ਵੈਸਟ ਪਾਮ ਬੀਚ/ਅਮਰੀਕਾ (ਏਜੰਸੀ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਅਗਲੇ ਮਹੀਨੇ ਆਪਣੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਟਰੰਪ ਨੇ ਚੀਨੀ ਸਮਾਨ 'ਤੇ ਭਾਰੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ, ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਸ਼ੀ ਨੂੰ ਆਪਣੇ ਉਦਘਾਟਨ ਲਈ ਸੱਦਾ ਦਿੱਤਾ ਹੈ।
ਇਹ ਵੀ ਪੜ੍ਹੋ: ਟੈਕਸਾਸ ਤੋਂ ਬਾਅਦ ਨਿਊਯਾਰਕ ਹਾਈਵੇ 'ਤੇ ਜਹਾਜ਼ ਹੋਇਆ ਹਾਦਸਾਗ੍ਰਸਤ, 48 ਘੰਟਿਆਂ 'ਚ ਦੂਜੀ ਘਟਨਾ (ਵੀਡੀਓ)
ਟਰੰਪ ਦੀ ਭਵਿੱਖ ਦੀ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਟਰੰਪ ਨੇ ਸ਼ੀ ਨੂੰ ਸੱਦਾ ਦਿੱਤਾ ਹੈ, ਪਰ ਕਿਹਾ ਕਿ ਇਹ "ਨਿਰਧਾਰਤ ਕੀਤਾ ਜਾਣਾ ਹੈ" ਕਿ ਅਮਰੀਕਾ ਦੇ ਸਭ ਤੋਂ ਮਹੱਤਵਪੂਰਨ ਆਰਥਿਕ ਅਤੇ ਫੌਜੀ ਵਿਰੋਧੀ (ਦੇਸ਼ ਦੇ) ਨੇਤਾ ਸ਼ਾਮਲ ਹੋਣਗੇ ਜਾਂ ਨਹੀਂ। ਲੇਵਿਟ ਨੇ ਫੌਕਸ ਨਿਊਜ਼ 'ਤੇ ਇਕ ਪ੍ਰੋਗਰਾਮ ਦੌਰਾਨ ਕਿਹਾ, "ਇਹ ਰਾਸ਼ਟਰਪਤੀ ਟਰੰਪ ਵੱਲੋਂ ਉਨ੍ਹਾਂ ਦੇਸ਼ਾਂ ਦੇ ਨੇਤਾਵਾਂ ਨਾਲ ਖੁੱਲ੍ਹੀ ਗੱਲਬਾਤ ਕਰਨ ਦੀ ਇੱਕ ਉਦਾਹਰਣ ਹੈ ਜਿਨ੍ਹਾਂ ਵਿਚ ਸਿਰਫ ਸਾਡੇ ਸਹਿਯੋਗੀ ਹਨ, ਸਗੋਂ ਸਾਡੇ ਵਿਰੋਧੀ ਅਤੇ ਸਾਡੇ ਮੁਕਾਬਲੇਬਾਜ਼ ਵੀ ਹਨ।"
ਇਹ ਵੀ ਪੜ੍ਹੋ: ਰਨਵੇ ਦੀ ਬਜਾਏ ਸੜਕ 'ਤੇ ਉਤਰਿਆ ਜਹਾਜ਼, ਲੈਂਡ ਕਰਦੇ ਹੀ ਹੋਏ ਦੋ ਟੋਟੋ (ਵੀਡੀਓ)
ਉਨ੍ਹਾਂ ਕਿਹਾ, 'ਅਸੀਂ ਇਹ ਉਨ੍ਹਾਂ ਦੇ ਪਹਿਲੇ ਕਾਰਜਕਾਲ 'ਚ ਇਹ ਦੇਖਿਆ ਸੀ... ਉਹ ਕਿਸੇ ਨਾਲ ਵੀ ਗੱਲ ਕਰਨ ਲਈ ਤਿਆਰ ਹਨ ਅਤੇ ਉਹ ਹਮੇਸ਼ਾ ਅਮਰੀਕਾ ਦੇ ਹਿੱਤਾਂ ਨੂੰ ਪਹਿਲ ਦੇਣਗੇ।' ਸ਼ੀ ਨੂੰ ਸੱਦੇ ਦੇ ਸੂਚਨਾ ਸਭ ਤੋਂ ਪਹਿਲਾਂ ਸੀਬੀਐਸ ਨਿਊਜ਼ ਨੇ ਦਿੱਤੀ ਸੀ। ਲੇਵਿਟ ਨੇ ਕਿਹਾ ਕਿ ਹੋਰ ਵਿਦੇਸ਼ੀ ਨੇਤਾਵਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ, ਪਰ ਉਨ੍ਹਾਂ ਨੇ ਕੋਈ ਵੇਰਵਾ ਨਹੀਂ ਦਿੱਤਾ।
ਇਹ ਵੀ ਪੜ੍ਹੋ: ਅਹੁਦਾ ਛੱਡਣ ਤੋਂ ਪਹਿਲਾਂ ਬਾਈਡੇਨ ਨੇ 4 ਭਾਰਤੀ-ਅਮਰੀਕੀਆਂ ਨੂੰ ਦਿੱਤੀ ਮਾਫੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਿਸਾਨ ਅੰਦੋਲਨ ਦੇ ਪੱਖ 'ਚ ਪ੍ਰਵਾਸੀ ਭਾਰਤੀ, ਕੈਨੇਡਾ ਤੋਂ ਲੈ ਕੇ ਅਮਰੀਕਾ ਤੱਕ ਰੈਲੀਆਂ
NEXT STORY