ਇੰਟਰਨੈਸ਼ਨਲ ਡੈਸਕ : ਮੈਲਬੌਰਨ ਤੋਂ ਦਿੱਲੀ ਜਾ ਰਹੀ ਕਵਾਂਟਾਸ ਦੀ ਫਲਾਈਟ ਵਿਚ 24 ਸਾਲਾਂ ਦੀ ਭਾਰਤੀ ਮੂਲ ਦੀ ਕੁੜੀ ਦੀ ਜਹਾਜ਼ ਦੇ ਉਡਾਣ ਭਰਨ ਤੋਂ ਪਹਿਲਾਂ ਹੀ ਮੌਤ ਹੋ ਗਈ। ਸ਼ੈੱਫ ਬਣਨ ਦਾ ਸੁਪਨਾ ਦੇਖਣ ਵਾਲੀ ਮਨਪ੍ਰੀਤ ਕੌਰ ਚਾਰ ਸਾਲਾਂ ਵਿਚ ਪਹਿਲੀ ਵਾਰ ਭਾਰਤ 'ਚ ਆਪਣੇ ਪਰਿਵਾਰ ਨਾਲ ਮਿਲਣ ਲਈ ਉਤਸ਼ਾਹਿਤ ਸੀ। ਰਿਪੋਰਟ ਮੁਤਾਬਕ, ਫਲਾਈਟ ਵਿਚ ਚੜ੍ਹਨ ਤੋਂ ਪਹਿਲਾਂ ਮਨਪ੍ਰੀਤ ਦੀ ਤਬੀਅਤ ਖ਼ਰਾਬ ਹੋ ਗਈ, ਪਰ ਉਹ ਬਿਨਾਂ ਕਿਸੇ ਪਰੇਸ਼ਾਨੀ ਦੇ ਫਲਾਈਟ ਵਿਚ ਚੜ੍ਹ ਗਈ। ਹਾਲਾਂਕਿ, ਜਿਵੇਂ ਹੀ ਉਨ੍ਹਾਂ ਸੀਟਬੈਲਟ ਲਗਾਉਣ ਦੀ ਕੋਸ਼ਿਸ਼ ਕੀਤੀ, ਉਹ ਆਪਣੀ ਸੀਟ 'ਤੇ ਅਚਾਨਕ ਡਿੱਗ ਗਈ ਅਤੇ ਉਸ ਦੀ ਮੌਤ ਹੋ ਗਈ। ਫਲਾਈ ਨੂੰ ਬੋਰਡਿੰਗ ਗੇਟ 'ਤੇ ਹੀ ਰੋਕਿਆ ਗਿਆ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ।
ਰਿਪੋਰਟ ਮੁਤਾਬਕ, ਉਨ੍ਹਾਂ ਦੇ ਦੋਸਤ ਗੁਰਦੀਪ ਗਰੇਵਾਲ ਨੇ ਹੇਰਾਲਡ ਸਨ ਨੂੰ ਦੱਸਿਆ, ''ਜਦੋਂ ਉਹ ਜਹਾਜ਼ ਵਿਚ ਚੜ੍ਹੀ ਤਾਂ ਉਸ ਨੂੰ ਆਪਣੀ ਸੀਟਬੈਲਟ ਲਗਾਉਣ ਵਿਚ ਪਰੇਸ਼ਾਨੀ ਹੋ ਰਹੀ ਸੀ।'' ਉਡਾਣ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਉਹ ਆਪਣੀ ਸੀਟ ਦੇ ਸਾਹਮਣੇ ਡਿੱਗ ਗਈ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਮੰਨਿਆ ਜਾ ਰਿਹਾ ਹੈ ਕਿ ਮੌਤ ਦਾ ਕਾਰਨ ਤਪੇਦਿਕ ਹੈ, ਜੋ ਇਕ ਸੰਕ੍ਰਾਮਕ ਬੀਮਾਰੀ ਹੈ ਜਿਹੜੀ ਮੁੱਖ ਰੂਪ ਤੋਂ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ। ਮਨਪ੍ਰੀਤ ਕੁਕਰੀ ਦੀ ਪੜ੍ਹਾਈ ਕਰਦੇ ਹੋਏ ਆਸਟ੍ਰੇਲੀਆ ਪੋਸਟ ਵਿਚ ਕੰਮ ਕਰ ਰਹੀ ਸੀ ਅਤੇ ਸ਼ੈੱਫ ਬਣਨ ਦੀ ਖਾਹਿਸ਼ ਰੱਖਦੀ ਸੀ।
