ਕਾਠਮੰਡੂ (ਪੀ.ਟੀ.ਆਈ.)- ਨੇਪਾਲ ਵਿੱਚ ਦੋ ਭਾਰਤੀ ਨਾਗਰਿਕਾਂ ਨੂੰ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਨੇਪਾਲ ਪੁਲਸ ਦੇ ਇੱਕ ਨਿਊਜ਼ ਬੁਲੇਟਿਨ ਅਨੁਸਾਰ ਉਨ੍ਹਾਂ ਨੂੰ ਵੀਰਵਾਰ ਦੇਰ ਰਾਤ ਵੱਖ-ਵੱਖ ਘਟਨਾਵਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਯੂ.ਕੇ 'ਚ ਹੇਅਰ ਡਰੈੱਸਰ ਦੁਕਾਨਾਂ 'ਤੇ ਪੁਲਸ ਦੇ ਛਾਪੇ ਲਗਾਤਾਰ ਜਾਰੀ
ਬਿਹਾਰ ਦੇ ਮੋਤੀਹਾਰੀ ਦੇ ਰਹਿਣ ਵਾਲੇ 25 ਸਾਲਾ ਰਾਜ ਬਿਹਾਰੀ ਕੁਮਾਰ ਨੂੰ ਬਾਰਾ ਜ਼ਿਲ੍ਹੇ ਦੀ ਪਚੌਰੀਆ ਨਗਰਪਾਲਿਕਾ ਤੋਂ 60 ਕਿਲੋਗ੍ਰਾਮ ਭੰਗ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇੱਕ ਹੋਰ ਘਟਨਾ ਵਿੱਚ ਪੁਲਸ ਨੇ ਬ੍ਰਾਊਨ ਸ਼ੂਗਰ ਰੱਖਣ ਦੇ ਦੋਸ਼ ਵਿੱਚ ਇੱਕ ਭਾਰਤੀ ਨਾਗਰਿਕ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਅਨੁਸਾਰ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਅਮਿਤ ਪਟਵਾਲ (31) ਅਤੇ ਇੱਕ ਨੇਪਾਲੀ ਨਾਗਰਿਕ ਲਗਭਗ 100 ਗ੍ਰਾਮ ਬ੍ਰਾਊਨ ਸ਼ੂਗਰ ਲੈ ਕੇ ਜਾ ਰਹੇ ਸਨ। ਪੁਲਸ ਨੇ ਇਨ੍ਹਾਂ ਘਟਨਾਵਾਂ ਦੀ ਹੋਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਅਮਰੀਕਾ ਦਾ ਦਾਅਵਾ, ਚੀਨੀ ਸੈਟੇਲਾਈਟ ਫਰਮ ਹੂਤੀ ਹਮਲਿਆਂ ਦਾ ਕਰ ਰਹੀ ਸਮਰਥਨ
NEXT STORY