ਹਿਊਸਟਨ (ਅਮਰੀਕਾ)(ਭਾਸ਼ਾ): ਬ੍ਰੈਸਟ ਕੈਂਸਰ ਦੇ ਜ਼ੋਖਿਮ ਵਾਲੇ ਕਾਰਕਾਂ ਨੂੰ ਸਮਝਣ ਦੇ ਲਈ ਕੀਤੇ ਗਏ ਇਕ ਅਧਿਐਨ ਮੁਤਾਬਕ ਭਾਰਤੀ ਤੇ ਪਾਕਿਸਤਾਨੀ ਜਨਾਨੀਆਂ ਵਿਚ ਘੱਟ ਉਮਰ ਵਿਚ ਹੀ ਘਾਟਕ ਬ੍ਰੈਸਟ ਕੈਂਸਰ ਹੋਣ ਦਾ ਖਤਰਾ ਰਹਿੰਦਾ ਹੈ।
'ਇੰਟਰਨੈਸ਼ਨਲ ਜਨਰਲ ਆਫ ਕੈਂਸਰ' ਵਿਚ ਪ੍ਰਕਾਸ਼ਿਤ ਅਧਿਐਨ ਵਿਚ ਬ੍ਰੈਸਟ ਕੈਂਸਰ ਦੇ ਲੱਛਣਾਂ ਦਾ ਅਧਿਐਨ ਕੀਤਾ ਗਿਆ। ਇਸ ਦੇ ਲਈ ਨੈਸ਼ਨਲ ਕੈਂਸਰ ਇੰਸਟੀਚਿਊਟ ਦੇ ਸਰਵਿਲਾਂਸ, ਏਪੀਡੇਮਿਓਲਾਜੀ ਐਂਡ ਰਿਜ਼ਲਟਜ਼ ਪ੍ਰੋਗਰਾਮ ਦੇ ਅੰਕੜਿਆਂ ਦੀ ਵਰਤੋਂ ਕੀਤੀ ਗਈ। ਖੋਜਕਾਰਾਂ ਮੁਤਾਬਕ ਭਾਰਤੀ ਤੇ ਪਾਕਿਸਤਾਨੀ ਜਨਾਨੀਆਂ ਵਿਚ ਘੱਟ ਉਮਰ ਵਿਚ ਵਧੇਰੇ ਘਾਤਕ ਕੈਂਸਰ ਹੋਣ ਦਾ ਖਤਰਾ ਹੁੰਦਾ ਹੈ। ਉਨ੍ਹਾਂ ਨੇ 1990 ਤੋਂ 2014 ਦੇ ਵਿਚਾਲੇ ਭਾਰਤੀ ਤੇ ਪਾਕਿਸਤਾਨੀ ਜਨਾਨੀਆਂ ਨਾਲ ਸਬੰਧਿਤ ਅੰਕੜਿਆਂ ਦਾ ਅਧਿਐਨ ਕੀਤਾ। ਪ੍ਰਮੁੱਖ ਖੋਜਕਾਰ ਜਯਾ ਐੱਮ. ਸਤਗੋਪਨ ਨੇ ਕਿਹਾ ਕਿ ਸਾਡੇ ਅਧਿਐਨ ਦੇ ਨਤੀਜੇ ਭਾਰਤੀ ਤੇ ਪਾਕਿਸਤਾਨੀ ਜਨਾਨੀਆਂ ਵਿਚ ਬ੍ਰੈਸਟ ਕੈਂਸਰ ਨੂੰ ਲੈ ਕੇ ਜਾਣਕਾਰੀ ਪ੍ਰਦਾਨ ਕਰਦੇ ਹਨ ਜੋ ਕੈਂਸਰ ਦੇ ਜੋਖਿਮ ਵਾਲੇ ਕਾਰਕਾਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਦੇ ਲਈ ਭਵਿੱਖ ਦੇ ਵਿਗਿਆਨੀਆਂ ਨੂੰ ਦਿਸ਼ਾ-ਨਿਰਦੇਸ਼ ਕਰਨ ਵਾਲੇ ਅਨੇਕ ਧਾਰਨਾਵਾਂ ਸੁਝਾਉਂਦੇ ਹਨ।
ਖੋਜਕਾਰਾਂ ਨੇ 4,900 ਭਾਰਤੀ ਤੇ ਪਾਕਿਸਤਾਨੀ ਜਨਾਨੀਆਂ ਦੇ 2000 ਤੋਂ 2016 ਦੇ ਵਿਚਾਲੇ ਕੈਂਸਰ ਦੇ ਲੱਛਣਾਂ, ਇਲਾਜ ਤੇ ਬੀਮਾਰੀ ਤੋਂ ਉਭਰਣ ਦੇ ਅੰਕੜਿਆਂ ਦੀ ਵੀ ਸਮੀਖਿਆ ਕੀਤੀ। ਪਹਿਲਾਂ ਦੇ ਅਧਿਐਨਾਂ ਵਿਚ ਭਾਰਤੀ ਤੇ ਪਾਕਿਸਤਾਨੀ ਜਨਾਨੀਆਂ ਦੀ ਘੱਟ ਹਿੱਸੇਦਾਰੀ ਰਹੀ ਸੀ ਤੇ ਇਹ ਵੀ ਪਤਾ ਲੱਗਿਆ ਕਿ ਵੱਖ-ਵੱਖ ਕਾਰਣਾਂ ਨਾਲ ਉਨ੍ਹਾਂ ਦੀ ਸਿਹਤ ਸੇਵਾਵਾਂ ਹਾਸਲ ਕਰਨ ਵਿਚ ਵੀ ਦੇਰੀ ਹੋਈ।
ਬ੍ਰਿਟੇਨ 'ਚ ਨਵੰਬਰ ਤੋਂ ਸ਼ੁਰੂ ਹੋਵੇਗਾ ਕੋਰੋਨਾ ਟੀਕਾਕਰਨ, ਹਸਪਤਾਲਾਂ ਨੂੰ ਤਿਆਰ ਰਹਿਣ ਦੇ ਨਿਰਦੇਸ਼
NEXT STORY