ਕਾਠਮੰਡੂ— ਭਾਰਤ ਸਿੱਖਿਆ ਦੇ ਖੇਤਰ 'ਚ ਨੇਪਾਲ ਦੀ ਮਦਦ ਕਰਨ ਦਾ ਚਾਹਵਾਨ ਹੈ। ਭਾਰਤ ਨੇਪਾਲੀ ਵਿਦਿਆਰਥੀਆਂ ਨੂੰ ਸਲਾਨਾ 3000 ਸਕਾਲਰਸ਼ਿਪ ਮਹੁੱਈਆ ਕਰਵਾਉਣਾ ਚਾਹੁੰਦਾ ਹੈ। ਭਾਰਤ ਦੂਤਘਰ 'ਚ ਮਿਸ਼ਨ ਦੇ ਉਪ ਮੁਖੀ ਅਜੈ ਕੁਮਾਰ ਨੇ ਸ਼ਨੀਵਾਰ ਨੂੰ ਇਕ ਪ੍ਰੋਗਰਾਮ 'ਚ ਇਹ ਟਿੱਪਣੀ ਕੀਤੀ। ਇਹ ਪ੍ਰੋਗਰਾਮ ਸ਼ਿਕਾਗੋ 'ਚ ਵਿਸ਼ਵ ਧਰਮ ਸੰਸਦ 'ਚ 1893 'ਚ ਦਿੱਤੇ ਗਏ ਸਵਾਮੀ ਵਿਵੇਕਾਨੰਦ ਦੇ ਇਤਿਹਾਸਕ ਭਾਸ਼ਣ ਦੀ 125ਵੀਂ ਵਰ੍ਹੇਗੰਢ ਦੀ ਮੌਜੂਦਗੀ 'ਚ ਆਯੋਜਿਤ ਕੀਤਾ ਗਿਆ ਸੀ।
ਕੁਮਾਰ ਨੇ ਕਿਹਾ, ''ਭਾਰਤ ਨੇਪਾਲੀ ਵਿਦਿਆਰਥੀਆਂ ਨੂੰ ਸਲਾਨਾ ਕਰੀਬ 3000 ਸਕਾਲਰਸ਼ਿਪ ਦੇ ਰਿਹਾ ਹੈ। ਭਾਰਤ ਸਿੱਖਿਆ ਦੇ ਖੇਤਰ 'ਚ ਨੇਪਾਲ ਦੀ ਮਦਦ ਕਰਨਾ ਚਾਹੁੰਦਾ ਹੈ।'' ਸੰਯੁਕਤ ਰਾਸ਼ਟਰ 'ਚ ਨੇਪਾਲ ਦੇ ਸਾਬਕਾ ਪ੍ਰਤੀਨਿਧੀ ਜੈਰਾਜ ਆਚਾਰਿਆ ਨੇ ਪ੍ਰੋਗਰਾਮ 'ਚ ਸ਼ਿਰਕਤ ਕਰਦਿਆਂ ਸਿੱਖਿਆ 'ਚ ਵਿਵੇਕਾਨੰਦ ਦੇ ਯੋਗਦਾਨ ਨੂੰ ਰੇਖਾਂਕਿਤ ਕੀਤਾ। ਭਾਰਤ ਦੇ ਬੇੱਲੋਰ ਦੇ ਰਾਮਕ੍ਰਿਸ਼ਣ ਮਿਸ਼ਨ ਦੇ ਸਵਾਮੀ ਬੋਧਸਾਰਾਨੰਦਾ ਨੇ ਕਿਹਾ, ''ਅਮਰੀਕਾ ਦੇ ਸ਼ਿਕਾਗੋ 'ਚ ਵਿਸ਼ਵ ਧਰਮ ਸੰਸਦ 'ਚ ਆਪਣੇ ਇਤਿਹਾਸਕ ਸੰਬੋਧਨ ਦੇ ਜ਼ਰੀਏ ਵਿਵੇਕਾਨੰਦ ਨੇ ਪੱਛਮੀ ਸਮਾਜ ਸਾਹਮਣੇ ਭਾਰਤ ਦੇ ਵੈਦਿਕ ਦਰਸ਼ਨ ਨੂੰ ਰੱਖਿਆ ਸੀ।''
ਚੀਨ ਨੇ ਸਸਤੇ ਠੋਸ ਈਂਧਨ ਨਾਲ ਚੱਲਣ ਵਾਲੇ ਰਾਕੇਟ ਰਾਹੀਂ ਲਾਂਚ ਕੀਤਾ ਉਪਗ੍ਰਹਿ
NEXT STORY