ਵਰਜੀਨੀਆ (ਏ. ਪੀ.)- ਵਰਜੀਨੀਆ ਵਿੱਚ ਆਪਣੀ ਅਧਿਆਪਕਾ ਨੂੰ ਗੋਲੀ ਮਾਰਨ ਵਾਲੇ 6 ਸਾਲਾ ਬੱਚੇ ਦੀ ਮਾਂ ਨੂੰ ਲਾਪ੍ਰਵਾਹੀ ਨਾਲ ਬੱਚੇ ਦਾ ਪਾਲਣ-ਪੋਸ਼ਣ ਕਰਨ ਦੇ ਦੋਸ਼ ਵਿੱਚ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਡੇਜਾ ਟੇਲਰ ਦੇ ਬੇਟੇ ਨੇ ਆਪਣੀ ਸ਼ਾਰਟ ਗੰਨ ਨਾਲ ਆਪਣੀ ਅਧਿਆਪਕਾ ਨੂੰ ’ਤੇ ਗੋਲੀ ਚਲਾ ਦਿੱਤੀ ਸੀ।
‘ਨਿਊਪੋਰਟ ਨਿਊਜ਼’ ਨੇ ਦੱਸਿਆ ਕਿ ਦੇਸ਼ ਨੂੰ ਹੈਰਾਨ ਕਰ ਦੇਣ ਵਾਲੀ ਇਸ ਘਟਨਾ ’ਚ ਟੇਲਰ ਨੂੰ ਦੂਜੀ ਵਾਰ ਸਜ਼ਾ ਸੁਣਾਈ ਗਈ ਹੈ। ਟੇਲਰ ਨੂੰ ਸਰਕਟ ਕੋਰਟ ਦੇ ਜੱਜ ਕ੍ਰਿਸਟੋਫਰ ਪੈਪੀਲੇ ਵੱਲੋਂ ਸ਼ੁੱਕਰਵਾਰ ਨੂੰ ਸੁਣਾਈ ਗਈ। ਸਜ਼ਾ ਸੂਬਾ ਸਰਕਾਰ ਦੇ ਮਾਮਲੇ ਵਿੱਚ ਨਿਰਧਾਰਤ ਦਿਸ਼ਾ-ਨਿਰਦੇਸ਼ਾਂ ਨਾਲੋਂ ਸਖਤ ਹੈ। ਸਰਕਾਰੀ ਵਕੀਲਾਂ ਅਤੇ ਟੇਲਰ ਦੇ ਵਕੀਲਾਂ ਨੇ 6 ਮਹੀਨੇ ਦੀ ਸਜ਼ਾ ਦੀ ਸਿਫ਼ਾਰਸ਼ ਕੀਤੀ ਸੀ ਪਰ ਅਦਾਲਤ ਨੇ ਵੱਧ ਸਜ਼ਾ ਸੁਣਾਈ। ਟੇਲਰ ਨੂੰ ਬੰਦੂਕ ਰੱਖਣ ਦੇ ਨਾਲ-ਨਾਲ ਭੰਗ ਦੀ ਵਰਤੋਂ ਕਰਨ ਲਈ ਨਵੰਬਰ ਵਿੱਚ 21 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਸੀ। ਬੰਦੂਕ ਰੱਖਣਾ ਅਤੇ ਉਸ ਨਾਲ ਭੰਗ ਦੀ ਵਰਤੋਂ ਕਰਨਾ ਅਮਰੀਕੀ ਕਾਨੂੰਨ ਦੀ ਉਲੰਘਣਾ ਹੈ। ਟੇਲਰ ਨੂੰ ਸੂਬੇ ਅਤੇ ਸੰਘੀ ਮਾਮਲੇ ’ਚ ਕੁੱਲ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ: ਗੋਲੀਬਾਰੀ ਦੀ ਯੋਜਨਾ ਬਣਾਉਣ ਵਾਲੇ 13 ਸਾਲਾ ਮੁੰਡੇ ਨੂੰ ਸੁਣਾਈ ਗਈ ਸਜ਼ਾ
ਟੇਲਰ ਦੇ ਬੇਟੇ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ 9 ਐੱਮ. ਐੱਮ. ਦੀ ਬੰਦੂਕ, ਜੋ ਉਸਦੀ ਮਾਂ ਦੇ ਪਰਸ ਵਿੱਚ ਲੁਕੋਈ ਹੋਈ ਸੀ, ਨੂੰ ਉਹ ਆਪਣੇ ਬਸਤੇ ਵਿੱਚ ਲੁਕੋ ਕੇ ਸਕੂਲ ਲੈ ਆਇਆ ਸੀ ਅਤੇ ਪਹਿਲੀ ਜਮਾਤ ਦੀ ਅਧਿਆਪਕਾ ਏਬੀ ਜ਼ਵੇਨਰ ਨੂੰ ਗੋਲੀ ਮਾਰ ਦਿੱਤੀ , ਜਿਸ ਕਾਰਨ ਉਹ ਗੰਭੀਰ ਨਜ਼ਖਮੀ ਹੋ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਸਟ੍ਰੇਲੀਆ 'ਚ ਤੂਫਾਨ ਦਾ ਕਹਿਰ, ਕੁਈਨਜ਼ਲੈਂਡ ਦੇ ਕੁਝ ਹਿੱਸਿਆਂ ਲਈ ਐਮਰਜੈਂਸੀ ਹੜ੍ਹ ਅਲਰਟ ਜਾਰੀ
NEXT STORY