ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਦੀ ਇਕ ਅਦਾਲਤ ਨੇ 26 ਸਾਲਾ ਭਾਰਤੀ ਨਾਗਰਿਕ ਨੂੰ 2019 ਵਿਚ ਇਕ ਵਿਦਿਆਰਥਣ ਨਾਲ ਬਾਲਤਕਾਰ ਕਰਨ ਦੇ ਦੋਸ਼ ਵਿਚ 16 ਸਾਲ ਦੀ ਜੇਲ੍ਹ ਅਤੇ 12 ਕੋੜੇ ਮਾਰਨ ਦੀ ਸਜ਼ਾ ਸਣਾਈ ਹੈ। ਅਦਾਲਤ ਨੇ ਅਗਵਾ ਅਤੇ ਚੋਰੀ ਦੇ ਦੋਸ਼ਾਂ ਨੂੰ ਵੀ ਧਿਆਨ ਵਿਚ ਰੱਖ ਕੇ ਇਹ ਸਜ਼ਾ ਸੁਣਾਈ ਹੈ। 'ਟੁਡੇ' ਅਖ਼ਬਾਰ ਦੀ ਖ਼ਬਰ ਮੁਤਾਬਕ ਸਵੀਪਰ ਚਿਨਈਆ ਨੇ ਯੂਨੀਵਰਸਿਟੀ ਦੀ ਇਕ ਵਿਦਿਆਰਥਣ ਦਾ ਉਦੋਂ ਪਿੱਛਾ ਕੀਤਾ ਸੀ, ਜਦੋਂ ਉਹ ਦੇਰ ਰਾਤ ਨੂੰ ਇਕ ਬੱਸ ਅੱਡੇ ਵੱਲ ਜਾ ਰਹੀ ਸੀ ਅਤੇ ਫਿਰ ਉਸ 'ਤੇ ਵਾਰ ਕਰਕੇ ਉਸ ਨੂੰ ਇਕ ਜੰਗਲ ਵੱਲ ਘੜੀਸ ਕੇ ਲੈ ਗਿਆ ਸੀ ਅਤੇ ਉਸ ਨਾਲ ਬਲਾਤਕਾਰ ਕੀਤਾ ਸੀ।
ਇਹ ਵੀ ਪੜ੍ਹੋ: ਫਰਜ਼ੀ ਪਾਸਪੋਰਟ ’ਤੇ ਅਮਰੀਕਾ ਭੱਜੇ 19 ਸਾਲਾ ਗੈਂਗਸਟਰ ਯੋਗੇਸ਼ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ
ਪੀੜਤਾ ਦੇ ਚਿਹਰੇ ਅਤੇ ਸਰੀਰ ਦੇ ਹੋਰ ਅੰਗਾਂ 'ਤੇ ਇੰਨੀ ਬੁਰੀ ਤਰ੍ਹਾਂ ਸੱਟਾਂ ਲੱਗੀਆਂ ਸਨ ਕਿ ਉਦੋਂ ਉਸ ਦਾ ਪ੍ਰੇਮੀ ਵੀ ਹਸਪਤਾਲ 'ਚ ਉਸ ਨੂੰ ਪਛਾਣ ਨਹੀਂ ਸਕਿਆ ਸੀ। ਇਹ ਘਟਨਾ 4 ਮਈ 2019 ਨੂੰ ਵਾਪਰੀ ਸੀ। ਅਦਾਲਤ ਨੂੰ ਇਸ ਮਾਮਲੇ ਦੀ ਸੁਣਵਾਈ ਵਿਚ 4 ਸਾਲ ਦਾ ਸਮਾਂ ਲੱਗਾ, ਕਿਉਂਕਿ ਮਾਨਸਿਕ ਰੋਗੀ ਚਿਨਈਆ ਦਾ ਇਲਾਜ ਕੀਤਾ ਜਾ ਰਿਹਾ ਸੀ। ਡਿਪਟੀ ਪਬਲਿਕ ਪ੍ਰੋਸੀਕਿਊਟਰ (ਡੀਪੀਪੀ) ਕਾਇਲ ਪਿੱਲੇ ਨੇ ਦੱਸਿਆ ਕਿ ਬਲਾਤਕਾਰ ਕਰਨ ਮਗਰੋਂ ਚਿਨਈਆ ਪੀੜਤਾ ਦਾ ਸਮਾਨ ਵੀ ਆਪਣੇ ਨਾਲ ਲੈ ਲਿਆ ਸੀ। ਪੀੜਤਾ ਨੂੰ ਕਿਸੇ ਤਰ੍ਹਾਂ ਆਪਣਾ ਮੋਬਾਈਲ ਫੋਨ ਮਿਲ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਆਪਣੇ ਪ੍ਰੇਮੀ ਨੂੰ ਫੋਨ ਕੀਤਾ ਅਤੇ ਪੁਲਸ ਨੂੰ ਇਸ ਦੀ ਸੂਚਨਾ ਦੇਣ ਲਈ ਕਿਹਾ। ਪੁਲਸ ਨੇ ਵਿਦਿਆਰਥਣ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ। ਚਿਨਈ ਨੂੰ 5 ਮਈ 2019 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਇਹ ਵੀ ਪੜ੍ਹੋ: ਗ੍ਰੀਨ ਕਾਰਡ ਲਈ ਦਹਾਕਿਆਂ ਤੋਂ ਉਡੀਕ ਕਰ ਰਹੇ ਭਾਰਤੀਆਂ ਨੂੰ ਛੇਤੀ ਮਿਲ ਸਕਦੀ ਹੈ ਖੁਸ਼ਖ਼ਬਰੀ, ਜਾਣਨ ਲਈ ਪੜ੍ਹੋ ਖ਼ਬਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਗ੍ਰੀਨ ਕਾਰਡ ਲਈ ਦਹਾਕਿਆਂ ਤੋਂ ਉਡੀਕ ਕਰ ਰਹੇ ਭਾਰਤੀਆਂ ਨੂੰ ਛੇਤੀ ਮਿਲ ਸਕਦੀ ਹੈ ਖੁਸ਼ਖ਼ਬਰੀ, ਜਾਣਨ ਲਈ ਪੜ੍ਹੋ ਖ਼ਬਰ
NEXT STORY