ਲੰਡਨ- ਕੁੜੀਆਂ ਦੀ ਸਿੱਖਿਆ ਲਈ ਕੰਮ ਕਰਨ ਵਾਲੀ ਸਭ ਤੋਂ ਛੋਟੀ ਉਮਰ ਦੀ ਨੋਬਲ ਪੁਰਸਕਾਰ ਜੇਤੂ ਅਤੇ ਪਾਕਿਸਤਾਨੀ ਕਾਰਕੁਨ ਮਲਾਲਾ ਯੂਸਫ਼ਜ਼ਈ ਨੂੰ ਆਕਸਫੋਰਡ ਯੂਨੀਵਰਸਿਟੀ ਦੇ ਲਿਨਾਕਰੇ ਕਾਲਜ ਵੱਲੋਂ 'ਆਨਰੇਰੀ ਫੈਲੋਸ਼ਿਪ' ਦਿੱਤੀ ਗਈ। ਇਸ ਨਾਲ ਮਲਾਲਾ ਇਹ ਸਨਮਾਨ ਹਾਸਲ ਕਰਨ ਵਾਲੀ ਪਹਿਲੀ ਪਾਕਿਸਤਾਨੀ ਬਣ ਗਈ ਹੈ। ਇਹ ਐਲਾਨ ਆਕਸਫੋਰਡ ਪਾਕਿਸਤਾਨ ਪ੍ਰੋਗਰਾਮ (ਓ.ਪੀ.ਪੀ.) ਨੇ ਕੀਤਾ । ਮਲਾਲਾ ਨੂੰ ਇੱਕ ਸਮਾਰੋਹ ਵਿੱਚ ਇਹ ਪੁਰਸਕਾਰ ਦਿੱਤਾ ਗਿਆ। ਨੋਬਲ ਪੁਰਸਕਾਰ ਜੇਤੂ ਸਰ ਪਾਲ ਨਰਸ ਅਤੇ ਦੱਖਣੀ ਅਫ਼ਰੀਕਾ ਦੀ ਪਾਰਲੀਮੈਂਟ ਦੀ ਨੈਸ਼ਨਲ ਅਸੈਂਬਲੀ ਦੇ ਪਹਿਲੇ ਸਪੀਕਰ ਡਾਕਟਰ ਫਰੈਨ ਗਿਨਵਾਲਾ ਨੂੰ ਵੀ ਕਾਲਜ ਵੱਲੋਂ ਇਹ ਆਨਰੇਰੀ ਫੈਲੋਸ਼ਿਪ ਪ੍ਰਦਾਨ ਕੀਤੀ ਗਈ।

ਇਸ ਦੌਰਾਨ ਮਲਾਲਾ ਨੇ ਲਿਨਕਰੇ ਕਾਲਜ ਵਿੱਚ ਆਪਣੇ ਦੋਸਤਾਂ ਨੂੰ ਮਿਲਣ ਦੀ ਯਾਦ ਤਾਜ਼ਾ ਕੀਤੀ ਅਤੇ ਓਪੀਪੀ ਦੇ ਪ੍ਰਭਾਵ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਸਾਂਝੇਦਾਰੀ ਪਾਕਿਸਤਾਨੀ ਵਿਦਿਆਰਥੀਆਂ ਦੇ ਜੀਵਨ ਨੂੰ ਬਦਲ ਰਹੀ ਹੈ। ਪ੍ਰਿੰਸੀਪਲ ਡਾ. ਨਿਕ ਬ੍ਰਾਊਨ ਨੇ ਮਲਾਲਾ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ‘ਮਲਾਲਾ ਔਰਤਾਂ ਦੀ ਸਿੱਖਿਆ ਦੇ ਸਮਰਥਨ ਵਿੱਚ ਆਪਣੇ ਅਸਾਧਾਰਨ ਕੰਮ ਲਈ ਪੂਰੀ ਦੁਨੀਆ ਵਿੱਚ ਜਾਣੀ ਜਾਂਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਝੀਲ 'ਚ ਲਾਪਤਾ ਹੋਏ 2 ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ
ਮਲਾਲਾ ਦੇ ਪਿਤਾ ਨੇ ਵੀ ਕੀਤੀ ਉਸ ਦੀ ਤਾਰੀਫ
ਦੂਜੇ ਪਾਸੇ ਮਲਾਲਾ ਦੇ ਪਿਤਾ ਜ਼ਿਆਉਦੀਨ ਯੂਸਫਜ਼ਈ ਨੇ ਕਿਹਾ ਕਿ 'ਮੇਰੀ ਧੀ ਨੂੰ ਇਹ ਸਨਮਾਨ ਮਿਲਣਾ ਬਹੁਤ ਮਾਣ ਵਾਲੀ ਗੱਲ ਹੈ। ਜਦੋਂ ਮਲਾਲਾ ਨੂੰ ਇਹ ਸਨਮਾਨ ਮਿਲਿਆ ਤਾਂ ਮੈਂ ਉਸ ਦੇ ਚਿਹਰੇ 'ਤੇ ਖੁਸ਼ੀ ਦੇਖ ਸਕਦਾ ਸੀ। ਇੱਕ ਮਾਣਮੱਤੇ ਪਿਤਾ ਹੋਣ ਦੇ ਨਾਤੇ, ਮੈਂ ਆਪਣੀ ਧੀ ਲਈ ਬਹੁਤ ਖੁਸ਼ ਹਾਂ। ਉਸਨੇ ਕਿਹਾ ਕਿ "ਮੈਂ ਜਾਣਦਾ ਹਾਂ ਕਿ ਮਲਾਲਾ ਇਸ ਮੌਕੇ ਦੀ ਵਰਤੋਂ ਆਪਣੇ ਕੰਮ ਨੂੰ ਅੱਗੇ ਵਧਾਉਣ ਅਤੇ ਕੁੜੀਆਂ ਲਈ ਸਿੱਖਿਆ ਤੱਕ ਪਹੁੰਚ ਦੀਆਂ ਚੁਣੌਤੀਆਂ ਦਾ ਹੱਲ ਲੱਭਣ ਲਈ ਦੂਜਿਆਂ ਨਾਲ ਸਹਿਯੋਗ ਕਰਨ ਲਈ ਕਰੇਗੀ,"।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ : ਝੀਲ 'ਚ ਲਾਪਤਾ ਹੋਏ 2 ਭਾਰਤੀ ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ
NEXT STORY