ਵਾਸ਼ਿੰਗਟਨ : ਤਰਨਜੀਤ ਸਿੰਘ ਸੰਧੂ ਨੇ ਆਪਣੀ ਅਧਿਕਾਰਤ ਰਿਹਾਇਸ਼ ’ਤੇ ਵ੍ਹਾਈਟ ਹਾਊਸ ਦੇ ਸਾਥੀਆਂ ਲਈ ਰਾਤਰੀ ਭੋਜ ਦੀ ਮੇਜ਼ਬਾਨੀ ਕੀਤੀ ਅਤੇ ਦੁਨੀਆ ਦੇ ਸਭ ਤੋਂ ਪੁਰਾਣੇ ਤੇ ਸਭ ਤੋਂ ਵੱਡੇ ਲੋਕਤੰਤਰਾਂ ਦਰਮਿਆਨ ਰਿਸ਼ਤਿਆਂ ’ਤੇ ਉਨ੍ਹਾਂ ਨਾਲ ਗੱਲਬਾਤ ਕੀਤੀ।
ਪੜ੍ਹੋ ਇਹ ਅਹਿਮ ਖਬਰ- ਗਿਆਨ ਤੇ ਸੂਚਨਾਵਾਂ ਦਾ ਖੁੱਲ੍ਹਾ ਲੈਣ-ਦੇਣ ਭਾਰਤ-ਅਮਰੀਕਾ ਰਿਸ਼ਤਿਆਂ ਦਾ ਅਟੁੱਟ ਅੰਗ : ਤਰਨਜੀਤ ਸੰਧੂ
ਸੰਧੂ ਨੇ ਟਵੀਟ ਵਿਚ ਕਿਹਾ,‘‘ਅੱਜ ਸ਼ਾਮ ਇੰਡੀਆ ਹਾਊਸ ਵਿਚ ਵ੍ਹਾਈਟ ਹਾਊਸ ਦੇ ਸਹਿਯੋਗੀਆਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ।’’ ਵ੍ਹਾਈਟ ਹਾਊਸ ਦੇ ਸਹਿਯੋਗੀਆਂ ਨਾਲ ਸ਼ੁੱਕਰਵਾਰ ਦੇ ਰਾਤਰੀ ਭੋਜ ਤੋਂ ਪਹਿਲਾਂ ਸੰਧੂ ਨੇ ਜੁਲਾਈ ਵਿਚ ਵ੍ਹਾਈਟ ਹਾਊਸ ’ਚ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ।
ਆਈਸ-ਟੀ ਫਿਲਮ ਦੇ ਲੇਖਕ ਅਤੇ ਨਿਰਮਾਤਾ ਦਾ ਨਿਊਯਾਰਕ 'ਚ ਗੋਲੀ ਮਾਰ ਕੇ ਕਤਲ
NEXT STORY