ਬਿਜ਼ਨੈੱਸ ਡੈਸਕ : ਵਿੱਤੀ ਸਾਲ 2024 ਦਾ ਮਾਰਚ ਮਹੀਨਾ ਖ਼ਤਮ ਹੋਣ 'ਚ ਇਕ ਹਫ਼ਤੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ। ਵਿੱਤ ਨਾਲ ਜੂੜੇ ਬਹੁਕ ਸਾਰੇ ਕੰਮਾਂ ਦੀ ਸਮਾਂ ਸੀਮਾ 31 ਮਾਰਚ ਨੂੰ ਖ਼ਤਮ ਹੋ ਰਹੀ ਹੈ। ਜੇਕਰ ਤੁਸੀਂ ਇਹਨਾਂ ਬਚੇ ਹੋਏ ਦਿਨਾਂ ਵਿੱਚ ਆਪਣਾ ਰਹਿ ਗਿਆ ਕੋਈ ਜ਼ਰੂਰੀ ਕੰਮ ਨਹੀਂ ਕੀਤਾ ਤਾਂ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਉਦਾਹਰਨ ਲਈ, ਜੇਕਰ ਤੁਸੀਂ PPF ਜਾਂ ਸੁਕੰਨਿਆ ਸਮ੍ਰਿਧੀ ਯੋਜਨਾ ਵਰਗੀਆਂ ਬੱਚਤ ਯੋਜਨਾਵਾਂ ਵਿੱਚ ਘੱਟੋ-ਘੱਟ ਜਮ੍ਹਾਂ ਨਹੀਂ ਕਰਵਾਉਂਦੇ, ਤਾਂ ਤੁਹਾਡਾ ਖਾਤਾ ਡਿਫਾਲਟ ਸ਼੍ਰੇਣੀ ਵਿੱਚ ਆ ਜਾਵੇਗਾ। ਹੋਰ ਕਿਹੜੀਆਂ ਸਕੀਮਾਂ ਦੀ ਮਿਆਦ 31 ਮਾਰਚ ਨੂੰ ਖ਼ਤਮ ਹੋ ਰਹੀ ਹੈ, ਦੇ ਬਾਰੇ ਆਓ ਵਿਸਥਾਰ ਨਾਲ ਜਾਣਦੇ ਹਾਂ....
ਸੁਕੰਨਿਆ ਸਮ੍ਰਿਧੀ ਯੋਜਨਾ
ਸੁਕੰਨਿਆ ਸਮ੍ਰਿਧੀ ਯੋਜਨਾ ਵਰਗੀਆਂ ਸਰਕਾਰੀ ਯੋਗਦਾਨ ਬੱਚਤ ਯੋਜਨਾਵਾਂ ਵਿੱਚ ਇੱਕ ਸਾਲ ਵਿੱਚ ਕ੍ਰਮਵਾਰ 500 ਰੁਪਏ ਅਤੇ 250 ਰੁਪਏ ਦੀ ਘੱਟੋ-ਘੱਟ ਜਮ੍ਹਾਂ ਰਕਮ ਕੀਤੀ ਜਾਣੀ ਚਾਹੀਦੀ ਹੈ। ਜੇਕਰ ਕਿਸੇ ਵਿੱਤੀ ਸਾਲ ਵਿੱਚ ਇਹ ਘੱਟੋ-ਘੱਟ ਜਮ੍ਹਾ ਨਹੀਂ ਕੀਤੀ ਜਾਂਦੀ ਤਾਂ ਤੁਹਾਡਾ ਖਾਤਾ ਡਿਫਾਲਟ ਸ਼੍ਰੇਣੀ ਵਿੱਚ ਆ ਜਾਵੇਗਾ। ਤੁਹਾਨੂੰ ਟੈਕਸ ਛੋਟ ਦਾ ਜ਼ਿਆਦਾ ਫ਼ਾਇਦਾ ਨਹੀਂ ਮਿਲੇਗਾ। ਇਸੇ ਲਈ ਇਹ ਕੰਮ ਤੁਸੀਂ 31 ਮਾਰਚ 2024 ਤੋਂ ਪਹਿਲਾਂ ਪੂਰਾ ਕਰ ਲਓ।
ਇਹ ਵੀ ਪੜ੍ਹੋ - ਮੈਕਲੋਡਗੰਜ ਘੁੰਮਣ ਗਏ ਪੰਜਾਬੀ ਮੁੰਡੇ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ, 2 ਸਾਲ ਪਹਿਲਾ ਹੋਇਆ ਸੀ ਵਿਆਹ
ਹੋਮ ਲੋਨ 'ਤੇ ਛੂਟ