ਇਹ ਵੀ ਪੜ੍ਹੋ- ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਏ ਮਾਂ-ਪੁੱਤ, ਪਤਾ ਲੱਗਾ ਤਾਂ ਪੁਲਸ ਨੂੰ ਪੈ ਗਈਆਂ ਭਾਜੜਾਂ
ਰਿਪੋਰਟ ਮੁਤਾਬਕ, ਉਨ੍ਹਾਂ ਦੇ ਰੂਮਮੇਟ ਕੁਲਦੀਪ ਨੇ ਉਨ੍ਹਾਂ ਨੂੰ "ਦਿਆਲੂ ਅਤੇ ਇਮਾਨਦਾਰ" ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਵਿਕਟੋਰੀਆ ਦੇ ਆਲੇ-ਦੁਆਲੇ ਦੋਸਤਾਂ ਨਾਲ ਘੁੰਮਣਾ ਚੰਗਾ ਲੱਗਦਾ ਸੀ। ਆਪਣੀ ਮੌਤ ਤੋਂ ਪਹਿਲਾਂ ਮਨਪ੍ਰੀਤ ਮਾਰਚ 2020 ਵਿਚ ਆਸਟ੍ਰੇਲੀਆ ਜਾਣ ਤੋਂ ਬਾਅਦ ਪਹਿਲੀ ਵਾਰ ਆਪਣੇ ਮਾਤਾ-ਪਿਤਾ ਨੂੰ ਮਿਲਣ ਲਈ ਭਾਰਤ ਪਰਤ ਰਹੀ ਸੀ।
ਇਸ ਮੁਸ਼ਕਲ ਸਮੇਂ ਵਿਚ ਮਨਪ੍ਰੀਤ ਦੇ ਪਰਿਵਾਰ ਦੀ ਮਦਦ ਲਈ ਇਕ GoFundMe ਪੇਜ ਬਣਾਇਆ ਗਿਆ ਹੈ। ਪੇਜ 'ਤੇ ਲਿਖਿਆ ਹੈ, ''ਸਾਡੀ ਪਿਆਰੀ ਦੋਸਤ ਮਨਪ੍ਰੀਤ ਸਾਨੂੰ ਬਹੁਤ ਜਲਦੀ ਛੱਡ ਕੇ ਚਲੀ ਗਈ, ਸਾਡੇ ਜੀਵਨ ਵਿਚ ਇਕ ਅਜਿਹਾ ਖਾਲੀਪਨ ਛੱਡ ਗਈ ਜਿਸ ਨੂੰ ਕਦੇ ਭਰਿਆ ਨਹੀਂ ਜਾ ਸਕਦਾ।'' ਜਿਵੇਂ ਕਿ ਅਸੀਂ ਉਸ ਦੇ ਦੇਹਾਂਤ 'ਤੇ ਸੋਗ ਮਨਾ ਰਹੇ ਹਾਂ, ਅਸੀਂ ਉਸ ਦੀ ਯਾਦ ਦਾ ਸਨਮਾਨ ਕਰਨ ਅਤੇ ਜ਼ਰੂਰਤ ਦੇ ਸਮੇਂ ਵਿਚ ਉਨ੍ਹਾਂ ਦੇ ਪਰਿਵਾਰ ਦਾ ਸਮਰਥਨ ਕਰਨ ਲਈ ਇਕੱਠਿਆਂ ਆਉਣਾ ਚਾਹੁੰਦੇ ਹਾਂ। ਹਰ ਯੋਗਦਾਨ ਭਾਵੇਂ ਉਹ ਵੱਡਾ ਹੋਵੇ ਜਾਂ ਛੋਟਾ, ਸਾਨੂੰ ਸਾਡੇ ਟੀਚੇ ਦੇ ਕਰੀਬ ਲਿਆਉਂਦਾ ਹੈ।''
ਇਹ ਵੀ ਪੜ੍ਹੋ- 'ਜੰਗ ਦੇ ਮੈਦਾਨ ਤੋਂ ਲੈ ਕੇ ਖੇਡ ਦੇ ਮੈਦਾਨ ਤੱਕ ਪੰਜਾਬੀ ਸਭ ਤੋਂ ਅੱਗੇ, ਫ਼ਿਰ ਪੰਜਾਬ ਨਾਲ ਮਤਰੇਆਂ ਵਾਲਾ ਵਤੀਰਾ ਕਿਉਂ ?
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸ਼੍ਰੀਲੰਕਾ ਨੇ ਮਲਾਹ ਦੀ ਮੌਤ 'ਤੇ ਭਾਰਤ ਦੇ ਸਾਹਮਣੇ ਜਤਾਈ ਚਿੰਤਾ
NEXT STORY