ਰੋਮ - ਕੋਰੋਨਾਵਾਇਰਸ ਦੀ ਇਨਫੈਕਸ਼ਨ ਦੇ ਵੱਧਦੇ ਖਤਰੇ ਕਾਰਨ ਇਟਲੀ ਵਿਚ ਫਸੇ ਭਾਰਤੀ ਨਾਗਰਿਕਾਂ ਵਿਚ ਕੋਰੋਨਾ ਵਾਇਰਸ ਦੀ ਜਾਂਚ ਲਈ ਭਾਰਤ ਤੋਂ ਇਕ ਮੈਡੀਕਲ ਟੀਮ ਸ਼ੁੱਕਰਵਾਰ ਨੂੰ ਇਟਲੀ ਪਹੁੰਚੀ ਤਾਂ ਜੋ ਉਨ੍ਹਾਂ ਨੂੰ ਵਾਪਸ ਲਿਆਂਦਾ ਜਾ ਸਕੇ। ਵਿਸ਼ਵ ਭਰ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਸ਼ੁੱਕਰਵਾਰ ਨੂੰ 5,000 ਤੋਂ ਜ਼ਿਆਦਾ ਹੋ ਗਈ ਅਤੇ ਇਸ ਤੋਂ ਪੀਡ਼ਤ 1,34,000 ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਇਕ ਦਿਨ ਵਿਚ 250 ਮੌਤਾਂ
ਉਥੇ ਹੀ ਸ਼ੁੱਕਰਵਾਰ ਨੂੰ ਕੋਰੋਨਾਵਾਇਰਸ ਨਾਲ ਇਟਲੀ ਵਿਚ 250 ਲੋਕਾਂ ਦੀ ਹੋ ਚੁੱਕੀ ਹੈ। ਅਧਿਕਾਰਕ ਅੰਕਡ਼ੇ ਮੁਤਾਬਕ ਦੇਸ਼ ਵਿਚ ਇਸ ਨਾਲ ਇਕ ਦਿਨ ਵਿਚ ਹੋਣ ਵਾਲੀਆਂ ਮੌਤਾਂ ਦੀ ਇਹ ਸਭ ਤੋਂ ਜ਼ਿਆਦਾ ਗਿਣਤੀ ਹੈ। ਪਿਛਲੇ 24 ਘੰਟਿਆਂ ਵਿਚ 250 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਸ ਨਾਲ ਮਿ੍ਰਤਕਾਂ ਦੀ ਕੁਲ ਗਿਣਤੀ 1,266 ਹੋ ਗਈ ਹੈ।
ਇਟਲੀ ਵਿਚ 17,000 ਤੋਂ ਜ਼ਿਆਦਾ ਪੀਡ਼ਤਾਂ ਦੇ ਮਾਮਲੇ ਅਤੇ 1200 ਤੋਂ ਜ਼ਿਆਦਾ ਮੌਤਾਂ ਦੀ ਪੁਸ਼ਟੀ ਹੋਈ ਹੈ। ਇਹ ਚੀਨ ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਭਾਰਤੀ ਦੂਤਘਰ ਨੇ ਟਵੀਟ ਕੀਤਾ, ਰੋਮ ਵਿਚ ਦੂਤਘਰ ਵਿਚ ਭਾਰਤੀ ਮੈਡੀਕਲ ਟੀਮ ਦਾ ਸੁਆਗਤ ਹੈ। ਹਫਤੇ ਦੇ ਆਖਿਰ ਵਿਚ ਹੋਣ ਵਾਲੇ ਜਾਂਚ ਕਾਰਜ ਲਈ ਤਿਆਰੀ ਜਾਰੀ ਹੈ। ਭਾਰਤ ਸਰਕਾਰ ਨੇ ਬੁੱਧਵਾਰ ਨੂੰ ਆਖਿਆ ਸੀ ਕਿ ਜਾਂਚ ਤੋਂ ਬਾਅਦ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਇਟਲੀ ਅਤੇ ਈਰਾਨ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ 'ਤੇ ਧਿਆਨ ਦਿੱਤਾ ਜਾ ਰਿਹਾ ਹੈ।
ਰੋਮ ਸਥਿਤ ਭਾਰਤੀ ਮਿਸ਼ਨ ਨੇ ਆਖਿਆ ਕਿ ਇਟਲੀ ਵਿਚ ਭਾਰਤੀ ਮੰਤਰਾਲਿਆਂ ਅਤੇ ਸਥਾਨਕ ਅਧਿਕਾਰੀਆਂ ਦੇ ਨਾਲ ਸਰਗਰਮ ਰੂਪ ਤੋਂ ਕੰਮ ਕਰ ਰਿਹਾ ਹੈ ਤਾਂ ਜੋ ਫਸੇ ਭਾਰਤੀਆਂ ਵਿਚ ਇਨਫੈਕਸ਼ਨ ਦੀ ਸਥਿਤ ਦਾ ਪਤਾ ਲੱਗ ਸਕੇ। ਦੂਤਘਰ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਨੂੰ ਰੋਮ ਹਵਾਈ ਅੱਡੇ 'ਤੇ ਫਸੇ ਭਾਰਤੀ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਉਨ੍ਹਾਂ ਦੀ ਮਦਦ ਲਈ ਕੀਤੇ ਜਾ ਰਹੇ ਯਤਨਾਂ ਦੀ ਜਾਣਕਾਰੀ ਦਿੱਤੀ। ਮਿਸ਼ਨ ਨੇ ਹੈਲਪਲਾਈਨ ਨੰਬਰ ਦਿੱਤੇ - +39 3201749773 / +39 3248390031 / +39 3316142085 / +39 3311928713। ਇਤਾਲਵੀ ਅਧਿਕਾਰਕ ਅਨੁਮਾਨਾਂ ਮੁਤਾਬਕ 1,60,000 ਤੋਂ ਜ਼ਿਆਦਾ ਭਾਰਤੀ ਨਾਗਰਿਕ ਇਟਲੀ ਵਿਚ ਰਹਿੰਦੇ ਹਨ।
ਕੋਰੋਨਾ ਵਾਇਰਸ ਸਬੰਧੀ ਅਫਵਾਹਾਂ ਤੋਂ ਬਚੋ, ਹੁਣ ਤੱਕ ਤਕਰੀਬਨ 5100 ਮੌਤਾਂ
NEXT STORY