ਇਸਲਾਮਾਬਾਦ— ਵਿਵਾਦਿਤ ਫਿਲਮ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਿੱਖਾਂ ਨੇ ਪਾਕਿਸਤਾਨ 'ਚ ਭਾਰਤ ਦੇ ਹਾਈ ਕਮਿਸ਼ਨ ਨੂੰ ਅੱਜ ਇਕ ਗੁਰਦੁਆਰੇ 'ਚ ਪ੍ਰਵੇਸ਼ ਕਰਨ ਤੋਂ ਰੋਕ ਦਿੱਤਾ। ਇਕ ਮੀਡੀਆ ਰਿਪੋਰਟ 'ਚ ਅਜਿਹਾ ਦਾਅਵਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਭਾਰਤ ਨੇ ਨਵੀਂ ਦਿੱਲੀ 'ਚ ਪਾਕਿਸਤਾਨ ਦੇ ਹਾਈ ਕਮਿਸ਼ਨ ਨੂੰ ਸੰਮਨ ਭੇਜਿਆ ਤੇ ਭਾਰਤੀ ਮਿਸ਼ਨ ਦੇ ਅਧਿਕਾਰੀਆਂ ਨੂੰ ਵਪਾਰਕ ਦੂਤਘਰ ਸਬੰਧੀ ਉਨ੍ਹਾਂ ਦੀ ਜ਼ਿੰਮੇਵਾਰੀ ਦੀ ਪਾਲਣਾ ਨਾ ਕਰਨ ਦੇਣ ਨੂੰ ਲੈ ਕੇ ਵਿਰੋਧ ਜਤਾਇਆ।
ਐਕਸਪ੍ਰੈਸ ਟ੍ਰਿਬਿਊਨ ਨੇ ਖਬਰ ਦਿੱਤੀ ਕਿ ਅਜੇ ਬਿਸਾਰੀਆ ਤੇ ਉਨ੍ਹਾਂ ਦੀ ਪਤਨੀ ਇਥੇ ਹਸਨ ਅਬਦਲ 'ਚ ਵੀਰਵਾਰ ਪੰਜਾ ਸਾਹਿਬ 'ਚ ਅਰਦਾਸ ਕਰਨਾ ਚਾਹੁੰਦੇ ਸਨ ਤੇ ਇਥੇ ਆਉਣ ਵਾਲੇ ਸਿੱਖ ਸ਼ਰਧਾਲੂਆਂ ਨਾਲ ਮਿਲਣਾ ਚਾਹੁੰਦੇ ਸਨ ਪਰ ਵਿਵਾਦਿਤ ਬਾਲੀਵੁੱਡ ਫਿਲਮ ਨਾਨਕ ਸ਼ਾਹ ਫਕੀਰ ਨੂੰ ਲੈ ਕੇ ਵਿਰੋਧ ਕਰ ਰਹੇ ਸਿੱਖਾਂ ਨੇ ਉਨ੍ਹਾਂ ਨੂੰ ਗੁਰਦੁਆਰੇ 'ਚ ਪ੍ਰਵੇਸ਼ ਨਹੀਂ ਕਰਨ ਦਿੱਤਾ।
ਪਾਕਿਸਤਾਨੀ ਆਮ ਚੋਣਾਂ ਵਿਚ 2 ਸੀਟਾਂ 'ਤੇ ਆਪਣੀ ਕਿਸਮਤ ਅਜਮਾਏਗੀ ਮਰੀਅਮ ਨਵਾਜ਼
NEXT STORY