ਸਿੰਗਾਪੁਰ (ਭਾਸ਼ਾ)-ਭਾਰਤੀ ਮੂਲ ਦੇ ਇਕ ਸਿੰਗਾਪੁਰੀ ਨਾਗਰਿਕ ’ਤੇ ਆਪਣੇ ਸੱਸ-ਸਹੁਰੇ ਦੀ ਵਿਆਹ ਦੀ ਵਰ੍ਹੇਗੰਢ ’ਤੇ ਆਯੋਜਿਤ ਡਿਨਰ ’ਚ ਨਿਰਧਾਰਤ ਗਿਣਤੀ ਤੋਂ ਜ਼ਿਆਦਾ ਵਿਅਕਤੀਆਂ ਨੂੰ ਸ਼ਾਮਲ ਕਰਨ ਦੇ ਦੋਸ਼ ’ਚ 3000 ਸਿੰਗਾਪੁਰੀ ਡਾਲਰ ਦਾ ਜੁਰਮਾਨਾ ਲਾਇਆ ਗਿਆ ਹੈ। ਸਿੰਗਾਪੁਰ ’ਚ ਕੋਰੋਨਾ ਕਾਲ ਦੌਰਾਨ 8 ਤੋਂ ਵੱਧ ਲੋਕਾਂ ਨੂੰ ਜਨਤਕ ਤੌਰ ’ਤੇ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਸੀ ਪਰ ਇਸ ਡਿਨਰ ’ਚ ਘੱਟ ਤੋਂ ਘੱਟ 20 ਮਹਿਮਾਨ ਸ਼ਾਮਲ ਹੋਏ ਸਨ। ‘ਟੁਡੇ ਅਖਬਾਰ’ ਨੇ ਦੱਸਿਆ ਕਿ 39 ਸਾਲਾ ਗਣੇਸ਼ਨ ਅੰਗੁਦਾਨ ਨੂੰ ਮੰਗਲਵਾਰ ਕੋਰੋਨਾ (ਅਸਥਾਈ ਉਪਾਅ) (ਕੰਟਰੋਲ ਹੁਕਮ) ਵਿਨਿਯਮ 2020 ਦੀ ਉਲੰਘਣਾ ਲਈ ਇਕ ਮਾਮਲੇ ’ਚ ਦੋਸ਼ੀ ਠਹਿਰਾਇਆ ਗਿਆ।
ਇਹ ਵੀ ਪੜ੍ਹੋ : ਅਮਰੀਕੀ ਸੀਨੇਟਰਾਂ ਦੀ ਰਾਸ਼ਟਰਪਤੀ ਬਾਈਡੇਨ ਨੂੰ ਅਪੀਲ, CAATSA ਅਧੀਨ ਭਾਰਤ ’ਤੇ ਨਾ ਲਾਈਆਂ ਜਾਣ ਪਾਬੰਦੀਆਂ
ਅਦਾਲਤ ਨੂੰ ਜਾਣੂ ਕਰਵਾਇਆ ਗਿਆ ਸੀ ਕਿ ਤਿੰਨ ਅਪ੍ਰੈਲ ਨੂੰ ਡਿਨਰ ਦੇ ਆਯੋਜਨ ਦੇ ਫ਼ੈਸਲੇ ਤੋਂ ਬਾਅਦ ਉਸ ਨੇ ਇਕ ਹਫ਼ਤੇ ਬਾਅਦ ਯਾਨੀ ਕਿ 10 ਅਪ੍ਰੈਲ ਲਈ ਲਿਟਿਲ ਇੰਡੀਆ ਕੰਪਲੈਕਸ ’ਚ ਲੋਟਸ-ਐਟ-ਨੌਰਿਸ ’ਚ ਬਹੁਉਦੇਸ਼ੀ ਆਯੋਜਨ ਲਈ ਬੁਕਿੰਗ ਕੀਤੀ ਸੀ ਤੇ ਇਸ ਲਈ ਉਨ੍ਹਾਂ ਨੇ 700 ਸਿੰਗਾਪੁਰੀ ਡਾਲਰ ਦਾ ਭੁਗਤਾਨ ਕੀਤਾ ਤੇ ਦੋਸਤਾਂ ਤੇ ਰਿਸ਼ਤੇਦਾਰਾਂ ਸਮੇਤ ਲੱਗਭਗ 30 ਲੋਕਾਂ ਨੂੰ ਸੱਦਾ ਦਿੱਤਾ। ਉਸ ਸਮੇਂ ਸਿੰਗਾਪੁਰ ’ਚ ਅਰਧ-ਲਾਕਡਾਊਨ ਦੀ ਹਾਲਤ ਸੀ ਤੇ ਸਿਲਸਿਲੇਵਾਰ ਢੰਗ ਨਾਲ ਲਾਕਡਾਊਨ ਖ਼ਤਮ ਕੀਤੇ ਜਾਣ ਦੇ ਤੀਸਰੇ ਪੜਾਅ ਦੌਰਾਨ ਪਾਬੰਦੀਆਂ ਲਾਗੂ ਹੀ ਸਨ ਤੇ ਇਸ ਤੋਂ ਇਲਾਵਾ 8 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ’ਤੇ ਪਾਬੰਦੀ ਸੀ। 10 ਅਪ੍ਰੈਲ ਦੀ ਸ਼ਾਮ ਸੱਤ ਵਜੇ ਘੱਟ ਤੋਂ ਘੱਟ 20 ਲੋਕ ਮੌਜੂਦ ਸਨ, ਜੋ ਗਣੇਸ਼ਨ ਦੇ ਪਰਿਵਾਰ ਦੇ ਮੈਂਬਰ ਨਹੀਂ ਸਨ। ਇਹ ਡਿਨਰ 3 ਘੰਟੇ ਚੱਲਿਆ ਸੀ।
ਸਕੂਲ ਮੁੜ ਖੋਲ੍ਹਣ ਦੀਆਂ ਕੋਸ਼ਿਸ਼ਾਂ ਤਹਿਤ ਵੀਅਤਨਾਮ 'ਚ 'ਬੱਚਿਆਂ ਦਾ ਟੀਕਾਕਰਨ' ਸ਼ੁਰੂ
NEXT STORY