ਪੈਰਿਸ - ਫ੍ਰੈਂਚ ਪ੍ਰੈਜ਼ੀਡੈਂਸੀ ਨੇ ਵੀਰਵਾਰ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਐਕਸ਼ਨ ਸਮਿਟ ਲਈ ਭਾਰਤ ਨੂੰ ਭੇਜੇ ਸੱਦੇ ਦੀ ਪੁਸ਼ਟੀ ਕੀਤੀ ਅਤੇ ਭਾਰਤ ਨੂੰ ਇਕ ਬਹੁਤ ਮਹੱਤਵਪੂਰਨ ਦੇਸ਼ ਦੱਸਿਆ। ਅਗਲੇ ਸਾਲ 10-11 ਫਰਵਰੀ ਨੂੰ ਹੋਣ ਵਾਲੇ ਸਿਖਰ ਸੰਮੇਲਨ ਬਾਰੇ ਇੱਕ ਪ੍ਰੈਸ ਬ੍ਰੀਫਿੰਗ ਦੌਰਾਨ ਫਰਾਂਸੀਸੀ ਪ੍ਰੈਜ਼ੀਡੈਂਸੀ ਨੇ ਐਲਾਨ ਕੀਤਾ ਕਿ ਭਾਰਤ ਸਮੇਤ 90 ਦੇਸ਼ਾਂ ਨੂੰ ਇਸ ਵਿਚ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ। ਫ੍ਰੈਂਚ ਪ੍ਰੈਜ਼ੀਡੈਂਸੀ ਨੇ ਕਿਹਾ, "ਅਸੀਂ ਭਾਰਤ ਨੂੰ ਸੱਦਾ ਦਿੱਤਾ ਹੈ ਅਤੇ ਸਿਖਰ ਸੰਮੇਲਨ ਦੀ ਤਿਆਰੀ ਲਈ ਅਸੀਂ ਲਈ ਭਾਰਤ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਗਲਤ ਜਾਣਕਾਰੀ ਅਤੇ AI ਦੀ ਦੁਰਵਰਤੋਂ ਅਜਿਹੇ ਵਿਸ਼ੇ ਹਨ, ਜਿਨ੍ਹਾਂ 'ਤੇ ਧਿਆਨ ਦਿੱਤਾ ਜਾਵੇਗਾ।" ਇਸ ਨੇ ਅੱਗੇ ਕਿਹਾ, "ਭਾਰਤ ਇੱਕ ਬਹੁਤ ਮਹੱਤਵਪੂਰਨ ਦੇਸ਼ ਹੈ, ਖਾਸ ਤੌਰ 'ਤੇ ਲੋਕਾਂ ਦੇ ਜੀਵਨ 'ਤੇ ਠੋਸ ਪ੍ਰਭਾਵ ਪਾਉਣ ਦੀ ਸਮਰੱਥਾ ਦੇ ਲਿਹਾਜ਼ ਨਾਲ। ਅਸੀਂ ਸਿਖਰ ਸੰਮੇਲਨ ਦੀਆਂ ਵੱਖ-ਵੱਖ ਟੀਮਾਂ ਲਈ ਭਾਰਤ ਦੇ ਯੋਗਦਾਨ ਦੀ ਉਮੀਦ ਕਰਦੇ ਹਾਂ।"
ਇਹ ਵੀ ਪੜ੍ਹੋ: ਵ੍ਹਾਈਟ ਹਾਊਸ ਨੇ 'ਇਸਲਾਮੋਫੋਬੀਆ' ਨਾਲ ਨਜਿੱਠਣ ਲਈ ਰਾਸ਼ਟਰੀ ਰਣਨੀਤੀ ਕੀਤੀ ਜਾਰੀ
