ਇੰਟਰਨੈਸ਼ਨਲ ਡੈਸਕ : ਯੂਕ੍ਰੇਨ 'ਚ ਫਿਰ ਤੋਂ ਵਿਗੜਦੇ ਹਾਲਾਤ ਨੂੰ ਦੇਖਦਿਆਂ ਭਾਰਤੀ ਦੂਤਘਰ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ਵਿੱਚ ਯੂਕ੍ਰੇਨ 'ਚ ਰਹਿ ਰਹੇ ਭਾਰਤੀਆਂ ਨੂੰ ਤੁਰੰਤ ਯੂਕ੍ਰੇਨ ਛੱਡਣ ਲਈ ਕਿਹਾ ਗਿਆ ਹੈ। ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਵਿਗੜਦੀ ਸੁਰੱਖਿਆ ਸਥਿਤੀ ਅਤੇ ਯੂਕ੍ਰੇਨ ਵਿੱਚ ਹਾਲ ਹੀ 'ਚ ਵਧੇ ਸੰਘਰਸ਼ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਨੂੰ ਯੂਕ੍ਰੇਨ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਦੱਸ ਦੇਈਏ ਕਿ ਬੁੱਧਵਾਰ ਨੂੰ ਰੂਸ ਦੇ ਲਗਾਤਾਰ ਮਿਜ਼ਾਈਲ ਹਮਲੇ ਅਤੇ ਗੋਲਾਬਾਰੀ ਕਾਰਨ ਯੂਕ੍ਰੇਨ ਦੇ ਹੋਰ ਪਿੰਡਾਂ, ਕਸਬਿਆਂ ਅਤੇ 2 ਸ਼ਹਿਰਾਂ ਦੇ ਕੁਝ ਹਿੱਸੇ ਬਿਜਲੀ ਤੋਂ ਬਿਨਾਂ ਹਨੇਰੇ ਵਿੱਚ ਡੁੱਬ ਗਏ। ਯੂਕ੍ਰੇਨ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੀਵ ਨੂੰ ਮੱਥਾ ਝੁਕਾਉਣ ਲਈ ਮਾਸਕੋ ਇਸ ਦੇ ਊਰਜਾ ਸਥਾਪਨਾਵਾਂ 'ਤੇ ਤਾਬੜਤੋੜ ਹਮਲਾ ਕਰ ਰਿਹਾ ਹੈ।
ਇਹ ਵੀ ਪੜ੍ਹੋ : ਵਰਬੀਓ ਪਲਾਂਟ ਲਈ 'ਆਪ' ਵੱਲੋਂ ਸਿਹਰਾ ਲੈਣ ਦੇ ਕੀਤੇ ਦਾਅਵੇ ਦੀ ਕੈਪਟਨ ਨੇ ਕੀਤੀ ਨਿਖੇਧੀ
ਪੁਤਿਨ ਤੋਂ ਰੂਸ ਦੇ ਕਬਜ਼ੇ ਵਾਲੇ 4 ਰਾਜਾਂ ਵਿੱਚ ਲਗਾਇਆ ਮਾਰਸ਼ਲ ਲਾਅ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰੂਸ ਦੇ ਕਬਜ਼ੇ ਵਾਲੇ ਯੂਕ੍ਰੇਨ ਦੇ 4 ਖੇਤਰਾਂ ਵਿੱਚ ਮਾਰਸ਼ਲ ਲਾਅ ਦਾ ਐਲਾਨ ਕਰ ਦਿੱਤਾ ਹੈ ਅਤੇ ਸਾਰੇ ਰੂਸੀ ਖੇਤਰਾਂ ਦੇ ਮੁਖੀਆਂ ਨੂੰ ਵਾਧੂ ਐਮਰਜੈਂਸੀ ਸ਼ਕਤੀਆਂ ਦਿੱਤੀਆਂ। ਪੁਤਿਨ ਨੇ ਮਾਰਸ਼ਲ ਲਾਅ ਦੇ ਤਹਿਤ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਤੁਰੰਤ ਸਪੱਸ਼ਟ ਨਹੀਂ ਕੀਤਾ ਪਰ ਕਿਹਾ ਕਿ ਉਨ੍ਹਾਂ ਦਾ ਹੁਕਮ ਵੀਰਵਾਰ ਨੂੰ ਲਾਗੂ ਹੋਵੇਗਾ। ਉਨ੍ਹਾਂ ਨੇ ਆਪਣੇ ਹੁਕਮਾਂ ਵਿੱਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵਿਸ਼ੇਸ਼ ਪ੍ਰਸਤਾਵ ਪੇਸ਼ ਕਰਨ ਲਈ ਤਿੰਨ ਦਿਨ ਦਾ ਸਮਾਂ ਦਿੱਤਾ ਹੈ।
ਇਹ ਵੀ ਪੜ੍ਹੋ : ਵਿਦੇਸ਼ ਨਾ ਜਾਣ ਤੋਂ ਦੁਖੀ ਹੋ ਖ਼ੁਦ ਨੂੰ ਗੋਲ਼ੀ ਮਾਰਨ ਵਾਲੇ ਨੌਜਵਾਨ ਦੀ ਹੋਈ ਮੌਤ
ਪੁਤਿਨ ਨੇ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਦੀ ਸ਼ੁਰੂਆਤ 'ਤੇ ਟੈਲੀਵਿਜ਼ਨ 'ਤੇ ਕਿਹਾ, "ਅਸੀਂ ਆਪਣੇ ਲੋਕਾਂ ਦੀ ਸੁਰੱਖਿਆ, ਰੂਸ ਦੀ ਸੁਰੱਖਿਆ ਅਤੇ ਸੁਰੱਖਿਅਤ ਭਵਿੱਖ ਨੂੰ ਯਕੀਨੀ ਬਣਾਉਣ ਲਈ ਬਹੁਤ ਮੁਸ਼ਕਿਲ ਚੀਜ਼ਾਂ ਨੂੰ ਹੱਲ ਕਰਨ ਲਈ ਕੰਮ ਕਰ ਰਹੇ ਹਾਂ।" ਉਨ੍ਹਾਂ ਕਿਹਾ, "ਜਿਹੜੇ ਲੋਕ ਫਰੰਟ ਲਾਈਨਾਂ 'ਤੇ ਤਾਇਨਾਤ ਹਨ ਜਾਂ ਫਾਇਰਿੰਗ ਰੇਂਜ ਅਤੇ ਸਿਖਲਾਈ ਕੇਂਦਰਾਂ 'ਤੇ ਸਿਖਲਾਈ ਲੈ ਰਹੇ ਹਨ, ਉਨ੍ਹਾਂ ਨੂੰ ਸਾਡਾ ਸਮਰਥਨ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਪਿੱਛੇ ਸਾਡਾ ਵੱਡਾ, ਮਹਾਨ ਰਾਸ਼ਟਰ ਅਤੇ ਇਕਜੁੱਟ ਲੋਕ ਹਨ।" ਰੂਸ ਦੀ ਸੰਸਦ ਦੇ ਉਪਰਲੇ ਸਦਨ ਨੇ ਤੁਰੰਤ ਚਾਰ ਖੇਤਰਾਂ ਵਿੱਚ ਮਾਰਸ਼ਲ ਲਾਅ ਲਗਾਉਣ ਦੇ ਪੁਤਿਨ ਦੇ ਫੈਸਲੇ ਦੀ ਪੁਸ਼ਟੀ ਕਰ ਦਿੱਤੀ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਚੀਨ ਨੂੰ ਤਾਈਵਾਨ ਦਾ ਜਵਾਬ - ਕਿਸੇ ਵੀ ਇਕਪਾਸੜ ਫੈਸਲੇ ਨੂੰ ਸਵੀਕਾਰ ਨਹੀਂ ਕਰਾਂਗੇ
NEXT STORY