ਲੰਡਨ— ਕਹਿੰਦੇ ਨੇ ਕਿ ਜਦ ਕੋਈ ਵਿਅਕਤੀ ਆਪਣੀ ਇੱਛਾ ਜਾਂ ਟੀਚਾ ਪ੍ਰਾਪਤ ਕਰਨ ਦਾ ਫੈਸਲਾ ਕਰ ਲੈਂਦਾ ਹੈ ਤਾਂ ਉਹ ਉਸ ਨੂੰ ਪ੍ਰਾਪਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਆਪਣੀਆਂ ਇੱਛਾਵਾਂ ਦੇ ਖੰਭ ਲਗਾ ਕੇ ਉਹ ਇਸ ਦੀ ਪ੍ਰਾਪਤੀ ਕਰ ਲੈਂਦਾ ਹੈ। ਅਜਿਹਾ ਹੀ ਕੀਤਾ ਹੈ ਵਿਦੇਸ਼ 'ਚ ਇਕ ਭਾਰਤੀ ਬੱਚੇ ਨੇ, ਜਿਸ ਨੇ ਆਪਣੇ ਭਰਾ ਵਾਂਗ ਬਹੁਤ ਵਧੀਆ ਅੰਕ ਪ੍ਰਾਪਤ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਬ੍ਰਿਟੇਨ 'ਚ ਭਾਰਤੀ ਮੂਲ ਦੇ 10 ਸਾਲ ਦੇ ਬੱਚੇ ਮੋਹੁਲ ਗਰਗ ਨੇ ਮੇਨਸਾ ਆਈ. ਕਿਊ. ਟੈੱਸਟ 'ਚ ਸਭ ਤੋਂ ਵਧ ਅੰਕ ਪ੍ਰਾਪਤ ਕੀਤੇ ਹਨ। ਅਜਿਹਾ ਕਰ ਕੇ ਉਹ ਦਹਾਕੇ 'ਚ ਸਭ ਤੋਂ ਘੱਟ ਉਮਰ 'ਚ ਇਹ ਪ੍ਰਾਪਤੀ ਕਰਨ ਵਾਲਾ ਬੱਚਾ ਬਣ ਗਿਆ ਹੈ। ਮੇਹੁਲ ਨੇ ਅਲਬਰਟ ਆਈਂਸਟੀਨ ਅਤੇ ਸਟੀਫਨ ਹਾਕਿੰਗ ਵਰਗੇ ਹੁਸ਼ਿਆਰ ਲੋਕਾਂ ਨੂੰ ਪਿੱਛੇ ਛੱਡ ਦਿੱਤਾ ਹੈ। ਮੇਹੁਲ ਨੇ ਆਪਣੇ 13 ਸਾਲਾ ਵੱਡੇ ਭਰਾ ਧਰੁਵ ਗਰਗ ਦੇ ਨਕਸ਼ੇ ਕਦਮ 'ਤੇ ਚੱਲੇਦੇ ਹੋਏ ਇਸ 'ਚ ਹਿੱਸਾ ਲੈਣ ਦਾ ਫੈਸਲਾ ਲਿਆ ਸੀ। ਧਰੁਵ ਨੇ ਪਿਛਲੇ ਸਾਲ 162 ਅੰਕਾਂ ਦੇ ਨਾਲ ਸਭ ਤੋਂ ਵਧੀਆ ਸਕੋਰ ਪ੍ਰਾਪਤ ਕੀਤੇ। ਮੇਹੁਲ ਨੂੰ ਉਸ ਦੇ ਰਿਸ਼ਤੇਦਾਰ ਮਾਹੀ ਵੀ ਕਹਿੰਦੇ ਹਨ।
ਆਪਣੇ ਪੁੱਤ ਦੀ ਇਸ ਪ੍ਰਾਪਤੀ 'ਤੇ ਮੇਹੁਲ ਦੀ ਮਾਂ ਦਿਵਯਾ ਗਰਗ ਨੇ ਦੱਸਿਆ,''ਮਾਹੀ ਬਹੁਤ ਹੁਸ਼ਿਆਰ ਹੈ। ਉਸ ਦੇ ਭਰਾ ਨੇ ਵੀ ਪਿਛਲੇ ਸਾਲ ਇੰਨੇ ਹੀ ਅੰਕ ਪ੍ਰਾਪਤ ਕੀਤੇ ਸਨ ਤਦ ਮੇਹੁਲ ਵੀ ਅਜਿਹਾ ਕਰਕੇ ਦਿਖਾਉਣਾ ਚਾਹੁੰਦਾ ਸੀ ਕਿ ਉਹ ਆਪਣੇ ਭਰਾ ਤੋਂ ਘੱਟ ਨਹੀਂ ਹੈ।''
ਦੱਖਣੀ ਇੰਗਲੈਂਡ ਦੇ ਰੀਡਿੰਗ ਬੁਆਇਜ਼ ਗ੍ਰਾਮਰ ਸਕੂਲ ਦੇ ਵਿਦਿਆਰਥੀ ਮੇਹੁਲ ਗਰਗ ਨੇ ਵਧੇਰੇ ਨਿਰਧਾਰਤ 162 ਅੰਕ ਪ੍ਰਾਪਤ ਕੀਤੇ। ਇਸ ਪ੍ਰਾਪਤੀ ਨਾਲ ਉਹ ਹਾਈ ਆਈ. ਕਿਊ. ਸੋਸਾਇਟੀ ਮੇਨਸਾ ਦਾ ਮੈਂਬਰ ਬਣ ਗਿਆ।
ਮੇਹੁਲ ਦਾ ਸਕੋਰ ਆਈਂਸਟੀਨ ਅਤੇ ਹਾਕਿੰਗ ਦੀ ਤੁਲਨਾ 'ਚ ਦੋ ਅੰਕ ਵਧੇਰੇ ਰਿਹਾ। ਤੁਹਾਨੂੰ ਦੱਸ ਦਈਏ ਕਿ ਆਈਂਸਟੀਨ ਅਤੇ ਹਾਕਿੰਗ ਨੂੰ ਦੁਨੀਆ ਦੇ ਉਸ ਉੱਚ ਫੀਸਦੀ ਲੋਕਾਂ 'ਚ ਸਥਾਨ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਉਹ ਸਨਮਾਨ ਪ੍ਰਾਪਤ ਹੈ। ਇਸ ਹਫਤੇ ਇਹ ਪ੍ਰਾਪਤੀ ਹਾਸਲ ਕਾਰਨ ਵਾਲੇ ਮੇਹੁਲ ਦਾ ਪਸੰਦੀਦਾ ਵਿਸ਼ਾ ਗਣਿਤ ਹੈ। ਉਸ ਦੀ ਇੱਛਾ ਗੂਗਲ ਵਰਗੀ ਉਦਯੋਗਿਕ ਕੰਪਨੀ ਦਾ ਮੁਖੀ ਬਣਨ ਦੀ ਹੈ। ਇਹ 100 ਮਿੰਟਾਂ ਦੇ ਅੰਦਰ ਰੂਬਿਕ ਕਿਊਬ ਨੂੰ ਹੱਲ ਕਰ ਲੈਂਦਾ ਹੈ।
ਬ੍ਰਿਟੇਨ 'ਚ ਮ੍ਰਿਤਕ ਮਿਲਿਆ ਭਾਰਤੀ ਮੂਲ ਦਾ ਜਿਊਲਰ
NEXT STORY