ਸਟੇਟ ਬੈਂਕ ਆਫ਼ ਇੰਡੀਆ (ਐੱਸਬੀਆਈ) ਦੁਆਰਾ ਹੋਮ ਲੋਨ ਲਈ ਚਲਾਈ ਜਾ ਰਹੀ ਵਿਸ਼ੇਸ਼ ਯੋਜਨਾ ਦੇ ਤਹਿਤ, ਤੁਸੀਂ 31 ਮਾਰਚ, 2024 ਤੋਂ ਪਹਿਲਾਂ ਇਸ ਛੋਟ ਦਾ ਫ਼ਾਇਦਾ ਲੈ ਸਕਦੇ ਹੋ। ਇਸ ਛੋਟ ਵਿੱਚ ਪ੍ਰਵਾਸੀ ਭਾਰਤੀਆਂ ਲਈ ਹੋਮ ਲੋਨ, ਫਲੈਕਸ-ਪੇ, ਗੈਰ-ਤਨਖ਼ਾਹਦਾਰ ਸ਼ਾਮਲ ਹਨ। ਦੱਸ ਦੇਈਏ ਕਿ SBI ਉਹਨਾਂ ਲੋਕਾਂ ਨੂੰ ਰਿਆਇਤੀ ਦਰ 'ਤੇ ਹੋਮ ਲੋਨ ਦੇ ਰਿਹਾ ਹੈ, ਜਿਨ੍ਹਾਂ ਦਾ CIBIL ਸਕੋਰ ਬਿਹਤਰ ਹੈ।
SBI ਅੰਮ੍ਰਿਤ ਕਲਸ਼ ਵਿਸ਼ੇਸ਼ FD
SBI ਅੰਮ੍ਰਿਤ ਕਲਸ਼ ਵਿੱਚ ਨਿਵੇਸ਼ ਕਰਨ ਦੀ ਆਖਰੀ ਮਿਤੀ 31 ਮਾਰਚ 2024 ਹੈ। SBI ਦੀ ਵੈੱਬਸਾਈਟ ਦੇ ਅਨੁਸਾਰ, 400 ਦਿਨਾਂ ਦੀ ਵਿਸ਼ੇਸ਼ ਮਿਆਦ ਵਾਲੀ ਇਹ ਯੋਜਨਾ 12 ਅਪ੍ਰੈਲ, 2023 ਤੋਂ 7.10 ਫ਼ੀਸਦੀ ਦੀ ਵਿਆਜ ਦਰ ਦੀ ਪੇਸ਼ਕਸ਼ ਕਰ ਰਹੀ ਹੈ। ਸੀਨੀਅਰ ਨਾਗਰਿਕਾਂ ਲਈ ਵਿਆਜ ਦਰ 7.60 ਫ਼ੀਸਦੀ ਹੈ।
ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ
IDBI ਬੈਂਕ ਵਿਸ਼ੇਸ਼ FD
IDBI ਬੈਂਕ ਉਤਸਵ ਕਾਲੇਬਲ FD ਕ੍ਰਮਵਾਰ 300 ਦਿਨਾਂ, 375 ਦਿਨਾਂ ਅਤੇ 444 ਦਿਨਾਂ ਦੇ ਵਿਸ਼ੇਸ਼ ਕਾਰਜਕਾਲਾਂ 'ਤੇ 7.05 ਫ਼ੀਸਦੀ, 7.10 ਫ਼ੀਸਦੀ ਅਤੇ 7.25 ਫ਼ੀਸਦੀ ਦੀ ਵਿਆਜ ਦਰਾਂ ਦੀ ਪੇਸ਼ਕਸ਼ ਕਰ ਰਿਹਾ ਹੈ। ਜੇਕਰ ਤੁਸੀਂ ਇਸ ਸਕੀਮ 'ਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਇਸ ਕੰਮ ਨੂੰ 31 ਮਾਰਚ ਤੋਂ ਪਹਿਲਾਂ ਪੂਰਾ ਕਰ ਲਓ।
ਨਾਮਜ਼ਦ ਨੂੰ ਅੱਪਡੇਟ ਕਰਵਾਉਣਾ
ਇਹ no ਯੂਅਰ ਕਸਟਮਰ ਯਾਨੀ ਕੇਵਾਈਸੀ ਦਾ ਹੀ ਇੱਕ ਹਿੱਸਾ ਹੈ। ਜੇਕਰ ਤੁਸੀਂ ਆਪਣੇ ਬੈਂਕ ਖਾਤਿਆਂ, ਸ਼ੇਅਰਾਂ, PPF ਖਾਤੇ ਅਤੇ ਹੋਰ ਕਿਤੇ ਨਾਮਜ਼ਦ ਵਿਅਕਤੀ ਨੂੰ ਅਪਡੇਟ ਨਹੀਂ ਕੀਤਾ ਹੈ, ਤਾਂ 31 ਮਾਰਚ ਤੋਂ ਪਹਿਲਾਂ ਇਸ ਨੂੰ ਕਰ ਲਓ। ਇਸ ਤੋਂ ਇਲਾਵਾ, ਸੇਬੀ ਨੇ ਡੀਮੈਟ ਖਾਤੇ ਵਿੱਚ ਨਾਮਜ਼ਦ ਦੀ ਅਪਡੇਟ ਦੀ ਮਿਤੀ ਵਧਾ ਦਿੱਤੀ ਹੈ। ਹੁਣ ਇਹ ਕੰਮ 30 ਜੂਨ 2024 ਤੱਕ ਪੂਰਾ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰੇਲੂ ਬਾਜ਼ਾਰਾਂ ਦੇ ਸ਼ੁਰੂਆਤੀ ਕਾਰੋਬਾਰ 'ਚ ਗਿਰਾਵਟ, ਸੈਂਸੈਕਸ 468.91 ਅੰਕ ਡਿੱਗਿਆ
NEXT STORY