ਲੰਡਨ (ਅਨਸ)- ਪਿਛਲੇ ਦਿਨੀਂ 2022 ਬ੍ਰਿਟਿਸ਼ ਕਰੀ ਐਵਾਰਡਜ਼ ਵਿਚ ਇਕ ਗੋਰੇ ਮਹਿਮਾਨ ਪੇਸ਼ਕਾਰ ਦੀ ਟਿੱਪਣੀ ਨਾਲ ਭਾਰਤੀ ਮੂਲ ਦੇ ਲੋਕਾਂ ਵਿਚ ਭਾਰੀ ਰੋਸ ਹੈ। ਇਸ ‘ਨਸਲੀ ਮਜ਼ਾਕ’ ਦਾ ਬ੍ਰਿਟਿਸ਼ ਭਾਰਤੀ ਟੀ. ਵੀ. ਐਂਕਰ ਡਾ. ਰੰਜ ਸਿੰਘ ਨੇ ਸਖ਼ਤ ਸ਼ਬਦਾਂ ਵਿਚ ਵਿਰੋਧ ਪ੍ਰਗਟਾਇਆ ਹੈ। ਬ੍ਰਿਟੇਨ ਦੇ ਨੈਸ਼ਨਲ ਹੈਲਥ ਸਿਸਟਮ ਦੇ ਭਾਰਤੀ ਮੂਲ ਦੇ 43 ਸਾਲਾ ਡਾਕਟਰ ਰੰਜ ਨੇ ਇਸ ਇਤਰਾਜ਼ਯੋਗ ਮਜ਼ਾਕ ਦਾ ਕਲਿੱਪ ਬੁੱਧਵਾਰ ਨੂੰ ਆਪਣੇ ਟਵਿੱਟਰ ’ਤੇ ਪੋਸਟ ਕੀਤਾ ਜਿਸ ਵਿਚ ਇੱਕ ਪੁਰਸ਼ ਪੇਸ਼ਕਾਰ ਮੰਚ ’ਤੇ ਇਹ ਕਹਿ ਰਿਹਾ ਹੈ- ‘ਭਾਰਤ ਨੇ ਕਦੇ ਵਿਸ਼ਵ ਕੱਪ ਕਿਉਂ ਨਹੀਂ ਜਿੱਤਿਆ? ਕਿਉਂਕਿ ਜਦੋਂ ਵੀ ਉਨ੍ਹਾਂ ‘ਕਾਰਨਰ’ ਮਿਲਦਾ ਹੈ, ਉਹ ਉਸ ’ਤੇ ਦੁਕਾਨ ਬਣਾ ਲੈਂਦੇ ਹਨ।’
ਇਹ ਵੀ ਪੜ੍ਹੋ : ਸ਼ਿਕਾਗੋ 'ਚ ਇੱਕ ਘਰ 'ਚੋਂ ਮਿਲੀਆਂ 5 ਲੋਕਾਂ ਦੀਆਂ ਲਾਸ਼ਾਂ
ਬਾਫਟਾ ਪੁਰਸਕਾਰ ਜੇਤੂ ਪੇਸ਼ਕਾਰ ਡਾਕਟਰ ਰੰਜ ਨੇ ਕਿਹਾ ਕਿ ਸਭ ਤੋਂ ਪਹਿਲਾਂ, ਇਸ ਸ਼ਾਨਦਾਰ ਸੰਗਠਨ ਨੂੰ ਸਾਡੇ ਏਸ਼ੀਆਈ ਭਾਈਚਾਰੇ ਦਾ ਉਤਸਵ ਮਨਾਉਣ ’ਚ ਆਪਣਾ ਸਰਵਸ਼੍ਰੇਸ਼ਠ ਕਰਨ ਲਈ ਸ਼ੁੱਕਰੀਆ। ਪਰ ਮੈਂ ਚੁੱਪ ਨਹੀਂ ਰਹਿ ਸਕਦਾ। ਮੈਂ ਤੁਹਾਨੂੰ ਡਾਂਟ ਨਹੀਂ ਰਿਹਾ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਤੁਹਾਡੇ ਇਰਾਦੇ ਨੇਕ ਹਨ ਅਤੇ ਆਪਣੇ ਦਾਨ ਲਈ ਬਹੁਤ ਕੁਝ ਜੁਟਾਇਆ ਹੈ ਪਰ ਜਿਵੇਂ ਤੁਸੀਂ ਸਾਡੇ ਬਾਰੇ ਸੋਚਦੇ ਹੋ, ਅਸੀਂ ਉਸ ਤੋਂ ਚੰਗੇ ਹਾਂ। ਡਾਕਟਰ ਰੰਜ ਨੇ ਸਾਬਕਾ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਦੀ ਕਿਸੇ ਕ੍ਰਿਤੀ ਦੀ ਨੀਲਾਮੀ ਕਰਨ ਲਈ ਵੀ ਆਯੋਜਕਾਂ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਕ ਤਾਂ ਮੰਚ ’ਤੇ ਸਾਡੇ ਵਿਰੋਧ ਵਿਚ ਨਸਲੀ ਮਜ਼ਾਕ ਕੀਤਾ ਗਿਆ, ਉਪਰੋਂ ਵਿੰਸਟਨ ਚਰਚਿਲ ਦੀ ਕ੍ਰਿਤੀ ਦੀ ਨੀਲਾਮੀ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਭਾਰਤ ਅਤੇ ਵਿਸ਼ੇਸ਼ ਤੌਰ ’ਤੇ ਬੰਗਾਲੀ ਲੋਕਾਂ ਨਾਲ ਸਬੰਧ ਸੁਖਾਵੇਂ ਨਹੀਂ ਸਨ।
ਇਹ ਵੀ ਪੜ੍ਹੋ: ਚੀਨ ਨੇ ਅਮਰੀਕਾ ਨੂੰ ਦਿੱਤੀ ਚੇਤਾਵਨੀ, ਭਾਰਤ ਨਾਲ ਉਸ ਦੇ ਸਬੰਧਾਂ 'ਚ ਨਾ ਦੇਵੇ ਦਖ਼ਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸ਼ਿਕਾਗੋ 'ਚ ਇੱਕ ਘਰ 'ਚੋਂ ਮਿਲੀਆਂ 5 ਲੋਕਾਂ ਦੀਆਂ ਲਾਸ਼ਾਂ
NEXT STORY