ਲੰਡਨ - ਬਿ੍ਰਟਿਸ਼ ਸਰਕਾਰ ਨੇ ਉੱਤਰੀ ਲੰਡਨ ਸਥਿਤ ਅੰਬੇਡਕਰ ਹਾਊਸ ਨੂੰ ਬੰਦ ਕਰਨ ਖਿਲਾਫ ਭਾਰਤ ਦੀ ਅਪੀਲ ਮਨਜ਼ੂਰ ਕਰ ਲਈ ਹੈ। ਸਰਕਾਰ ਨੇ ਆਖਿਆ ਹੈ ਕਿ ਭਾਰਤ ਦੇ ਸੰਵਿਧਾਨ ਨਿਰਮਾਤਾ ਦਾ ਇਹ ਸਮਾਰਕ ਦਰਸ਼ਕਾਂ ਲਈ ਖੁਲਿਆ ਰਹੇਗਾ। ਬਿ੍ਰਟੇਨ ਦੇ ਭਾਈਚਾਰੇ ਮਾਮਲਿਆਂ ਦੇ ਮੰਤਰੀ ਰਾਬਰਟ ਜੈਨਰਿਕ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ ਵੀਰਵਾਰ ਨੂੰ ਕਾਮਡੇਨ ਸਥਿਤ 10 ਕਿੰਗ ਹੈਨਰੀ ਰੋਡ ਨੂੰ ਪਿਛਲੀ ਤਰੀਕ ਤੋਂ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ।


ਜ਼ਿਕਰਯੋਗ ਹੈ ਕਿ ਲੰਡਨ ਸਕੂਲ ਆਫ ਇਕਨਾਮਿਕਸ ਵਿਚ ਪੱਡ਼ਣ ਦੌਰਾਨ 1921-22 ਵਿਚ ਡਾ. ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਇਸੇ ਭਵਨ ਵਿਚ ਰਹਿੰਦੇ ਸਨ। ਜੈਨਰਿਕ ਨੇ ਆਖਿਆ ਕਿ ਮੈਨੂੰ ਲੰਡਨ ਵਿਚ ਡਾਕਟਰ ਅੰਬੇਡਕਰ ਲਈ ਮਿਊਜ਼ੀਅਮ ਦੀ ਯੋਜਨਾ ਨੂੰ ਮਨਜ਼ੂਰੀ ਦਿੰਦੇ ਹੋਏ ਖੁਸ਼ੀ ਹੋ ਰਹੀ ਹੈ। ਉਹ ਆਧੁਨਿਕ ਭਾਰਤ ਦੇ ਸੰਸਥਾਪਕ ਮੈਂਬਰਾਂ ਵਿਚੋਂ ਇਕ ਅਤੇ ਕਈ ਬਿ੍ਰਟਿਸ਼ ਭਾਰਤੀਆਂ ਲਈ ਅਹਿਮ ਵਿਅਕਤੀ ਸੀ।

ਇਟਲੀ 'ਚ ਇਕ ਦਿਨ 'ਚ 250 ਮੌਤਾਂ, ਭਾਰਤੀਆਂ ਨੂੰ ਲੈਣ ਪਹੁੰਚੀ ਮੈਡੀਕਲ ਟੀਮ
NEXT STORY