ਦਮਿਸ਼ਕ (ਯੂਐਨਆਈ)- ਮਨੁੱਖੀ ਮਾਮਲਿਆਂ ਦੇ ਤਾਲਮੇਲ ਲਈ ਸੰਯੁਕਤ ਰਾਸ਼ਟਰ ਦਫ਼ਤਰ (ਓ.ਸੀ.ਐਚ.ਏ) ਨੇ ਕਿਹਾ ਹੈ ਕਿ 27 ਨਵੰਬਰ ਨੂੰ ਸੀਰੀਆ ਵਿੱਚ ਜੰਗ ਵਧਣ ਤੋਂ ਬਾਅਦ 11 ਲੱਖ ਤੋਂ ਵੱਧ ਲੋਕ ਬੇਘਰ ਹੋਏ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ। ਆਈ.ਡੀ.ਪੀ ਟਾਸਕ ਫੋਰਸ ਨੇ ਕਿਹਾ, "27 ਨਵੰਬਰ ਨੂੰ ਸੀਰੀਆ ਵਿੱਚ ਜੰਗ ਤੇਜ਼ ਹੋਣ ਤੋਂ ਬਾਅਦ 11 ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ਹਨ।''
ਪੜ੍ਹੋ ਇਹ ਅਹਿਮ ਖ਼ਬਰ-"ਭਾਰਤ ਸਰਕਾਰ ਦਾ ਧੰਨਵਾਦ," ਸੀਰੀਆ ਤੋਂ ਕੱਢੇ ਵਿਅਕਤੀ ਨੇ ਸੁਣਾਈ ਹੱਡ ਬੀਤੀ
ਸੰਗਠਨ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਲਗਭਗ 640,000 ਲੋਕ ਅਲੇਪੋ ਸੂਬੇ ਤੋਂ ਭੱਜ ਗਏ ਹਨ। ਜਦੋਂ ਕਿ 334,000 ਇਦਲਿਬ ਅਤੇ 136,000 ਹਾਮਾ ਤੋਂ ਭੱਜ ਗਏ। ਜ਼ਿਕਰਯੋਗ ਹੈ ਕਿ ਸੀਰੀਆ ਦੇ ਹਥਿਆਰਬੰਦ ਵਿਰੋਧੀ ਧਿਰ ਨੇ ਐਤਵਾਰ ਨੂੰ ਰਾਜਧਾਨੀ ਦਮਿਸ਼ਕ 'ਤੇ ਕਬਜ਼ਾ ਕਰ ਲਿਆ ਸੀ। ਰੂਸੀ ਅਧਿਕਾਰੀਆਂ ਨੇ ਕਿਹਾ ਕਿ ਰਾਸ਼ਟਰਪਤੀ ਬਸ਼ਰ ਅਸਦ ਨੇ ਸੀਰੀਆ ਦੇ ਸੰਘਰਸ਼ ਵਿਚ ਹਿੱਸਾ ਲੈਣ ਵਾਲਿਆਂ ਨਾਲ ਗੱਲਬਾਤ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਅਤੇ ਸੀਰੀਆ ਛੱਡ ਕੇ ਰੂਸ ਚਲੇ ਗਏ, ਜਿੱਥੇ ਉਨ੍ਹਾਂ ਨੂੰ ਸ਼ਰਣ ਦਿੱਤੀ ਗਈ ਸੀ। ਮੁਹੰਮਦ ਅਲ-ਬਸ਼ੀਰ (ਜੋ ਹਯਾਤ ਤਹਿਰੀਰ ਅਲ-ਸ਼ਾਮ ਅਤੇ ਹੋਰ ਵਿਰੋਧੀ ਸਮੂਹਾਂ ਦੁਆਰਾ ਗਠਿਤ ਇਦਲਿਬ-ਅਧਾਰਤ ਪ੍ਰਸ਼ਾਸਨ ਨੂੰ ਚਲਾਉਂਦਾ ਸੀ) ਨੂੰ ਮੰਗਲਵਾਰ ਨੂੰ ਅੰਤਰਿਮ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ ਨੇ ਲਾਈਆਂ ਵੀਜ਼ਾ ਪਾਬੰਦੀਆਂ, ਇਹ ਲੋਕ ਹੋਣਗੇ ਪ੍ਰਭਾਵਿਤ
NEXT STORY