ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਲਈ ਸਭ ਤੋਂ ਚੰਗੇ ਦੋਸਤ ਸਾਬਿਤ ਹੋ ਰਹੇ ਹਨ। ਇਹੀ ਕਾਰਨ ਹੈ ਕਿ ਸਾਲ 2017 ਵਿਚ ਭਾਰਤ-ਅਮਰੀਕਾ ਸਬੰਧ ਨਵੀਆਂ ਬੁਲੰਦੀਆਂ ’ਤੇ ਪਹੁੰਚ ਚੁੱਕੇ ਹਨ। ਉਥੇ ਹੀ ਇਸੇ ਸਿਲਸਿਲੇ ਵਿਚ ਭਾਰਤ ਵਿਚ ਅਮਰੀਕਾ ਦੇ ਰਾਜਦੂਤ ਕੇਨੇਥ ਜਸਟਰ ਦਾ ਵੀ ਬਿਆਨ ਆਇਆ ਹੈ। ਕੇਨੇਥ ਜਸਟਰ ਮੁਤਾਬਕ ਹੁਣ ਸਮਾਂ ਆ ਗਿਆ ਹੈ ਕਿ ਭਾਰਤ ਨਾਲ ਸਾਮਰਿਕ ਅਤੇ ਰਣਨੀਤਕ ਸਬੰਧ ਹੋਰ ਮਜ਼ਬੂਤ ਕੀਤੇ ਜਾਣ ਅਤੇ ਟਿਕਾਊ ਬਣਾਏ ਜਾਣ।
ਅਮਰੀਕਾ ਦੇ ਅੱਤਵਾਰ ਵਿਰੋਧੀ ਯੋਜਨਾਵਾਂ ’ਤੇ ਗੱਲ ਕਰਦੇ ਹੋਏ ਜਸਟਰ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਮਰੀਕਾ ਦੇ ਬਾਕੀ ਨੇਤਾਵਾਂ ਦਾ ਇਹ ਸਾਫ ਏਜੰਡਾ ਹੈ ਕਿ ਕ੍ਰਾਸ ਬਾਰਡਰ ਅੱਤਵਾਦੀ ਗਤੀਵਿਧੀਆਂ ਨੂੰ ਰੋਕਿਆ ਜਾਵੇ ਅਤੇ ਕਿਤੇ ਵੀ ‘ਟੈਰੋਰਿਸਟ ਸੇਫ ਹੈਵਨ’ ਬਣਨ ਤੋਂ ਰੋਕਿਆ ਜਾਵੇ। ਭਾਰਤ ਨੂੰ ਨਿਊਕਲੀਅਰ ਸਪਲਾਇਰ ਗਰੁੱਪ ਵਿਚ ਸ਼ਾਮਲ ਕਰਨ ਬਾਰੇ ਜਸਟਰ ਨੇ ਕਿਹਾ ਕਿ ਅਮਰੀਕਾ ਭਾਰਤ ਦੇ ਨਾਲ ਮਿਲ ਕੇ ਇਸ ਸਿਲਸਿਲੇ ਵਿਚ ਗੱਲ ਅੱਗੇ ਵੱਧ ਰਹੀ ਹੈ। ਉਨ੍ਹਾਂ ਮੁਤਾਬਕ ਅਮਰੀਕਾ ਪੂਰੀ ਉਮੀਦ ਕਰਦਾ ਹੈ ਕਿ ਛੇਤੀ ਹੀ ਭਾਰਤ-ਆਸਟ੍ਰੇਲਿਆ ਗਰੁੱਪ ਨਾਲ ਐਕਸਪੋਰਟ ਕੰਟਰੋਲ ਗਰੁੱਪ ਦਾ ਹਿੱਸਾ ਬਣ ਜਾਏਗਾ।
ਤੁਹਾਨੂੰ ਦੱਸ ਦਈਏ ਕਿ ਕੇਨੇਥ ਜਸਟਰ ਭਾਰਤ ਵਿਚ ਅਮਰੀਕਾ ਦੇ ਨਵੇਂ ਰਾਜਦੂਤ ਹਨ। ਇਹ ਉਨ੍ਹਾਂ ਦਾ ਰਾਜਦੂਤ ਬਣਨ ਤੋਂ ਬਾਅਦ ਪਹਿਲਾ ਭਾਸ਼ਣ ਸੀ। ਭਾਰਤ ਨਾਲ ਜਸਟਰ ਦੇ ਸਬੰਧ ਕਾਫੀ ਪੁਰਾਣੇ ਹਨ ਅਤੇ ਉਨ੍ਹਾਂ ਨੇ ਭਾਰਤ-ਅਮਰੀਕਾ ਗੈਰ ਫੌਜੀ ਪ੍ਰਮਾਣੂ ਸਮਝੌਤੇ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਤੁਹਾਨੂੰ ਦੱਸ ਦਈਏ ਕਿ ਜਨਵਰੀ 2017 ਵਿਚ ਟਰੰਪ ਵਲੋਂ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਤੋਂ ਅਮਰੀਕਾ ਅਤੇ ਭਾਰਤ ਦੇ ਰਿਸ਼ਤੇ ਕਾਫੀ ਮਜ਼ਬੂਤ ਹੋ ਰਹੇ ਹਨ। ਨਾਲ ਹੀ ਅਮਰੀਕਾ ਭਾਰਤ ਦੇ ਦੁਸ਼ਮਨ ਦੇਸ਼ ਪਾਕਿਸਤਾਨ ਦੇ ਵੀ ਅੱਤਵਾਦੀਆਂ ਦੇ ਹੁੰਗਾਰਾ ਦੇਣ ਵਾਲੇ ਮਨਸੂਬਿਆਂ ’ਤੇ ਲਗਾਮ ਲਗਾ ਰਿਹਾ ਹੈ। ਇਹ ਭਾਰਤ ਦੀ ਦੋਸਤੀ ਹੀ ਸੀ, ਜਿਸ ਕਾਰਨ ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਸੈਂਕੜੇ ਡਾਲਰ ਦੀ ਫੌਜੀ ਸਹਾਇਤਾ ਰੋਕ ਦਿੱਤੀ। ਨਾਲ ਹੀ ਉਸ ਨੂੰ ਧਮਕੀ ਦਿੰਦੇ ਹੋਏ ਅੱਤਵਾਦੀਆਂ ਨੂੰ ਪਾਲਨ ਪੋਸ਼ਣ ਤੋਂ ਬਚਣ ਦੀ ਸਲਾਹ ਦਿੱਤੀ ਹੈ।
ਬ੍ਰੈਗਜ਼ਿਟ ਸੰਕਟ: ਬ੍ਰਿਟੇਨ 'ਚ ਕਈ ਲੱਖ ਨੌਕਰੀਆਂ ਖਤਰੇ 'ਚ
NEXT STORY