ਇੰਟਰਨੈਸ਼ਨਲ ਡੈਸਕ - ਭਾਰਤੀ ਲੋਕਾਂ ਦਾ ਆਸਟ੍ਰੇਲੀਆ ਜਾਣ ਦਾ ਚਾਅ ਅਜੇ ਵੀ ਬਰਕਰਾਰ ਹੈ। ਇਸ ਹਿਸਾਬ ਨਾਲ ਇਸ ਸਾਲ ਜਨਵਰੀ 'ਚ 26,200 ਭਾਰਤੀ ਸੈਲਾਨੀ ਆਸਟ੍ਰੇਲੀਆ ਪਹੁੰਚੇ, ਜੋ ਸਾਲ-ਦਰ-ਸਾਲ ਦੀ ਤੁਲਨਾ 'ਚ ਲਗਭਗ ਛੇ ਫ਼ੀਸਦੀ ਦਾ ਵਾਧਾ ਹੈ। ਟੂਰਿਜ਼ਮ ਆਸਟ੍ਰੇਲੀਆ ਨੇ ਮੰਗਲਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ ਭਾਰਤ ਨੇ ਆਪਣੀ ਸਥਿਤੀ ਵਿਚ ਵੀ ਕਾਫ਼ੀ ਸੁਧਾਰ ਕੀਤਾ ਹੈ। ਟੂਰਿਜ਼ਮ ਆਸਟ੍ਰੇਲੀਆ ਲਈ ਭਾਰਤ 2019 ਵਿੱਚ ਸੱਤਵੇਂ ਸਥਾਨ 'ਤੇ ਸੀ ਅਤੇ 2024 ਵਿੱਚ ਇਹ ਪੰਜਵੇਂ ਸਥਾਨ 'ਤੇ ਆ ਗਿਆ ਹੈ।
ਇਹ ਵੀ ਪੜ੍ਹੋ - LIC ਲੈ ਕੇ ਆਈ ਧਮਾਕੇਦਾਰ ਸਕੀਮ : ਹਰ ਰੋਜ਼ 121 ਰੁਪਏ ਜਮ੍ਹਾ ਕਰਵਾਉਣ 'ਤੇ ਮਿਲਣਗੇ 27 ਲੱਖ ਰੁਪਏ
ਟੂਰਿਜ਼ਮ ਆਸਟ੍ਰੇਲੀਆ ਦੇ ਕੰਟਰੀ ਮੈਨੇਜਰ (ਭਾਰਤ ਅਤੇ ਖਾੜੀ) ਨਿਸ਼ਾਂਤ ਕਾਸ਼ੀਕਰ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ, ''ਜਨਵਰੀ ਵਿੱਚ ਅਸੀਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਤੇ 26,200 ਭਾਰਤੀਆਂ ਨੇ ਆਸਟ੍ਰੇਲੀਆ ਦਾ ਦੌਰਾ ਕੀਤਾ। ਇਹ 2019 ਦੇ ਇਸੇ ਮਹੀਨੇ ਦੌਰਾਨ 24,700 ਦੇ ਮੁਕਾਬਲੇ 6.07 ਫ਼ੀਸਦੀ ਦਾ ਵਾਧਾ ਹੈ।'' ਉਨ੍ਹਾਂ ਨੇ ਕਿਹਾ, "ਜੇਕਰ ਅਸੀਂ ਫਰਵਰੀ 2023 ਤੋਂ ਜਨਵਰੀ 2024 ਤੱਕ ਦੀ ਗਿਣਤੀ ਕਰੀਏ ਤਾਂ ਆਸਟ੍ਰੇਲੀਆ ਜਾਣ ਵਾਲੇ ਭਾਰਤੀਆਂ ਦੀ ਕੁੱਲ ਗਿਣਤੀ 4,00,000 ਦਾ ਅੰਕੜਾ ਪਾਰ ਕਰਕੇ 4,02,200 ਤੱਕ ਪਹੁੰਚ ਗਈ ਹੈ।"
ਇਹ ਵੀ ਪੜ੍ਹੋ - ਦੇਸ਼ 'ਚ ਰਹਿਣ ਵਾਲੇ ਲੋਕਾਂ ਲਈ ਵੱਡੀ ਖ਼ਬਰ : 4 ਦਿਨਾਂ ਦੇ ਅੰਦਰ ਇਹ ਕੰਮ ਪੂਰੇ ਨਾ ਕਰਨ 'ਤੇ ਹੋ ਸਕਦਾ ਨੁਕਸਾਨ
ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੈਲਾਨੀਆਂ ਦੀ ਗਿਣਤੀ ਵਿਚ ਇਹ ਵਾਧਾ ਮੁੱਖ ਤੌਰ 'ਤੇ ਟੂਰਿਜ਼ਮ ਆਸਟ੍ਰੇਲੀਆ ਦੀਆਂ ਏਅਰਲਾਈਨਾਂ, ਪ੍ਰਮੁੱਖ ਵੰਡ ਭਾਈਵਾਲਾਂ ਅਤੇ ਭਾਰਤ ਵਿਚ 5000 ਤੋਂ ਵੱਧ ਆਸਟ੍ਰੇਲੀਅਨ ਮਾਹਿਰ ਏਜੰਟਾਂ ਨਾਲ ਵਿਚਾਰ ਅਤੇ ਪਰਿਵਰਤਨ ਲਈ ਸਾਂਝੇ ਯਤਨਾਂ ਕਾਰਨ ਹੋਇਆ ਹੈ। ਕਾਸ਼ੀਕਰ ਨੇ ਕਿਹਾ ਕਿ ਨਵੀਂ ਦਿੱਲੀ, ਬੈਂਗਲੁਰੂ ਅਤੇ ਮੁੰਬਈ ਨੂੰ ਜੋੜਨ ਵਾਲੀਆਂ ਏਅਰਲਾਈਨਾਂ ਦੀਆਂ ਉਡਾਣਾਂ ਦੀ ਗਿਣਤੀ 2019 ਵਿਚ 8 ਪ੍ਰਤੀ ਹਫ਼ਤੇ ਤੋਂ ਵਧ ਕੇ 28 ਹੋ ਗਈ ਹੈ।
ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਸਟ੍ਰੇਲੀਆ 'ਚ 17 ਸਾਲਾ ਨੌਜਵਾਨ 'ਤੇ ਆਪਣੇ ਸਾਥੀ ਨੂੰ ਚਾਕੂ ਮਾਰਨ ਦੇ ਦੋਸ਼
NEXT STORY