ਕੁਵੈਤ ਸਿਟੀ (ਏਜੰਸੀ)- ਮੈਨਚੈਸਟਰ ਜਾਣ ਵਾਲੀ 'ਗਲਫ ਏਅਰ' ਦੀ ਉਡਾਣ ਵਿਚ ਕਈ ਭਾਰਤੀ ਯਾਤਰੀ ਕੁਵੈਤ ਹਵਾਈ ਅੱਡੇ 'ਤੇ ਕਰੀਬ 20 ਘੰਟੇ ਫਸੇ ਰਹਿਣ ਤੋਂ ਬਾਅਦ ਸੋਮਵਾਰ ਸਵੇਰੇ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਗਏ। ਬਹਿਰੀਨ ਤੋਂ ਮਾਨਚੈਸਟਰ ਜਾ ਰਹੀ ਗਲਫ ਏਅਰ ਦੀ ਉਡਾਣ ਨੂੰ ਤਕਨੀਕੀ ਖਰਾਬੀ ਕਾਰਨ ਕੁਵੈਤ ਵੱਲ ਮੋੜ ਦਿੱਤਾ ਗਿਆ ਸੀ। ਖਬਰ ਮੁਤਾਬਕ 'ਗਲਫ ਏਅਰ GF5' ਨੇ 1 ਦਸੰਬਰ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ 2:05 ਵਜੇ ਬਹਿਰੀਨ ਤੋਂ ਉਡਾਣ ਭਰੀ ਸੀ ਪਰ ਜਹਾਜ਼ 'ਚ ਕੁਝ ਖਰਾਬੀ ਕਾਰਨ ਇਸ ਨੂੰ ਸਵੇਰੇ 4:01 ਵਜੇ ਕੁਵੈਤ 'ਚ ਲੈਂਡ ਕਰਨਾ ਪਿਆ।
ਇਹ ਵੀ ਪੜ੍ਹੋ: ਅਮਰੀਕਾ ਦੀਆਂ ਇਹ ਤਸਵੀਰਾਂ ਵੇਖ ਖੜ੍ਹੇ ਹੋਣਗੇ ਰੌਂਗਟੇ, ਭਾਰਤੀ ਯੂਟਿਊਬਰ ਨੇ ਸਾਂਝੀ ਕੀਤੀ ਵੀਡੀਓ
ਸੋਸ਼ਲ ਮੀਡੀਆ 'ਤੇ ਕੀਤੀ ਗਈ ਪੋਸਟ ਅਨੁਸਾਰ, ਕਈ ਯਾਤਰੀਆਂ ਨੇ ਸ਼ਿਕਾਇਤ ਕੀਤੀ ਕਿ ਉਹ ਘੰਟਿਆਂ ਤੱਕ ਹਵਾਈ ਅੱਡੇ 'ਤੇ ਫਸੇ ਰਹੇ, ਜਿਸ ਤੋਂ ਬਾਅਦ ਕੁਵੈਤ ਵਿੱਚ ਭਾਰਤੀ ਦੂਤਘਰ ਨੇ ਇਹ ਮਾਮਲਾ ਗਲਫ ਏਅਰ ਦੇ ਅਧਿਕਾਰੀਆਂ ਕੋਲ ਉਠਾਇਆ। ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੋਸਟਾਂ ਦੀ ਇੱਕ ਲੜੀ ਵਿੱਚ ਦੂਤਘਰ ਨੇ ਕਿਹਾ ਕਿ ਉਸਦੀ ਟੀਮ ਯਾਤਰੀਆਂ ਦੀ ਮਦਦ ਕਰਨ ਅਤੇ ਏਅਰਲਾਈਨ ਨਾਲ ਤਾਲਮੇਲ ਕਰਨ ਲਈ ਹਵਾਈ ਅੱਡੇ 'ਤੇ ਪਹੁੰਚ ਗਈ ਹੈ। ਯਾਤਰੀਆਂ ਨੂੰ ਹਵਾਈ ਅੱਡੇ ਦੇ ਦੋ ਰੈਸਟ ਹਾਊਸਾਂ ਵਿੱਚ ਠਹਿਰਾਇਆ ਗਿਆ ਸੀ। ਦੂਤਘਰ ਅਨੁਸਾਰ ਯਾਤਰੀਆਂ ਲਈ ਰੈਸਟ ਹਾਊਸ ਵਿਚ ਭੋਜਨ ਅਤੇ ਪਾਣੀ ਦਾ ਪ੍ਰਬੰਧ ਕੀਤਾ ਗਿਆ। ਦੂਤਘਰ ਨੇ ਇੱਕ ਪੋਸਟ ਵਿੱਚ ਕਿਹਾ, “ਅੱਜ ਸਵੇਰੇ 4.34 ਵਜੇ ਗਲਫ ਏਅਰ ਦੀ ਉਡਾਣ ਮਾਨਚੈਸਟਰ ਲਈ ਰਵਾਨਾ ਹੋਈ। ਦੂਤਘਰ ਦੀ ਟੀਮ ਫਲਾਈਟ ਦੇ ਰਵਾਨਗੀ ਤੱਕ ਉੱਥੇ ਮੌਜੂਦ ਸੀ।''
ਇਹ ਵੀ ਪੜ੍ਹੋ: ਕੈਨੇਡਾ 'ਚ 7 ਲੱਖ ਵਿਦੇਸ਼ੀ ਵਿਦਿਆਰਥੀਆਂ ਲਈ ਨਵਾਂ ਸਾਲ ਲਿਆਏਗਾ ਆਫ਼ਤ, ਛੱਡਣਾ ਪੈ ਸਕਦੈ ਦੇਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਟੱਡੀ ਪਰਮਿਟ ਰੱਦ ਹੋਣ ਦੇ ਬਾਵਜੂਦ ਮਿਲੇਗੀ Canada 'ਚ ਐਂਟਰੀ
NEXT STORY