ਹਿਊਸਟਨ (ਭਾਸ਼ਾ)- ਭਾਰਤੀ ਮੂਲ ਦੇ ਅਮਰੀਕੀ ਕ੍ਰਿਸ਼ਨਾ ਵਵਿਲਾਲਾ ਨੂੰ ਭਾਰਤੀ ਪ੍ਰਵਾਸੀਆਂ ਨੂੰ ਅਮਰੀਕਾ ਦੀ ਮੁੱਖ ਧਾਰਾ ਨਾਲ ਜੋੜਨ ਵਿਚ ਮਹੱਤਵਪੂਰਨ ਯੋਗਦਾਨ ਲਈ ਐੱਮ.ਐੱਲ.ਕੇ. ਗ੍ਰਾਂਡੇ ਪਰੇਡ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਲੰਬੇ ਸਮੇਂ ਤੋਂ ਹਿਊਸਟਨ ਵਿਚ ਰਹਿ ਰਹੇ ਅਤੇ ਫਾਊਂਡਰ ਆਫ ਇੰਡੀਆ ਸਟਡੀਜ਼ (ਐੱਫ. ਆਈ. ਐੱਸ.) ਦੇ ਸੰਸਥਾਪਕ ਅਤੇ ਪ੍ਰਧਾਨ ਵਵਿਲਾਲਾ (86) ਨੇ ਅਤੀਤ ਵਿਚ ਕਈ ਐੱਮ.ਐੱਲ.ਕੇ. ਗ੍ਰੈਂਡ ਪਰੇਡ ਦੀ ਅਗਵਾਈ ਕੀਤੀ ਹੈ।
ਇਸ ਪਰੇਡ ਦਾ ਉਦੇਸ਼ ਅਹਿੰਸਾ ਦੇ ਸਿਧਾਂਤਾਂ ਨੂੰ ਉਤਸ਼ਾਹਤ ਕਰਦੇ ਹੋਏ ਭਾਰਤੀ ਭਾਈਚਾਰੇ ਨੂੰ ਗੈਰ ਗੋਰੇ ਭਾਈਚਾਰੇ ਦੇ ਕਰੀਬ ਲਿਆਉਣਾ ਹੈ। ਗਾਂਧੀ ਅਤੇ ਮਾਰਟਿਨ ਲੂਥਰ ਕਿੰਗ ਜੂਨੀਅਨ ਦੋਵੇਂ ਅਹਿੰਸਾ ਦੇ ਸਿਧਾਂਤਾਂ ਵਿਚ ਯਕੀਨ ਰੱਖਦੇ ਹਨ। ਨਾਗਰਿਕ ਅਧਿਕਾਰਾਂ ਦੇ ਪੈਰੋਕਾਰ ਮਾਰਟਿਨ ਲੂਥਰ ਕਿੰਗ ਜੂਨੀਅਰ ਦੀ ਯਾਦ ਵਿਚ ਪਰੇਡ ਦਾ ਆਯੋਜਨ ਕੀਤਾ ਗਿਆ।
MLK ਜੂਨੀਅਰ ਪਰੇਡ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਚਾਰਲਸ ਸਟੈਂਪ ਨੇ ਐਤਵਾਰ ਨੂੰ ਵਵਿਲਾਲਾ ਨੂੰ ਪੁਰਸਕਾਰ ਤਹਿਤ ਇਕ ਟ੍ਰਾਫੀ ਅਤੇ ਇਕ ਤਖ਼ਤੀ ਦੇ ਕੇ ਸਨਮਾਨਿਤ ਕੀਤਾ। ਸਟੈਂਪ ਨੇ ਵਵਿਲਾਲਾ ਦੀ ਪ੍ਰਸ਼ੰਸਾ ਕੀਤੀ ਅਤੇ ਮਹਾਤਮਾ ਗਾਂਧੀ ਅਤੇ ਮਾਰਟਿਨ ਲੂਥਰ ਕਿੰਗ ਜੂਨੀਅਰ ਦੋਵਾਂ ਦੇ ਸੰਦੇਸ਼ ਨੂੰ ਫੈਲਾਉਣ ਲਈ ਉਨ੍ਹਾਂ ਦੇ ਸਮਰਥਨ ਦੀ ਸ਼ਲਾਘਾ ਕੀਤੀ, ਜੋ ਵੱਖ-ਵੱਖ ਮਹਾਦੀਪਾਂ ਤੋਂ ਹੋਣ ਦੇ ਬਾਵਜੂਦ ਇਕ ਹੀ ਦ੍ਰਿਸ਼ਟੀ ਸਾਂਝੀ ਕਰਦੇ ਸਨ ਅਤੇ ਇਕ ਹੀ ਮਾਰਗ ਦਾ ਅਨੁਸਰਨ ਕਰਦੇ ਸਨ।
UAE 'ਚ ਕਲਾਕਾਰ ਨੇ ਸਮੁੰਦਰ ਕਿਨਾਰੇ ਰੇਤ 'ਤੇ ਬਣਾਈਆਂ ਤਸਵੀਰਾਂ, ਬਣਿਆ ਇਹ ਰਿਕਾਰਡ
NEXT STORY