ਇਸਲਾਮਾਬਾਦ— ਪਾਕਿਸਤਾਨ ਦੀ ਜੇਲ 'ਚ ਤਿੰਨ ਸਾਲਾਂ ਤੋਂ ਬੰਦ ਭਾਰਤੀ ਹਾਮਿਦ ਨਿਹਾਲ ਅੰਸਾਰੀ ਦੀ ਮੰਗਲਵਾਰ ਨੂੰ ਰਿਹਾਈ ਹੋਵੇਗੀ। ਇਹ ਜਾਣਕਾਰੀ ਸੂਤਰਾਂ ਵਲੋਂ ਦਿੱਤੀ ਗਈ ਹੈ। ਇਸੇ ਸ਼ਨੀਵਾਰ ਨੂੰ ਉਨ੍ਹਾਂ ਦੀ ਸਜ਼ਾ ਪੂਰੀ ਹੋ ਗਈ ਸੀ। ਉਹ ਸਾਲ 2012 'ਚ ਆਨਲਾਈਨ ਦੋਸਤੀ ਤੋਂ ਬਾਅਦ ਲੜਕੀ ਨਾਲ ਗੈਰ-ਕਾਨੂੰਨੀ ਢੰਗ ਨਾਲ ਮਿਲਣ ਲਈ ਪਾਕਿਸਤਾਨ ਪਹੁੰਚ ਗਏ ਸਨ। ਹਾਲ ਹੀ 'ਚ ਪਾਕਿਸਤਾਨ ਦੀ ਕੋਰਟ ਨੇ ਇਸ ਮਾਮਲੇ 'ਚ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਭਾਰਤੀ ਕੈਦੀ ਦੀ ਸਜ਼ਾ ਪੂਰੀ ਹੁੰਦੇ ਹੀ ਉਸ ਦੀ ਦੇਸ਼ ਵਾਪਸੀ ਕੀਤੀ ਜਾਵੇ। ਜਿੰਨੀਆਂ ਵੀ ਰਸਮਾ ਹਨ ਉਨ੍ਹਾਂ ਨੂੰ ਮਹੀਨੇ ਦੇ ਅੰਦਰ ਪੂਰਾ ਕੀਤਾ ਜਾਵੇ।
'ਕੈਨੇਡਾ ਸਾਊਦੀ ਨੂੰ ਹਥਿਆਰਾਂ ਦੀ ਸਪਲਾਈ ਰੋਕਣ 'ਤੇ ਕਰ ਰਿਹੈ ਵਿਚਾਰ'
NEXT STORY