ੍ਰੇਸਲਰ ਨੇ ਵਾਸ਼ਿੰਗਟਨ 'ਚ ਕਿਹਾ ਕਿ ਸਮਝੌਤੇ ਦੀ ਕਾਫੀ ਤਾਰੀਫ ਕੀਤੀ ਗਈ ਪਰ ਇਸ ਦੇ ਲਾਗੂ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ ਕਿਉਂਕਿ ਇਸ 'ਚ ਜਵਾਬਦੇਹੀ ਦੇ ਮਸਲੇ ਨੂੰ ਨਹੀਂ ਸੁਲਝਾਇਆ ਗਿਆ ਅਤੇ ਉਸ ਦਾ ਹਲ ਨਹੀਂ ਕੱਢਿਆ ਗਿਆ। ਉਨ੍ਹਾਂ ਨੇ ਕਿਹਾ ਕਿ ਭਾਰਤ-ਅਮਰੀਕਾ ਪ੍ਰਮਾਣੂ ਸੌਦਾ ਸ਼ੁਰੂਆਤ 'ਚ ਹੀ ਅਰਥਹੀਨ ਹੋ ਗਿਆ ਸੀ। ਪ੍ਰੇਸਲਰ ਨੇ ਕਿਹਾ ਕਿ ਗੈਰ ਫੌਜੀ ਪ੍ਰਮਾਣੂ ਸਮਝੌਤੇ 'ਤੇ ਭਾਰਤ ਜਾਂ ਅਮਰੀਕਾ 'ਚ ਜ਼ਮੀਨੀ ਪੱਧਰ 'ਤੇ ਕੋਈ ਪੁਖ਼ਤਾ ਤਿਆਰੀ ਨਹੀਂ ਕੀਤੀ ਗਈ। ਭਾਰਤ-ਅਮਰੀਕਾ ਪ੍ਰਮਾਣੂ ਸਹਿਯੋਗ ਸਮਝੌਤੇ 'ਤੇ ਅਕਤੂਬਰ 2008 'ਚ ਹਸਤਾਖਰ ਕੀਤੇ ਗਏ। ਇਸ ਸਮਝੌਤੇ ਨਾਲ ਭਾਰਤ ਦੇ ਪ੍ਰਮਾਣੂ ਊਰਜਾ ਉਤਪਾਦਨ ਨੂੰ ਅਹਿਮ ਬੜ੍ਹਤ ਮਿਲੀ। ਪ੍ਰੇਸਲਰ ਚੋਟੀ ਦੇ ਅਮਰੀਕੀ ਥਿੰਕ ਟੈਂਕ ਦਿ ਹਡਸਨ ਇੰਸਟੀਚਿਊਟ ਵਲੋਂ ਆਯੋਜਿਤ ਪ੍ਰੋਗਰਾਮ 'ਚ ਪ੍ਰਮਾਣੂ ਨਿਰਮਾਤਾ ਨਾਲ ਸਬੰਧਿਤ ਆਪਣੀ ਨਵੀਂ ਕਿਤਾਬ 'ਤੇ ਬੋਲ ਰਹੇ ਸਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਸ 'ਚ ਕੁਝ ਨਹੀਂ ਸੀ। ਜੇਕਰ ਤੁਸੀਂ ਦੇਖੋ ਤਾਂ ਇਹ ਮੁੱਖ ਤੌਰ 'ਤੇ ਹਥਿਆਰਾਂ ਦੀ ਵਿਕਰੀ ਦਾ ਸੌਦਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਭਾਰਤ ਯਾਤਰਾ ਵਿਆਪਕ ਪੈਮਾਨੇ 'ਤੇ ਹਥਿਆਰਾਂ ਨੂੰ ਵੇਚਣ ਦੀ ਯਾਤਰਾ ਸੀ। ਸਾਬਕਾ ਅਮਰੀਕੀ ਸੈਨੇਟਰ ਨੇ ਕਿਹਾ ਕਿ ਉਸ ਸਮੇਂ ਰਾਸ਼ਟਰਪਤੀ ਓਬਾਮਾ ਦੀ ਭਾਰਤ ਦੀ ਆਖਰੀ ਯਾਤਰਾ ਹਥਿਆਰਾਂ ਨੂੰ ਵੇਚਣ ਦੀ ਯਾਤਰਾ ਸੀ ਅਤੇ ਭਾਰਤ ਦੇ ਗਰੀਬ ਲੋਕਾਂ ਨੂੰ ਉਨ੍ਹਾਂ ਸਾਰੇ ਨਵੇਂ ਹਥਿਆਰਾਂ ਲਈ ਭੁਗਤਾਨ ਕਰਨਾ ਹੈ ਜਿਨ੍ਹਾਂ ਨੂੰ ਉਨ੍ਹਾਂ ਦਾ ਦੇਸ਼ ਅਮਰੀਕਾ ਤੋਂ ਖਰੀਦ ਰਿਹਾ ਹੈ। ਪਰ ਸਾਨੂੰ ਸਾਵਧਾਨੀ ਵਰਤਣੀ ਹੋਵੇਗੀ। ਇਹ ਕਾਫੀ ਹੱਦ ਤੱਕ ਮਹੱਤਵਪੂਰਨ ਹੈ ਕਿਉਂਕਿ ਭਾਰਤ ਨੇ ਉਨ੍ਹਾਂ ਸ਼ਰਤਾਂ 'ਤੇ ਸੌਦੇ ਨੂੰ ਸਵੀਕਾਰ ਕੀਤਾ ਹੈ।
ਇਸ ਕੀੜੇ ਦੇ ਕੱਟਣ ਨਾਲ ਹੋ ਸਕਦੀ ਹੈ ਜਿਨਸੀ ਬੀਮਾਰੀ, ਲੋਕਾਂ 'ਚ ਫੈਲੀ ਦਹਿਸ਼ਤ
NEXT STORY