ਦੁਬਈ (ਏਜੰਸੀ)- ਕੁਵੈਤ 'ਚ ਰਹਿੰਦੇ ਭਾਰਤੀ ਮਕੈਨੀਕਲ ਇੰਜੀਨੀਅਰ ਪਰਮਾਨੰਦ ਦਲੀਪ ਨੇ 20 ਮਿਲੀਅਨ ਏਈਡੀ (ਕਰੀਬ 45 ਕਰੋੜ ਰੁਪਏ) ਦੀ ਲਾਟਰੀ ਜਿੱਤੀ ਹੈ। ਉਸ ਨੇ ਇਹ ਰਕਮ 102ਵੇਂ Mahzooz Super Saturday ਵਿੱਚ ਜਿੱਤੀ। 48 ਸਾਲਾ ਪਰਮਾਨੰਦ ਮਹਿਜੂਜ ਦੀ ਲਾਟਰੀ ਜਿੱਤਣ ਵਾਲਾ 30ਵਾਂ ਵਿਅਕਤੀ ਦੱਸਿਆ ਜਾ ਰਿਹਾ ਹੈ। ਤਿੰਨ ਬੱਚਿਆਂ ਦਾ ਪਿਤਾ ਦਲੀਪ ਲੰਬੇ ਸਮੇਂ ਤੋਂ ਰੈਫਲ ਡਰਾਅ ਲਈ ਮਹਿਜੂਜ ਵਿੱਚ ਹੀ ਹਿੱਸਾ ਲੈ ਰਿਹਾ ਸੀ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਹੁਣ ਦਲੀਪ ਦੀ ਲਾਟਰੀ ਲੱਗ ਗਈ ਹੈ।
ਇਹ ਵੀ ਪੜ੍ਹੋ: ਅੱਗ ਲਗਾਉਣ ਦਾ ਸ਼ੱਕ ਸੀ, ਚਿੱਤਰਕਾਰ ਦੀ ਕੁੱਟ-ਕੁੱਟ ਕੇ ਹੱਤਿਆ ਕਰਨ ਵਾਲੇ 49 ਲੋਕਾਂ ਨੂੰ ਮੌਤ ਦੀ ਸਜ਼ਾ
ਦਲੀਪ ਨੇ ਗਾਰੰਟੀਸ਼ੁਦਾ ਰੈਫਲ ਡਰਾਅ ਜਿੱਤਣ ਲਈ ਲਗਾਤਾਰ 6 ਮਹੀਨੇ ਕੋਸ਼ਿਸ਼ ਕੀਤੀ, ਪਰ ਇਸ ਦੀ ਬਜਾਏ ਚੋਟੀ ਦਾ ਇਨਾਮ ਜਿੱਤਿਆ। ਦਲੀਪ ਇਸ ਇਨਾਮੀ ਰਾਸ਼ੀ ਨਾਲ ਆਪਣੀ ਪਤਨੀ, 3 ਬੱਚਿਆਂ ਅਤੇ ਬਜ਼ੁਰਗ ਮਾਤਾ-ਪਿਤਾ ਨੂੰ ਜੀਵਨ ਦੀਆਂ ਸਾਰੀਆਂ ਸੁੱਖ-ਸਹੂਲਤਾਂ ਦੇਣ ਲਈ ਦ੍ਰਿੜ ਹੈ। ਸਟੀਲ ਉਦਯੋਗ ਵਿੱਚ ਕੰਮ ਕਰਦੇ ਆਪਣੇ ਪਰਿਵਾਰ ਤੋਂ ਇੱਕ ਦਹਾਕੇ ਤੋਂ ਵੱਧ ਸਮਾਂ ਦੂਰ ਬਿਤਾਉਣ ਵਾਲੇ ਇੰਜੀਨੀਅਰ ਦਾ ਕਹਿਣਾ ਹੈ, "ਜੇ ਉਹ ਸੌ ਸਾਲ ਵੀ ਕੰਮ ਕਰਦਾ ਤਾਂ ਵੀ ਮੈਂ ਇੰਨੀ ਬਚਤ ਨਹੀਂ ਕਰ ਸਕਦਾ ਸੀ।"
ਇਹ ਵੀ ਪੜ੍ਹੋ: 3000 ਮੀਲ ਦਾ ਸਫ਼ਰ ਤੈਅ ਕਰ ਪ੍ਰੇਮੀ ਨੂੰ ਮਿਲਣ ਗਈ ਪ੍ਰੇਮਿਕਾ, ਫਿਰ ਮਿਲੀ ਸਿਰ ਕੱਟੀ ਲਾਸ਼
ਦਲੀਪ ਦਾ ਕਹਿਣਾ ਹੈ ਕਿ ਇਕ ਰਾਤ ਮਹਿਜੂਜ ਤੋਂ ਈਮੇਲ ਆਈ ਤਾਂ ਉਸ ਨੂੰ ਦੇਖ ਕੇ ਉਸ ਦੇ ਹੋਸ਼ ਉੱਡ ਗਏ। ਲੱਕੀ ਡਰਾਅ ਜਿੱਤਣ ਦੀ ਗੱਲ ਮੇਲ ਵਿੱਚ ਦੱਸੀ ਗਈ ਸੀ। ਉਸ ਦਾ ਕਹਿਣਾ ਹੈ ਕਿ ਹੁਣ ਇਸ ਪੈਸੇ ਨਾਲ ਉਹ ਆਪਣੇ ਅਤੇ ਆਪਣੇ ਪਰਿਵਾਰ ਦੇ ਅਧੂਰੇ ਸੁਪਨੇ ਪੂਰੇ ਕਰੇਗਾ। ਦਲੀਪ ਦੀ ਸਭ ਤੋਂ ਵੱਡੀ ਇੱਛਾ ਰਿਟਾਇਰ ਹੋਣ ਤੋਂ ਬਾਅਦ ਭਵਿੱਖ ਵਿੱਚ ਭਾਰਤ ਵਿੱਚ ਇੱਕ ਅਤਿ-ਆਧੁਨਿਕ ਘਰ ਵਿੱਚ ਰਹਿਣ ਦੀ ਹੈ। ਪਰ ਉਹ ਇਸ ਤੋਂ ਪਹਿਲਾਂ ਆਪਣੇ ਪਰਿਵਾਰ ਨਾਲ ਦੁਨੀਆ ਭਰ (ਯੂਰਪ, ਅਮਰੀਕਾ ਅਤੇ ਖਾੜੀ ਦੇਸ਼ਾਂ) ਦੀ ਯਾਤਰਾ ਕਰਨਾ ਚਾਹੁੰਦਾ ਹੈ ਅਤੇ ਇਸ ਤੋਂ ਇਲਾਵਾ ਨਵਾਂ ਆਈਫੋਨ ਖ਼ਰੀਦਣਾ ਚਾਹੁੰਦਾ ਹੈ।
ਇਹ ਵੀ ਪੜ੍ਹੋ: ਦੁਖ਼ਦਾਈ ਖ਼ਬਰ: ਸੁਨਹਿਰੀ ਭਵਿੱਖ ਲਈ ਕੈਨੇਡਾ ਗਏ 20 ਸਾਲਾ ਭਾਰਤੀ ਵਿਦਿਆਰਥੀ ਦੀ ਸੜਕ ਹਾਦਸੇ 'ਚ ਮੌਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਚੀਨੀ-ਕੈਨੇਡੀਅਨ ਪੌਪ ਸਟਾਰ ਕ੍ਰਿਸ ਵੂ ਨੂੰ 13 ਸਾਲ ਦੀ ਸਜ਼ਾ
NEXT STORY