ਪੈਰਿਸ ਦੇ ਗ੍ਰੈਂਡ ਪੈਲੇਸ ਵਿਖੇ ਫਰਾਂਸ ਦੁਆਰਾ ਆਯੋਜਿਤ ਕੀਤੇ ਜਾਣ ਵਾਲੇ ਇਸ ਸਿਖਰ ਸੰਮੇਲਨ ਵਿੱਚ ਰਾਜ ਅਤੇ ਸਰਕਾਰ ਦੇ ਮੁਖੀ, ਅੰਤਰਰਾਸ਼ਟਰੀ ਸੰਗਠਨਾਂ ਦੇ ਨੇਤਾ, ਵੱਡੀਆਂ ਅਤੇ ਛੋਟੀਆਂ ਕੰਪਨੀਆਂ ਦੇ ਸੀਈਓ, ਅਕਾਦਮਿਕ, ਗੈਰ ਸਰਕਾਰੀ ਸੰਗਠਨਾਂ, ਕਲਾਕਾਰਾਂ ਅਤੇ ਸਿਵਲ ਸੁਸਾਇਟੀ ਦੇ ਮੈਂਬਰਾਂ ਸ਼ਾਮਲ ਹੋਣਗੇ। ਇਹ ਇਵੈਂਟ 5 ਮੁੱਖ ਥੀਮਾਂ 'ਤੇ ਕੇਂਦ੍ਰਿਤ ਹੋਵੇਗਾ: ਜਨਹਿੱਤ AI, ਕੰਮ ਦਾ ਭਵਿੱਖ, ਨਵੀਨਤਾ ਅਤੇ ਸੱਭਿਆਚਾਰ, AI ਵਿੱਚ ਭਰੋਸਾ, ਅਤੇ ਗਲੋਬਲ AI ਗਵਰਨੈਂਸ। ਫ੍ਰੈਂਚ ਪ੍ਰੈਜ਼ੀਡੈਂਸੀ ਨੇ ਗਲਤ ਸੂਚਨਾ ਅਤੇ ਏਆਈ ਦੀ ਦੁਰਵਰਤੋਂ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰਨ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ, ਜੋ ਕਿ ਸਿਖਰ ਸੰਮੇਲਨ ਦੇ ਵਿਚਾਰ-ਵਟਾਂਦਰੇ ਲਈ ਕੇਂਦਰੀ ਵਿਸ਼ਾ ਹੈ। 10 ਫਰਵਰੀ ਨੂੰ, ਰਾਜ ਦੇ ਮੁਖੀਆਂ ਅਤੇ ਸਰਕਾਰੀ ਨੁਮਾਇੰਦਿਆਂ ਸਮੇਤ ਵੱਖ-ਵੱਖ ਹਿੱਸੇਦਾਰ, ਕਈ ਸੈਸ਼ਨਾਂ ਵਿੱਚ ਹਿੱਸਾ ਲੈਣਗੇ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਉਸ ਸ਼ਾਮ ਰਾਜ ਦੇ ਮੁਖੀਆਂ ਅਤੇ ਹੋਰ ਵੀਆਈਪੀਜ਼ ਲਈ ਰਸਮੀ ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰਨਗੇ। 11 ਫਰਵਰੀ ਨੂੰ, ਸਿਖਰ ਸੰਮੇਲਨ ਰਾਜ ਦੇ ਮੁਖੀਆਂ ਲਈ ਵਿਸ਼ੇਸ਼ ਤੌਰ 'ਤੇ ਸਮਰਪਿਤ ਨੇਤਾਵਾਂ ਦਾ ਸੈਸ਼ਨ ਹੋਵੇਗਾ।
ਇਹ ਵੀ ਪੜ੍ਹੋ: ਪਹਿਲਾਂ ਦਿੱਤੀ ਧਮਕੀ ਫਿਰ ਟਰੰਪ ਨੇ ਚੀਨੀ ਰਾਸ਼ਟਰਪਤੀ ਨੂੰ ਆਪਣੇ ਸਹੁੰ ਚੁੱਕ ਸਮਾਗਮ ਲਈ ਦਿੱਤਾ ਸੱਦਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਨਹੀਂ ਜਾਣਗੇ ਸ਼ੀ ਜਿਨਪਿੰਗ!
NEXT STORY