ਲੰਡਨ — ਭਾਰਤੀ ਮੂਲ ਦੇ ਅਰਬਪਤੀਆਂ ਭਰਾਵਾਂ ਨੇ ਇੰਗਲੈਂਡ ਦੇ ਇਕ ਸ਼ਹਿਰ 'ਚ 5 ਬੰਗਲੇ ਖਰੀਦ ਲਏ ਹਨ ਪਰ ਹੁਣ ਸਥਾਨਕ ਲੋਕ ਉਨ੍ਹਾਂ ਤੋਂ ਨਾਰਾਜ਼ ਦਿੱਖ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਮੋਹਸਿਨ ਅਤੇ ਜੁਬੇਰ ਈਸਾ ਦੀ ਉੱਤਰ-ਪੱਛਮੀ ਇੰਗਲੈਂਡ ਦੇ ਇਕ ਸ਼ਹਿਰ 'ਚ 5 ਆਲੀਸ਼ਾਨ ਬੰਗਲੇ ਬਣਾਉਣ ਦੀ ਯੋਜਨਾ ਤੋਂ ਸਥਾਨਕ ਲੋਕ ਨਾਰਾਜ਼ ਹਨ। ਈਸਾ ਭਰਾਵਾਂ ਦਾ ਜਨਮ ਬਲੈਕਬਰਨ 'ਚ ਹੋਇਆ ਸੀ ਅਤੇ ਉਨ੍ਹਾਂ ਨੇ ਪੈਟਰੋਲੀਅਮ ਚੇਨ-ਯੂਰੋ ਗੈਰਾਜ਼ੇਜ ਸਥਾਪਤ ਕੀਤਾ। ਉਹ ਯੂਰਪ ਦੇ ਸਭ ਤੋਂ ਵੱਡੇ ਈਧਨ (ਤੇਲ) ਰਿਟੇਲਰਾਂ 'ਚੋਂ ਇਕ ਹਨ, ਉਨ੍ਹਾਂ ਦਾ ਪਰਿਵਾਰ ਗੁਜਰਾਤ ਤੋਂ ਬ੍ਰਿਟੇਨ ਆ ਕੇ ਵਸ ਗਿਆ ਸੀ।
ਇਸ ਮਹੀਨੇ ਦੀ ਸ਼ੁਰੂਆਤ 'ਚ ਉਨ੍ਹਾਂ ਨੇ ਸਥਾਨਕ ਪ੍ਰੀਸ਼ਦ ਨੂੰ 8 ਮੌਜੂਦਾ ਮਕਾਨਾਂ ਨੂੰ ਢਾਹ ਕੇ ਬਲੈਕਬਰਨ ਦੇ ਬਿਲਿੰਗ ਐਂਡ ਰੋਡ 'ਤੇ 5 ਨਵੇਂ ਬੰਗਲੇ ਆਲੀਸ਼ਾਨ ਬੰਗਲੇ ਬਣਾਉਣ ਦਾ ਪ੍ਰਸਤਾਵ ਦਿੱਤਾ। ਸਥਾਨਕ ਅਖਬਾਰ ਮੁਤਾਬਕ ਸਥਾਨਕ ਨਿਵਾਸੀਆਂ ਨੂੰ ਡਰ ਹੈ ਕਿ ਜੇਕਰ ਯੋਜਨਾ 'ਚ ਖੋਜ ਨਹੀਂ ਕੀਤੀ ਗਈ ਤਾਂ ਇਸ ਤਰ੍ਹਾਂ ਦਾ ਵਿਕਾਸ ਇਲਾਕੇ ਦੀ ਵਿਸ਼ੇਸ਼ਤਾ ਨੂੰ ਖਤਮ ਕਰ ਦੇਵੇਗਾ।

ਦਫਤਰ ਨੂੰ ਭੇਜੀ ਗਈ ਚਿੱਠੀ 'ਚ ਨਿਵਾਸੀਆਂ ਦੇ ਸਮੂਹ ਦੇ ਬੁਲਾਰੇ ਨੇ ਕਿਹਾ, ਬਲੈਕਬਰਨ ਦੇ ਸਾਹਮਣੇ ਕਈ ਚੁਣੌਤੀਆਂ ਹਨ ਅਤੇ ਇਥੇ ਕਈ ਖੇਤਰਾਂ 'ਚ ਕਾਫੀ ਸੁਧਾਰ ਦੀ ਜ਼ਰੂਰਤ ਹੈ। ਇਸ ਲਈ ਇਹ ਅਹਿਮ ਹੈ ਕਿ ਉੱਚ ਗੁਣਵੱਤਾ ਵਾਲੇ ਖੇਤਰਾਂ ਨੂੰ ਅਸੰਵੇਦਨਸ਼ੀਲ ਵਿਕਾਸ ਦੇ ਜ਼ਰੀਏ ਨੁਕਸਾਨ ਨਾ ਪਹੁੰਚਾਇਆ ਜਾਵੇ।' ਚਿੱਠੀ 'ਚ ਕਿਹਾ ਗਿਆ ਹੈ ਕਿ ਆਲੀਸ਼ਾਨ 'ਮੈਕਮੈਨਸਨ' ਦੇ ਵਿਕਾਸ ਨਾਲ ਇਲਾਕੇ ਦੀ ਰੌਣਕ ਅਤੇ ਵਿਸ਼ੇਸ਼ਤਾ ਖਤਰੇ 'ਚ ਪੈ ਜਾਵੇਗੀ।
ਪਰਿਵਾਰ ਦੇ ਇਸ ਵਿਵਾਦ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਸ ਨੇ ਪਿਛਲੇ ਸਾਲ ਲੰਡਨ ਦੇ ਪਾਸ਼ ਨਾਈਟਸਾਬ੍ਰਿਜ ਇਲਾਕੇ 'ਚ 2.5 ਕਰੋੜ ਪਾਊਂਡ ਦੀ ਲਾਗਤ ਨਾਲ ਇਕ ਆਲੀਸ਼ਾਨ ਬੰਗਲਾ ਖਰੀਦਿਆ ਸੀ।
ਬ੍ਰਿਟੇਨ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਮਹਿਲਾਵਾਂ 'ਚ ਭਾਰਤੀ ਮੂਲ ਦੀ ਬਾਇਓਕੈਮਿਸਟ ਵੀ ਸ਼ਾਮਲ
NEXT STORY