ਰੋਮ(ਕੈਂਥ)- ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਅਧੀਨ ਪੈਂਦੇ ਕਸਬਾ ਗੋਤੋਲੇਂਗੋ ਦੀ ਨਗਰਪਾਲਿਕਾ ਦੀਆਂ ਹੋਈਆਂ ਚੋਣਾਂ ਵਿਚ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਵਾਲੇ 22 ਸਾਲਾ ਭਾਰਤੀ ਉਮੀਦਵਾਰ ਲਵਪ੍ਰੀਤ ਸਿੰਘ ਨੂੰ ਸਿਟੀ ਕੌਂਸਲ ਲਈ ਸਲਾਹਕਾਰ ਚੁਣਿਆ ਗਿਆ ਹੈ। ਲਵਪ੍ਰੀਤ ਸਿੰਘ ਪਹਿਲਾ ਭਾਰਤੀ ਹੈ, ਜਿਸ ਨੇ ਸਭ ਤੋਂ ਵੱਧ ਵੋਟਾਂ ਹਾਸਲ ਕੀਤੀਆਂ ਅਤੇ ਰਿਕਾਰਡ ਸਥਾਪਤ ਕੀਤਾ।
ਇਹ ਵੀ ਪੜ੍ਹੋ: ਜੰਗ ਦਰਮਿਆਨ ਰੂਸੀ ਪੱਤਰਕਾਰ ਦਾ ਵੱਡਾ ਫ਼ੈਸਲਾ, ਯੂਕ੍ਰੇਨੀ ਬੱਚਿਆਂ ਲਈ ਆਪਣਾ ਨੋਬਲ ਪੁਰਸਕਾਰ ਵੇਚਿਆ
ਲਵਪ੍ਰੀਤ ਸਿੰਘ ਨੇ ਮਿਸਟਰ ਦਾਨੀਅਲ ਦੀ ਅਗਵਾਈ ਵਾਲੀ ਪਾਰਟੀ ਅਧੀਨ ਇਹ ਚੋਣਾਂ ਲੜੀਆਂ ਅਤੇ ਸਾਬਕਾ ਮੇਅਰ ਤੋਂ ਬਾਅਦ ਦੂਜੇ ਨੰਬਰ 'ਤੇ ਰਿਹਾ। ਕਸਬਾ ਗੋਤੋਲੇਂਗੋ ਵਿੱਚ ਰਹਿ ਰਹੇ ਵਿਦੇਸ਼ੀਆਂ ਵਿਚੋਂ ਖ਼ਾਸ ਕਰਕੇ ਭਾਰਤੀਆਂ ਨੂੰ ਲਵਪ੍ਰੀਤ ਸਿੰਘ ਤੋਂ ਉਮੀਦ ਹੈ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰੇਗਾ।
ਇਹ ਵੀ ਪੜ੍ਹੋ: ਅਮਰੀਕਾ 'ਚ ਇੰਡੀਅਨ ਚਾਟ ਦਾ ਚਸਕਾ, ‘ਚਾਏ ਪਾਣੀ’ ਰੈਸਟੋਰੈਂਟ ਨੂੰ ਮਿਲਿਆ ਬੈਸਟ ਐਵਾਰਡ
ਲਵਪ੍ਰੀਤ ਸਿੰਘ ਸਨ 2000 ਵਿੱਚ ਇਟਲੀ ਆਇਆ ਸੀ, ਜਿਸ ਨੇ ਸਕੂਲ ਦੀ ਪੜ੍ਹਾਈ ਤੋਂ ਬਾਅਦ ਪ੍ਰਸ਼ਾਸਨ ਵਿੱਤ ਅਤੇ ਮਾਰਕੀਟਿੰਗ ਵਿੱਚ ਗ੍ਰੈਜੂਏਸ਼ਨ ਕੀਤੀ ਅਤੇ ਹੁਣ ਨਾਲ-ਨਾਲ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਿਹਾ ਹੈ। ਲਵਪ੍ਰੀਤ ਸਿੰਘ ਨੇ ਕਿਹਾ ਹੈ ਕਿ ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪਣੀ ਵਡਮੁੱਲੀ ਵੋਟ ਪਾ ਕੇ ਉਸ ਨੂੰ ਚੁਣਿਆ ਹੈ।
ਇਹ ਵੀ ਪੜ੍ਹੋ: ਕਾਬੁਲ ਬੰਬ ਧਮਾਕੇ ’ਚ ਮਾਰੇ ਗਏ ਬਜ਼ੁਰਗ ਸਿੱਖ ਦਾ ਅੱਜ ਦਿੱਲੀ ’ਚ ਹੋਵੇਗਾ ਅੰਤਿਮ ਸੰਸਕਾਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪਾਕਿਸਤਾਨੀ ਫੌਜ ਨੇ 6 ਬਲੋਚ ਅੱਤਵਾਦੀਆਂ ਨੂੰ ਕੀਤਾ ਢੇਰ
NEXT STORY