ਵਾਸ਼ਿੰਗਟਨ - ਰਾਜਧਾਨੀ ਵਾਸ਼ਿੰਗਟਨ ਅਤੇ ਉਸ ਦੇ ਨੇੜੇ-ਤੇੜੇ ਦੇ ਖੇਤਰਾਂ ’ਚ ਭਾਰਤੀ-ਅਮਰੀਕੀਆਂ ਦੇ ਇਕ ਸਮੂਹ ਨੇ ਭਾਰਤ ਦੇ ਪ੍ਰਤੀ ਚੀਨ ਦੀ ਹਮਲਾਵਰ ਨੀਤੀ ਅਤੇ ਦੇਸ਼ ਦੇ ਅਸ਼ਾਂਤ ਮੁਸਲਿਮ ਬਹੁ-ਗਿਣਤੀ ਸ਼ਿੰਜਿਯਾਂਗ ਖੇਤਰ ’ਚ ਉਈਗਰ ਘੱਟ-ਗਿਣਤੀ ਸਮੂਹ ਦੀ ਮਨੁੱਖੀ ਅਧਿਕਾਰ ਉਲੰਘਣਾ ਦੇ ਖਿਲਾਫ ਪ੍ਰਦਰਸ਼ਨ ਕੀਤਾ।
ਸਰੀਰਕ ਦੂਰੀ ਬਰਕਰਾਰ ਰੱਖਦੇ ਹੋਏ ਮਾਸਕ ਪਹਿਣਕੇ, ਸ਼ਾਂਤੀਪੂਰਨ ਪ੍ਰਦਰਸ਼ਨਕਾਰੀ ਯੂ. ਐੱਸ. ਕੈਪੀਟਲ ਦੇ ਸਾਹਮਣੇ ਸਥਿਤ ਇਤਿਹਾਸਕ ਰਾਸ਼ਟਰੀ ਮਾਲ ’ਤੇ ਇਕੱਠੇ ਹੋਏ ਅਤੇ ਉਨ੍ਹਾਂ ਨੇ ਚੀਨ ਵਿਰੋਧੀ ਪੋਸਟਰ, ਬੈਨਰ ਦਿਖਾਏ ਅਤੇ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀ. ਪੀ. ਸੀ.) ਅਤੇ ਉਸਦੇ ਨੇਤਾਵਾਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ।
ਓਵਰਸੀਜ ਫ੍ਰੈਂਡਸ ਆਫ ਭਾਜਪਾ ਯੂ. ਐੱਸ. ਕੇ. ਦੇ ਅਦਾਪਾ ਪ੍ਰਸਾਦ ਨੇ ਕਿਹਾ ਕਿ ਜਦੋਂ ਪੂਰੀ ਦੁਨੀਆ ਕੋਰੋਨਾ ਨਾਲ ਲੜ ਰਹੀ ਹੈ, ਚੀਨ ਗੁਆਂਢੀ ਮੁਲਕਾਂ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਨਾ ਸਿਰਫ ਭਾਰਤ ’ਚ ਲੱਦਾਖ ਦੀ ਗੱਲ ਹੈ ਸਗੋਂ ਉਸਦੇ ਹੋਰ ਗੁਆਂਢੀ ਮੁਲਕਾਂ ਦੇ ਸਬੰਧ ’ਚ ਵੀ ਹੈ। ਹੁਣ ਸਮਾਂ ਹੈ ਕਿ ਦੁਨੀਆ ਇਸ ਚੀਨੀ ਨੀਤੀਆਂ ਦੇ ਖਿਲਾਫ ਇਕਮੁੱਠ ਹੋਵੇ।
ਭਾਰਤੀ ਮੂਲ ਦੇ ਅਮਰੀਰੀ ਰਿਪਬਲੀਕਨ ਅਤੇ ਪ੍ਰਾਉਡ ਅਮਰੀਕਨ ਪਾਲੀਟਿਕਲ ਐਕਸ਼ਨ ਕਮੇਟੀ ਦੇ ਸੰਸਥਾਪਕ ਪੁਨੀਤ ਆਹਲੁਵਾਲੀਆ ਨੇ ਕਿਹਾ ਕਿ ਚੀਨ ਦੀ ਕਮਿਊਨਿਸਟ ਪਾਰਟੀ ਨੇ ਉਈਗਰ ਭਾਈਚਾਰੇ ਦੇ ਧਾਰਮਿਕ ਅਧਿਕਾਰਾਂ ਅਤੇ ਹਾਂਗਕਾਂਗ ਦੇ ਲੋਕਾਂ ਦੇ ਮਨੁੱਖੀ ਅਧਿਕਾਰੀਆਂ ਦੀ ਉਲੰਘਣਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਚੀਨ ਦੇ ਖਿਲਾਫ ਸਖ਼ਤ ਕਦਮ ਬਿਲਕੁਲ ਸਹੀ ਦਿਸ਼ਾ ’ਚ ਹੈ। ਉਨ੍ਹਾਂ ਨੇ ਕਿਹਾ ਕਿ ਚੀਨ ਨੂੰ ਕੌਮਾਂਤਰੀ ਨਿਯਮਾਂ ਨੂੰ ਮੰਨਣਾ ਹੀ ਹੋਵੇਗਾ। ਭਾਰਤੀ-ਅਮਰੀਕੀ ਸੁਨੀਲ ਸਿੰਘ ਨੇ ਭਾਰਤ ’ਚ ਚੀਨੀ ਐਪ ’ਤੇ ਪਾਬੰਦੀ ਲਗਾਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫੈਸਲੇ ਦੀ ਪ੍ਰਸ਼ੰਸਾ ਕੀਤੀ
ਹੁਣ ਰੂਸ ਦੇ ਗੈਸ-ਫਿਲਿੰਗ ਸਟੇਸ਼ਨ 'ਤੇ ਭਿਆਨਕ ਧਮਾਕਾ, 14 ਜ਼ਖਮੀ
NEXT STORY