ਲੰਡਨ (ਭਾਸ਼ਾ) : ਬ੍ਰਿਟੇਨ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੱਖਣੀ-ਪੂਰਬੀ ਇੰਗਲੈਂਡ ਦੇ ਮਿਲਟਨ ਕੀਨਸ ਇਲਾਕੇ ਵਿਚ ਰਹਿਣ ਵਾਲੇ ਅਨਿਲ ਗਿੱਲ (47) ਨੂੰ ਰੰਜੀਤ ਗਿੱਲ (43) ਦੇ ਕਤਲ ਦੇ ਸ਼ੱਕ ਵਿਚ ਥੈਮਸ ਵੈਲੀ ਪੁਲਸ ਨੇ ਇਸ ਸਾਲ ਜਨਵਰੀ ਵਿਚ ਗ੍ਰਿਫ਼ਤਾਰ ਕੀਤਾ ਸੀ। ਅਨਿਲ ਨੇ ਹੀ ਪੁਲਸ ਨੂੰ ਫ਼ੋਨ ਕਰਕੇ ਆਪਣੇ ਘਰ ਸੱਦਿਆ ਸੀ।
ਇਹ ਵੀ ਪੜ੍ਹੋ : ਇਮਰਾਨ ਨੂੰ ਅਹੁਦੇ ਤੋਂ ਹਟਾਉਣ ਦੀ ਤਿਆਰੀ ’ਚ ਪਾਕਿ ਫ਼ੌਜ, ਪਰਵੇਜ਼ ਖੱਟਕ ਜਾਂ ਸ਼ਾਹਬਾਜ਼ ਹੋ ਸਕਦੇ ਹਨ ਨਵੇਂ PM
ਪੁਲਸ ਅਧਿਕਾਰੀਆਂ ਨੇ ਜਾਂਚ ਵਿਚ ਪਾਇਆ ਕਿ ਰੰਜੀਤ ਦੀ ਲਾਸ਼ ਘਰ ਦੇ ਗੈਰੇਜ ਵਿਚ ਰਜਾਈ ਅਤੇ ਕੂੜਾ ਪਾਉਣ ਵਾਲੇ ਬੈਗ ਵਿਚ ਲਪੇਟੀ ਪਈ ਮਿਲੀ ਅਤੇ ਸਰੀਰ ’ਤੇ ਸੱਟਾਂ ਦੇ ਕਾਫ਼ੀ ਨਿਸ਼ਾਨ ਸਨ। ਜਲਦ ਹੀ ਇਹ ਸਪਸ਼ਟ ਹੋ ਗਿਆ ਸੀ ਕਿ ਉਹ ਕੁੱਝ ਸਮਾਂ ਪਹਿਲਾਂ ਹੀ ਮਰ ਚੁੱਕੀ ਸੀ। ਪੋਸਟਮਾਰਟਮ ਜਾਂਚ ਵਿਚ ਪਤਾ ਲੱਗਾ ਕਿ ਰੰਜੀਤ ਦੀ ਮੌਤ ਚਾਕੂ ਨਾਲ ਕਈ ਵਾਰ ਹਮਲਾ ਕਰਨ ਕਾਰਨ ਹੋਈ ਹੈ। ਫਰਵਰੀ ਵਿਚ ਅਨਿਲ ’ਤੇ ਕਤਲ ਦੇ ਮਾਮਲੇ ਨੂੰ ਲੈ ਕੇ ਦੋਸ਼ ਤੈਅ ਕੀਤੇ ਗਏ ਸਨ ਅਤੇ ਸ਼ੁੱਕਰਵਾਰ ਨੂੰ ਉਸ ਨੂੰ ਬਲੂਟਨ ਕਰਾਊਨ ਕੋਰਟ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਅਨਿਲ ਨੂੰ ਘੱਟ ਤੋਂ ਘੱਟ 22 ਸਾਲਾ ਜੇਲ੍ਹ ਵਿਚ ਰਹਿਣ ਦੇ ਬਾਅਦ ਹੀ ਪੈਰੋਲ ਮਿਲ ਸਕੇਗੀ।
