ਨਵੀਂ ਦਿੱਲੀ - ਭਾਰਤ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਦੇ ਇੰਚਾਰਜ (ਚਾਰਜ ਡੀ ਅਫੇਅਰਜ਼) ਸਾਦ ਅਹਿਮਦ ਵਰਾਇਚ ਨੇ ਕਿਹਾ ਹੈ ਕਿ ਆਪਸੀ ਸਮਝ ਵਧਾ ਕੇ, ਸਾਂਝੀਆਂ ਚਿੰਤਾਵਾਂ ਨੂੰ ਹੱਲ ਕਰਕੇ ਅਤੇ ਕਸ਼ਮੀਰ ਮੁੱਦੇ ਸਮੇਤ ‘ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦਾਂ’ ਨੂੰ ਹੱਲ ਕਰਕੇ ਪਾਕਿਸਤਾਨ ਅਤੇ ਭਾਰਤ ਵਿਚਕਾਰ ਸਬੰਧਾਂ ’ਚ ਇਕ ‘ਨਵੀਂ ਸਵੇਰ’ ਲਿਆਂਦੀ ਜਾ ਸਕਦੀ ਹੈ।
ਵਰਾਇਚ ਨੇ ਇਹ ਟਿੱਪਣੀ ਵੀਰਵਾਰ ਰਾਤ ਨੂੰ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਦੇਸ਼ ਦੇ ਰਾਸ਼ਟਰੀ ਦਿਵਸ ਮੌਕੇ ਆਯੋਜਿਤ ਇਕ ਸਮਾਰੋਹ ’ਚ ਕੀਤੀ। ਇਸ ਪ੍ਰੋਗਰਾਮ ’ਚ ਭਾਰਤ ਵੱਲੋਂ ਕੋਈ ਵੀ ਪ੍ਰਤੀਨਿਧੀ ਮੌਜੂਦ ਨਹੀਂ ਸੀ। ਇਹ ਸਪੱਸ਼ਟ ਨਹੀਂ ਹੈ ਕਿ ਪਾਕਿਸਤਾਨ ਨੇ ਇਸ ਸਮਾਰੋਹ ਲਈ ਭਾਰਤੀ ਅਧਿਕਾਰੀਆਂ ਨੂੰ ਸੱਦਾ ਦਿੱਤਾ ਸੀ ਜਾਂ ਨਹੀਂ।
ਪਾਕਿਸਤਾਨੀ ਰਾਜਦੂਤ ਨੇ ਇਹ ਟਿੱਪਣੀ ਉਸ ਸਮੇਂ ਕੀਤੀ, ਜਦੋਂ ਕੁਝ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ‘ਪੋਡਕਾਸਟ’ ’ਚ ਕਿਹਾ ਸੀ ਕਿ ਭਾਰਤ ਵੱਲੋਂ ਸ਼ਾਂਤੀ ਦੀਆਂ ਹਰ ਕੋਸ਼ਿਸ਼ਾਂ ਦਾ ਜਵਾਬ ਪਾਕਿਸਤਾਨ ਨੇ ਦੁਸ਼ਮਣੀ ਅਤੇ ਵਿਸ਼ਵਾਸਘਾਤ ਨਾਲ ਦਿੱਤਾ ਹੈ ਅਤੇ ਉਨ੍ਹਾਂ ਉਮੀਦ ਪ੍ਰਗਟ ਕੀਤੀ ਸੀ ਕਿ ਪਾਕਿਸਤਾਨ ਨੂੰ ਹੋਸ਼ ਆਵੇਗੀ ਅਤੇ ਉਹ ਸ਼ਾਂਤੀ ਦਾ ਰਸਤਾ ਅਪਣਾਏਗਾ।
ਪਹਿਲਾਂ 'ਹਨੀਟ੍ਰੈਪ' ਜ਼ਰੀਏ ਚੀਨੀ ਏਜੰਟ ਨੂੰ ਫਸਾਇਆ, ਫਿਰ ਬਲੈਕਮੇਲ ਕਰ ਕੱਢਵਾ ਲਏ ਜਿਨਪਿੰਗ ਦੇ ਖ਼ਾਸ 'ਰਾਜ਼'
NEXT STORY