ਜਲੰਧਰ (ਇੰਟ.)- ਖਾਲਿਸਤਾਨੀ ਸਮਰਥਕਾਂ ਦੇ ਸੈਨ ਫਰਾਂਸਿਸਕੋ, ਲੰਡਨ ਅਤੇ ਬ੍ਰਿਸਬੇਨ ਵਿਚ ਭਾਰਤੀ ਸੰਸਥਾਨਾਂ ਅਤੇ ਡਿਪਲੋਮੈਟਿਕ ਮਿਸ਼ਨਾਂ ’ਤੇ ਹਾਲ ਦੇ ਹਮਲਿਆਂ ਤੋਂ ਬਾਅਦ ਭਾਰਤੀ-ਅਮਰੀਕੀ ਭਾਈਚਾਰਾ ਸਦਮੇ ਅਤੇ ਡਰ ਦੀ ਸਥਿਤੀ ਵਿਚ ਹੈ। ਘੱਟ ਤੋਂ ਘੱਟ 44 ਭਾਰਤੀ-ਅਮਰੀਕੀ ਸੰਗਠਨਾਂ ਨੇ ਇਨ੍ਹਾਂ ਹਿੰਸਕ ਕਾਰਿਆਂ ਅਤੇ ਵਹਿਸ਼ੀਪੁਣੇ ਦੀਆਂ ਘਟਨਾਵਾਂ ਦੀ ਨਿੰਦਾ ਕੀਤੀ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ‘ਇੰਡੀਅਨ ਡਾਯਸਪੋਰਾ ਅਗੇਂਸਟ ਹੇਟ’ ਦੇ ਬੈਨਰ ਹੇਠ ਕਈ ਵੱਕਾਰੀ ਭਾਰਤੀ-ਅਮਰੀਕੀਆਂ ਅਤੇ ਵੱਖ-ਵੱਖ ਪਿਛੋਕੜ ਵਾਲੇ ਸੰਗਠਨਾਂ ਨੇ ਹਮਲਿਆਂ ਦੀ ਨਿੰਦਾ ਕਰਦੇ ਹੋਏ ਇਕ ਦਸਤਖ਼ਤ ਹੇਠ ਪੱਤਰ ਜਾਰੀ ਕੀਤਾ ਹੈ। ਉਨ੍ਹਾਂ ਨੇ ਸਾਰੇ ਨਾਗਰਿਕ ਅਧਿਕਾਰੀਆਂ ਅਤੇ ਲਾਅ ਇਨਫੋਰਸਮੈਂਟ ਨੂੰ ਭਾਰਤੀ-ਅਮਰੀਕੀ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਉਪਾਅ ਕਰਨ ਦਾ ਸੱਦਾ ਦਿੱਤਾ ਹੈ।
ਪੱਤਰ ਵਿਚ ਅੰਮ੍ਰਿਤਪਾਲ ਦਾ ਵੀ ਜ਼ਿਕਰ
ਪਿਛਲੇ ਮਹੀਨੇ ਖਾਲਿਸਤਾਨ ਸਮਰਥਕ ਵਿਖਾਵਾਕਾਰੀਆਂ ਦੇ ਇਕ ਸਮੂਹ ਨੇ ਸੈਨ-ਫਰਾਂਸਿਸਕੋ ਵਿਚ ਭਾਰਤੀ ਵਣਜ ਦੂਤਘਰ ’ਤੇ ਹਮਲਾ ਕੀਤਾ ਅਤੇ ਨੁਕਸਾਨ ਪਹੁੰਚਾਇਆ ਸੀ, ਜਿਸਦੀ ਭਾਰਤੀ-ਅਮਰੀਕੀਆਂ ਨੇ ਸਖਤ ਨਿੰਦਾ ਕੀਤੀ ਅਤੇ ਇਸਦੇ ਲਈ ਜ਼ਿੰਮੇਵਾਰ ਲੋਕਾਂ ਵਿਰੁੱਧ ਤਤਕਾਲ ਕਾਰਵਾਈ ਦੀ ਮੰਗ ਕੀਤੀ ਹੈ। ਪੱਤਰ ਵਿਚ ਅੰਮ੍ਰਿਤਪਾਲ ਸਿੰਘ ਦੇ ਸਮਰਥਨ ਵਿਚ ਖਾਲਿਸਤਾਨ ਸਮਰਥਕ ਝੰਡੇ ਅਤੇ ਬੈਨਰ ਲਿਜਾਣ ਵਾਲੇ ਵਿਖਾਵਾਕਾਰੀਆਂ ਦੇ ਇਕ ਸਮੂਹ ਦਾ ਵੀ ਜ਼ਿਕਰ ਹੈ, ਜੋ ਪਿਛਲੇ ਮਹੀਨੇ ਲੰਡਨ ਦੇ ਪਾਰਲੀਮੈਂਟ ਸਕੁਵਾਇਰ ’ਤੇ ਇੱਕਠੇ ਹੋਏ ਸਨ। ਵੱਖ-ਵੱਖ ਸ਼ਹਿਰਾਂ ਤੋਂ ਭਾਰਤੀ-ਅਮਰੀਕੀਆਂ ਦੀ ਅਗਵਾਈ ਕਰਦੇ ਹੋਏ ਸੰਗਠਨਾਂ ਅਤੇ ਭਾਈਚਾਰੇ ਦੇ ਮੈਂਬਰਾਂ ਨੇ ਨਾਗਰਿਕਾਂ ਨੂੰ ਨਫਰਤ ਕਰਨ ਵਾਲੇ ਸਮੂਹਾਂ ਤੋਂ ਸਾਵਧਾਨ ਰਹਿਣ ਅਤੇ ਉਨ੍ਹਾਂ ਨੂੰ ਪ੍ਰਸ਼ਾਸਨ ਨੂੰ ਰਿਪੋਰਟ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਗ੍ਰਹਿਭੂਮੀ ਸੁਰੱਖਿਆ ਵਿਭਾਗ ਅਤੇ ਨਿਆ ਵਿਭਾਗ ਨਾਲ ਕੱਟੜਪੰਥੀ ਸਰਗਰਮੀਆਂ ’ਤੇ ਨਜ਼ਰ ਰੱਖਣ ਅਤੇ ਨਫਰਤੀ ਹਮਲਿਆਂ ਨੂੰ ਰੋਕਣ ਲਈ ਫੈਸਲਾਕੁੰਨ ਕਾਰਵਾਈ ਕਰਨ ਦਾ ਵੀ ਸੱਦਾ ਦਿੱਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਝੀਲ 'ਚ ਲਾਪਤਾ ਹੋਏ 2 ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ
ਹਿੰਦੂ ਮੰਦਰਾਂ ਨੂੰ ਅਪਵਿੱਤਰ ਕਰਨ ਦਾ ਵਿਰੋਧ
ਇਕ ਦਿਲ ਦੇ ਰੋਗਾਂ ਦੇ ਮਾਹਿਰ ਅਤੇ ਭਾਈਚਾਰੇ ਦੇ ਨੇਤਾ ਡਾ. ਰੋਮੇਸ਼ ਜਾਪਰਾ ਨੇ ਕਈ ਭਾਈਚਾਰਿਆਂ ਦੇ ਨੇਤਾਵਾਂ ਨੇ ਧਮਕਾਉਣ ਜਾਂ ਇਥੋਂ ਤੱਕ ਕਿ ਉਨ੍ਹਾਂ ’ਤੇ ਹਮਲਾ ਕੀਤੇ ਜਾਣ ਦੀ ਸੂਚਨਾ ਦਿੱਤੀ ਹੈ। ਇਸਦੇ ਇਲਾਵਾ, ਹਿੰਦੂ ਮੰਦਰਾਂ ਨੂੰ ਅਪਵਿੱਤਰ ਕੀਤਾ ਗਿਆ ਹੈ ਅਤੇ ਡੇਵਿਸ ਸ਼ਹਿਰ ਵਿਚ ਗਾਂਧੀ ਦੇ ਬੁੱਤ ਨੂੰ ਤੋੜਿਆ ਗਿਆ ਹੈ। ਇਹ ਪੱਤਰ ਸੈਨ ਫਰਾਂਸਿਸਕੋ ਵਿਚ ਭਾਰਤੀ ਵਣਜ ਦੂਤਘਰ ਿਵਰੁੱਧ ਹਮਲੇ ਦੀ ਨਿੰਦਾ ਕਰਨ ਵਾਲੇ ਵਿਦੇਸ਼ ਵਿਭਾਗ ਦੇ ਬਿਆਨਾਂ ਅਤੇ ਹਿੰਦੂ ਮੰਦਰਾਂ ’ਤੇ ਨਫਰਤ ਅਤੇ ਹਮਲਿਆਂ ਨੂੰ ਖਾਰਿਜ ਕਰਨ ਵਾਲੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੇ ਬਿਆਨਾਂ ਦਾ ਸਵਾਗਤ ਕਰਦਾ ਹੈ।‘ਇੰਡੀਅਨ ਡਾਯਸਪੋਰਾ ਅਗੇਂਸਟ ਹੇਟ’ ਭਾਰਤੀ-ਅਮਰੀਕੀ ਸੰਗਠਨਾਂ, ਸੰਸਥਾਨਾਂ ਅਤੇ ਹਿੰਦੂ ਮੰਦਰਾਂ ਨਾਲ ਸਹਿਯੋਗ ਕਰਨ ਦਾ ਇਕ ਮੰਚ ਹੈ, ਜੋ ਭਾਰਤੀ ਡਾਯਸਪੋਰਾ ਦੀ ਸੁਰੱਖਿਆ ਅਤੇ ਭਲਾਈ ਬਾਰੇ ਚਿੰਤਤ ਹਨ। ਭਾਈਚਾਰੇ ਨੇ ਭਾਰਤੀ-ਅਮਰੀਕੀਆਂ ਅਤੇ ਉਨ੍ਹਾਂ ਦੇ ਸੰਸਥਾਨਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਨਾਗਰਿਕ ਅਤੇ ਲਾਅ ਇਨਫੋਰਸਮੈਂਟ ਏਜੰਸੀਆਂ ਤੋਂ ਜ਼ਰੂਰੀ ਕਦਮ ਚੁੱਕਣ ਦੀ ਅਪੀਲ ਕੀਤੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਕਸਫੋਰਡ ਨੇ ਮਲਾਲਾ ਯੂਸਫਜ਼ਈ ਨੂੰ 'Honorary Fellowship' ਨਾਲ ਕੀਤਾ ਸਨਮਾਨਿਤ, ਪਿਓ ਨੇ ਵੀ ਕੀਤੀ ਤਾਰੀਫ਼
NEXT STORY