ਇਹ ਵੀ ਪੜ੍ਹੋ : ਵੈਕਸੀਨ ਨਹੀਂ ਤਾਂ ਆਜ਼ਾਦੀ ਵੀ ਨਹੀਂ, ਇਸ ਦੇਸ਼ ਨੇ ਕੋਰੋਨਾ ਟੀਕਾ ਨਾ ਲਵਾਉਣ ਵਾਲਿਆਂ ਖ਼ਿਲਾਫ਼ ਲਿਆ ਵੱਡਾ ਫ਼ੈਸਲਾ
ਥੈਮਸ ਵੈਲੀ ਪੁਲਸ ਮੁਤਾਬਕ ਪੂਰੇ ਮੁਕੱਦਮੇ ਦੌਰਾਨ ਅਨਿਲ ਲਗਾਤਾਰ ਇਹ ਦਾਅਵਾ ਕਰਦਾ ਰਿਹਾ ਕਿ ਉਹ ਕਤਲ ਦਾ ਦੋਸ਼ੀ ਨਹੀਂ ਹੈ ਪਰ ਆਖੀਰ ਵਿਚ ਅਨਿਲ ਨੇ ਇਹ ਮੰਨ ਲਿਆ ਕਿ ਉਸ ਨੇ ਗੁੱਸੇ ਵਿਚ ਆ ਕੇ ਰੰਜੀਤ ’ਤੇ ਚਾਕੂ ਨਾਲ ਹਮਲਾ ਕੀਤਾ ਅਤੇ ਉਸ ਦਾ ਕਤਲ ਕਰ ਦਿੱਤਾ। ਅਨਿਲ ਨੇ ਕਿਹਾ ਕਿ ਉਹ ਰੰਜੀਤ ਦਾ ਕਤਲ ਨਹੀਂ ਕਰਨਾ ਚਾਹੁੰਦਾ ਸੀ। ਅਦਾਲਤ ਵਿਚ ਇਸ ਮਾਮਲੇ ਦੀ ਸੁਣਵਾਈ ਦੌਰਾਨ ਪਤਾ ਲੱਗਾ ਕਿ ਅਨਿਲ ਨੇ ਆਪਣੀ ਪਤਨੀ ਰੰਜੀਤ ਨੂੰ ਘੱਟ ਤੋਂ ਘੱਟ 18 ਵਾਰ ਚਾਕੂ ਮਾਰਿਆ। ਇਸ ਤੋਂ ਬਾਅਦ ਉਸ ਨੇ ਕਈ ਘੰਟੇ ਕਤਲ ਵਾਲੀ ਥਾਂ ਨੂੰ ਸਾਫ਼ ਕਰਨ, ਰੰਜੀਤ ਦੀ ਲਾਸ਼ ਨੂੰ ਕੂੜਾ ਪਾਉਣ ਵਾਲੇ ਬੈਗ ਵਿਚ ਲਪੇਟਣ ਅਤੇ ਉਸ ਨੂੰ ਗੈਰੇਜ ਲਿਜਾਣ ਦੇ ਕੰਮ ਨੂੰ ਅੰਜਾਮ ਦਿੱਤਾ। ਅੰਤ ਵਿਚ ਉਹ ਨਹਾਉਣ ਤੋਂ ਬਾਅਦ ਸੌਂ ਗਿਆ ਅਤੇ ਬਾਅਦ ਵਿਚ ਪੁਲਸ ਨੂੰ ਫ਼ੋਨ ਕੀਤਾ।
ਇਹ ਵੀ ਪੜ੍ਹੋ : ਸਿੰਗਾਪੁਰ ਤੋਂ ਭਾਰਤੀਆਂ ਲਈ ਆਈ ਖ਼ੁਸ਼ਖ਼ਬਰੀ, ਕੋਰੋਨਾ ਟੀਕਾ ਲਗਵਾ ਚੁੱਕੇ ਲੋਕਾਂ ਨੂੰ ਮਿਲੇਗੀ ਇਹ ਛੋਟ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ : ਸਕੂਲ ਨੇੜੇ ਹੋਈ ਗੋਲੀਬਾਰੀ 'ਚ ਛੇ ਨੌਜਵਾਨ ਜ਼ਖ਼ਮੀ
NEXT STORY