ਦੁਬਈ- ਇਕ ਭਾਰਤੀ ਨਾਗਰਿਕ, ਜੋ ਵਿਦੇਸ਼ ਵਿਚ ਛੁੱਟੀ ਤੋਂ ਬਾਅਦ ਸੰਯੁਕਤ ਅਰਬ ਅਮੀਰਾਤ ਪਰਤਿਆ ਸੀ, ਕੋਰੋਨਾਵਾਇਰਸ ਨਾਲ ਇਨਫੈਕਟਡ ਪਾਇਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵਿਅਕਤੀ ਦਾ ਕੋਰੋਨਾਵਾਇਰਸ ਟੈਸਟ ਪਾਜ਼ੀਟਿਵ ਮਿਲਿਆ ਹੈ। ਇਸ ਤੋਂ ਬਾਅਦ ਭਾਰਤੀ ਵਿਅਕਤੀ ਦੇ ਪਰਿਵਾਰ ਦੀ ਵੀ ਜਾਂਚ ਕੀਤੀ ਗਈ ਹੈ। ਇਸ ਦੀ ਜਾਣਕਾਰੀ ਮੀਡੀਆ ਵਲੋਂ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਨੇ ਬੁੱਧਵਾਰ ਨੂੰ ਕੋਰੋਨਾਵਾਇਰਸ ਨੂੰ ਮਹਾਮਾਰੀ ਐਲਾਨ ਕਰ ਦਿੱਤਾ ਹੈ। ਇਸ ਨਾਲ 1.5 ਲੱਖ ਤੋਂ ਵਧੇਰੇ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਤਕਰੀਬਨ 140 ਦੇਸ਼ ਵੀ ਇਸ ਨਾਲ ਪ੍ਰਭਾਵਿਤ ਦੱਸੇ ਜਾ ਰਹੇ ਹਨ। ਖਲੀਜ਼ ਟਾਈਮਜ਼ ਨੇ ਦੱਸਿਆ ਕਿ ਸਿਹਤ ਤੇ ਰੋਕਥਾਮ ਮੰਤਰਾਲਾ ਨੇ ਸ਼ਨੀਵਾਰ ਨੂੰ ਪੁਸ਼ਟੀ ਕੀਤੀ ਕਿ ਭਾਰਤੀ ਨਾਗਰਿਕ ਦਾ ਕੋਰੋਨਾਵਾਇਰਸ ਟੈਸਟ ਪਾਜ਼ੀਟਿਵ ਆਇਆ ਹੈ। ਵਿਭਾਗ ਨੇ ਆਪਣੇ ਬਿਆਨ ਵਿਚ ਕਿਹਾ ਕਿ ਜੋ ਲੋਕ ਵਿਅਕਤੀ ਦੇ ਸੰਪਰਕ ਵਿਚ ਸਨ, ਉਹਨਾਂ ਦੀ ਵੀ ਜਾਂਚ ਕੀਤੀ ਗਈ ਹੈ ਤੇ ਸਾਰੇ ਰਿਜ਼ਲਟ ਨੈਗੇਟਿਵ ਮਿਲੇ ਹਨ। ਮੰਤਰਾਲਾ ਨੇ ਕਿਹਾ ਕਿ ਕੋਵਿਡ-19 ਦੇ ਪ੍ਰਸਾਰ 'ਤੇ ਰੋਕ ਲਾਉਣ ਦੇ ਸਾਰੇ ਅਹਤਿਆਤੀ ਉਪਾਅ ਦੇਸ਼ ਵਿਚ ਸਾਰੇ ਵਿਭਾਗਾਂ ਦੇ ਸਹਿਯੋਗ ਨਾਲ ਤੇ ਵਿਸ਼ਵ ਸਿਹਤ ਸੰਗਠਨ ਦੇ ਮਾਣਕਾਂ ਤੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਕੀਤੇ ਜਾ ਰਹੇ ਹਨ।
ਗਲਫ ਨਿਊਜ਼ ਦੀ ਇਕ ਰਿਪੋਰਟ ਮੁਤਾਬਕ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਵਿਅਕਤੀਗਤ ਸਵੱਛਤਾ ਬਣਾਏ ਰੱਖੋ। ਖੁਦ ਨੂੰ ਬੀਮਾਰੀ ਦੇ ਪ੍ਰਸਾਰ ਤੋਂ ਬਚਾਉਣ ਲਈ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰੋ। ਅਫਵਾਹਾਂ ਨਾ ਤਾਂ ਫੈਲਾਓ ਤੇ ਨਾ ਹੀ ਉਹਨਾਂ 'ਤੇ ਧਿਆਨ ਦਿਓ।
ਇਟਲੀ : ਯਾਤਰੀ ਨੇ ਕੰਡਕਟਰ 'ਤੇ ਥੁੱਕਿਆ, ਕਿਹਾ-'ਨਹੀ ਲੈ ਸਕਦਾ ਟਿਕਟ'
NEXT STORY